Sarpanch Election: ਜੇਤੂ ਸਰਟੀਫਕੇਟ ਹਾਸਲ ਕਰਨ ਤੋਂ ਬਾਅਦ ਸਰਪੰਚ ਬਿਮਲਾ ਦੇਵੀ ਨੇ ਪਿੰਡਾ ਦੇ ਲੋਕਾਂ ਦਾ ਕੀਤਾ ਧੰਨਵਾਦ

Sarpanch Election
ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਆਪਣਾ ਜੇਤੂ ਸਰਟੀਫਕੇਟ ਹਾਸਲ ਕਰਦੇ ਹੋਏ ਸਰਪੰਚ ਬਿਮਲਾ ਦੇਵੀ

(ਮਨੋਜ ਗੋਇਲ) ਬਾਦਸ਼ਾਹਪੁਰ। ਪੰਚਾਇਤੀ ਚੋਣਾਂ ’ਚ ਨਵਾਂ ਪਿੰਡ ਕਲਵਾਣੂ ਤੋਂ ਜੇਤੂ ਰਹੇ ਬਿਮਲਾ ਦੇਵੀ ਪਤਨੀ ਡਾਕਟਰ ਸਤਪਾਲ ਸਮਰ ਮੈਡੀਕਲ ਹਾਲ ਬਾਦਸ਼ਾਹਪੁਰ ਨਾਲ ਮੌਜੂਦ ਪੰਚਾਇਤ ਮੈਂਬਰਾਂ ਸਮੇਤ ਆਪਣਾ ਜੇਤੂ ਸਰਟੀਫਿਕੇਟ ਹਾਸਲ ਕੀਤਾ। ਨਵਾਂ ਪਿੰਡ ਕਲਵਾਣੂ ਦੀ ਵੋਟ ਕੁੱਲ 380 ਹੈ ਜਿਸ ਵਿੱਚੋਂ ਲਗਭਗ 280 ਵੋਟਾਂ ਪੋਲ ਹੋਈਆਂ। ਬਿਮਲਾ ਦੇਵੀ ਨੂੰ 170 ਵੋਟਾਂ ਪਈਆਂ ਅਤੇ 60 ਵੋਟਾਂ ਦੀ ਲੀਡ ’ਤੇ ਬਿਮਲਾ ਦੇਵੀ ਸਰਪੰਚ ਦੀ ਚੋਣ ਜਿੱਤੇ। Sarpanch Election

ਇਹ ਵੀ ਪੜ੍ਹੋ: CNG Price: ਸੀਐਨਜੀ ਗੱਡੀ ਵਾਲਿਆਂ ਲਈ ਚਿੰਤਾ ਵਾਲੀ ਖ਼ਬਰ, ਕੀ ਮਹਿੰਗੀ ਹੋ ਸਕਦੀ ਐ ਸੀਐਨਜੀ?

ਇਸ ਮੌਕੇ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪਿੰਡ ਦੇ ਲੋਕਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ l ਅਸੀਂ ਵੀ ਪਿੰਡ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡਾਂਗੇ । ਪਿੰਡ ਦੇ ਜੋ ਪੈਡਿੰਗ ਕੰਮ ਪਏ ਹਨ ਉਹ ਛੇਤੀ ਮੁਕੰਮਲ ਕੀਤੇ ਜਾਣਗੇ। Sarpanch Election