ਫੁੱਲਕਾਰੀ, ਪੀੜੀ, ਪੱਖੀ ਬੁਨਣ ਤੇ ਪਰਾਂਦੇ ਬੁਨਣ ਦੇ ਮੁਕਾਬਲੇ ਰਹੇ ਖਿੱਚ ਦਾ ਕੇਂਦਰ
Saras Mela Patiala: (ਨਰਿੰਦਰ ਸਿੰਘ ਬਠੋਈ) ਪਟਿਆਲਾ। ਸ਼ੀਸ਼ ਮਹਿਲ ਪਟਿਆਲਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ -ਕਮ- ਮੇਲਾ ਅਫਸਰ ਅਨੁਪ੍ਰਿਤਾ ਜੌਹਲ ਦੀ ਅਗਵਾਈ ਵਿਚ ਸਰਸ ਮੇਲੇ ਦੌਰਾਨ ਲੋਕ-ਗੀਤ ਅਤੇ ਲੋਕ-ਕਲਾਵਾਂ ਦੇ ਮੁਕਾਬਲੇ ਕਰਵਾਏ ਗਏ। ਸਰਸ ਮੇਲੇ ਦੇ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਸਰਸ ਮੇਲੇ ਦੇ ਅੰਤਰ ਸਕੂਲ ਅਤੇ ਕਾਲਜ ਮੁਕਾਬਲਿਆਂ ਰਾਹੀਂ ਰੰਗਲੇ ਪੰਜਾਬ ਦੀ ਸਿਰਜਣਾ ਦੇ ਸੁਪਨੇ ਪੂਰਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: Weather Update: ਫਿਰ ਕਰਵਟ ਲਵੇਗਾ ਮੌਸਮ, ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਸੂਬਿਆਂ ’ਚ ਮੀਂਹ ਦੀ ਸੰਭਾਵਨਾ, ਜਾਣੋ ਮੌਸ…
ਅੱਜ ਗਰੁੱਪ ਗਾਇਨ ਅਤੇ ਲੋਕ ਗੀਤ ਮੁਕਾਬਲਿਆਂ ਵਿੱਚ ਜਿੱਥੇ ਮਿਰਜ਼ਾ, ਜੁਗਨੀ, ਜੈਮਲ ਫੱਤਾ ਅਤੇ ਮਿੱਟੀ ਦੇ ਬਾਬੇ ਦੀ ਹੂਕ ਸੁਣਾਈ ਦਿੱਤੀ, ਉੱਥੇ ਹੀ ਲੋਕ ਕਲਾਵਾਂ ਵਿਚ ਪੱਖੀਆਂ ਬੁਨਣਾ, ਪੀੜੀ, ਛਿੱਕੂ ਖਿੱਦੋ ਨਾਲੇ ਪਰਾਂਦੇ ਅਤੇ ਫੁਲਕਾਰੀ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਬਾਲ ਸੁਰੱਖਿਆ ਅਫ਼ਸਰ ਰੂਪਵੰਤ ਨੇ ਦੱਸਿਆ ਕਿ ਲੋਕ ਗੀਤ ਵਿੱਚ ਪਹਿਲਾਂ ਸਥਾਨ ਵੀਰ ਸੁਖਮਨੀ ਸੇਂਟ ਜ਼ੇਵੀਅਰ ਸਕੂਲ ਅਤੇ ਦੇਵੀ ਪ੍ਰਭਾ ਸਸਸਸ ਪੁਲਿਸ ਲਾਈਨ, ਦੂਜਾ ਸਥਾਨ ਆਰੀਅਨ ਵੀਰ ਸਿੰਘ ਦਿੱਲੀ ਪਬਲਿਕ ਸਕੂਲ ਅਤੇ ਇਕਬਾਲ ਸਿੰਘ ਸਸਸਸ ਫ਼ੀਲਖ਼ਾਨਾ, ਤੀਜਾ ਸਥਾਨ ਹਰਮਨ ਸਸਸਸ ਫ਼ੀਲਖ਼ਾਨਾ ਅਤੇ ਨਾਜ਼ੀਆਂ ਹੁਸੈਨ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਪ੍ਰਾਪਤ ਕੀਤੀ। ਗਰੁੱਪ ਗਾਇਨ ਵਿੱਚ ਪਹਿਲੀ ਪੁਜ਼ੀਸ਼ਨ ਸਕੂਲ ਆਫ਼ ਐਮੀਨੈਂਸ ਸਸਸਸ ਫ਼ੀਲਖ਼ਾਨਾ, ਦੂਜੀ ਪੁਜ਼ੀਸ਼ਨ ਰਾਇਨ ਇੰਟਰਨੈਸ਼ਨਲ ਸਕੂਲ ਅਤੇ ਸੈਂਟ ਜ਼ੇਵੀਅਰ ਇੰਟਰਨੈਸ਼ਨਲ ਸਕੂਲ, ਤੀਜੀ ਪੁਜ਼ੀਸ਼ਨ ਸਸਸਸ ਪੁਰਾਣੀ ਪੁਲਿਸ ਲਾਈਨ ਪਟਿਆਲਾ ਅਤੇ ਸਕੂਲ ਆਫ਼ ਐਮੀਨੈਂਸ ਸਸਸਸ ਫ਼ੀਲਖ਼ਾਨਾ ਨੇ ਪ੍ਰਾਪਤ ਕੀਤੀ।
ਲੋਕ-ਕਲਾਵਾਂ ਪੱਖੀ ਬੁਣਨ ਵਿੱਚ ਪਹਿਲੀ ਪੁਜ਼ੀਸ਼ਨ ਰੂਬਲ, ਪਰਾਂਦਾ ਵਿੱਚ ਪਹਿਲੀ ਪੁਜ਼ੀਸ਼ਨ ਸੁਖਮਨੀ, ਗੁੱਡੀਆਂ-ਪਟੋਲੇ ਬਣਾਉਣ ਵਿੱਚ ਪਹਿਲੀ ਪੁਜ਼ੀਸ਼ਨ ਅੰਜਲੀ, ਪੀੜੀ ਬੁਣਨ ਵਿੱਚ ਪਹਿਲੀ ਪੁਜ਼ੀਸ਼ਨ ਕਮਲਜੀਤ ਕੌਰ, ਖਿੱਦੋ ਬਣਾਉਣ ਵਿੱਚ ਪਹਿਲੀ ਪੁਜ਼ੀਸ਼ਨ ਅਮਨਦੀਪ ਕੌਰ, ਰੱਸਾ ਬਣਾਉਣ ਵਿੱਚ ਪਹਿਲੀ ਪੁਜ਼ੀਸ਼ਨ ਜਸਪ੍ਰੀਤ ਸ਼ਰਮਾ ਅਤੇ ਕਮਲਦੀਪ ਸਿੰਘ, ਛਿੱਕੂ ਬਣਾਉਣ ਵਿੱਚ ਪਹਿਲੀ ਪੁਜ਼ੀਸ਼ਨ ਅਨਮੋਲ ਸਿੰਘ, ਨਾਲ਼ੇ ਬੁਣਨ ਵਿੱਚ ਪਹਿਲੀ ਪੁਜ਼ੀਸ਼ਨ ਰਾਜਪਾਲ ਕੌਰ, ਈਨੂੰ ਬਣਾਉਣ ਵਿੱਚ ਪਹਿਲੀ ਪੁਜ਼ੀਸ਼ਨ ਨਾਜ਼ੀਆਂ, ਫੁਲਕਾਰੀ ਕੱਢਣ ਵਿੱਚ ਪਹਿਲੀ ਪੁਜ਼ੀਸ਼ਨ ਜਸ਼ਨਪ੍ਰੀਤ ਕੌਰ, ਕਰੋਸ਼ੀਆ ਬੁਣਨ ਵਿੱਚ ਪਹਿਲੀ ਪੁਜ਼ੀਸ਼ਨ ਸਨੇਹਾ ਨੇ ਪ੍ਰਾਪਤ ਕੀਤੀ। ਉੱਘੇ ਸੰਗੀਤਕਾਰ ਹਰਜੀਤ ਗੁੱਡੂ, ਡਾ ਜਗਮੋਹਨ ਸ਼ਰਮਾ, ਡਾ ਗੁਰਪ੍ਰੀਤ ਕੌਰ, ਡਾ ਪ੍ਰਨੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ ਮਨੀਸ਼ਾ ਪਬਲਿਕ ਕਾਲਜ ਸਮਾਣਾ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ। Saras Mela