ਬੱਸ ਦਾ ਸੰਤੁਲਿਨ ਵਿਗੜਿਆ, ਬੱਸ ਡਵਾਈਡਰ ‘ਤੇ ਚੜ੍ਹੀ, 7 ਜ਼ਖਮੀ

Bus, Disrupted, Balance, Rammed, Into, Driver, 7 Injured

ਅਵਾਰਾ ਪਸ਼ੂ ਦੇ ਅੱਗੇ ਆਉਣ ਨਾਲ ਵਿਗੜਿਆ ਸੰਤੁਲਨ

ਬਠਿੰਡਾ, (ਸੱਚ ਕਹੂੰ ਨਿਊਜ਼)। ਦੇਰ ਰਾਤ ਬਠਿੰਡਾ ਗੋਨਿਆਣਾ ਰੋਡ ‘ਤੇ ਨੇੜੇ ਪਿੰਡ ਭੋਖੜਾ ਕੋਲ ਇੱਕ ਪ੍ਰਾਈਵੇਟ ਬੱਸ ਸੰਤੁਲਿਨ ਵਿਗੜ ਜਾਣ ਕਾਰਨ ਡਵਾਈਡਰ ‘ਤੇ ਚੜ੍ਹ ਗਈ, ਜਿਸ ਕਾਰਨ 7 ਸਵਾਰੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 10 ਵਜੇ ਇੱਕ ਪ੍ਰਾਈਵੇਟ ਬੱਸ ਬਠਿੰਡਾ ਤੋਂ ਫਰੀਦੋਕਟ ਵੱਲ ਜਾ ਰਹੀ ਸੀ। ਜਦੋਂ ਉਹ ਪਿੰਡ ਭੋਖੜਾ ਲਾਗੇ ਪੁੱਜੀ ਤਾਂ ਬੱਸ ਅੱਗੇ ਇੱਕ ਅਵਾਰਾ ਗਾਂ ਆ ਗਈ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਡਵਾਈਡਰ ‘ਤੇ ਚੜ੍ਹ ਗਈ, ਜਿਸ ਵਿੱਚ 7 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ।

ਸਹਾਰਾ ਜਨ ਸੇਵਾ ਸੁਸਾਇਟੀ ਦੀ ਟੀਮ ਨੇ ਮੌਕੇ ਤੇ ਕੀਤੀ ਜਖਮੀਆਂ ਨੂੰ ਪਹੁਚਾਇਆ ਹਸਪਤਾਲ

ਹਾਦਸੇ ਦੀ ਸੂਚਨਾ ਮਿਲਣ ‘ਤੇ ਸਮਾਜਸੇਵੀ ਸੰਸਥਾ ਸਹਾਰਾ ਜਨ ਸੇਵਾ ਦੀ ਟੀਮ ਲਾਈਫ ਸੇਵਿੰਗ ਬ੍ਰਿਗੇਡ ਟੀਮ ਦੇ ਮਨੀ ਕਰਨ, ਵਿੱਕੀ ਕੁਮਾਰ, ਰਾਜਿੰਦਰ ਕੁਮਾਰ ਅਤੇ ਸੰਦੀਪ ਗੋਇਲ ਨੇ ਘਟਨਾ ਸਥਾਨ ‘ਤੇ ਪੁੱਜ ਕੇ ਜ਼ਖਮੀ ਸਵਾਰੀਆਂ ਨੂੰ ਸਿਵਲ ਹਸਪਤਾਲ ਦੇ ਐਂਮਰਜੰਸੀ ਵਾਰਡ ਵਿਖੇ ਦਾਖਲ ਕਰਵਾ ਦਿੱਤਾ ਅਤੇ ਹਾਦਸੇ ਦੌਰਾਨ ਮਰੀ ਗਾਂ ਨੂੰ ਸੜਕ ਤੋਂ ਪਾਸੇ ਕਰਕੇ ਆਵਾਜਾਈ ਬਹਾਲ ਕੀਤੀ ਗਈ। ਸਹਾਰਾ ਵਰਕਰਾਂ ਨੇ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਹਰਵਿੰਦਰ ਸਿੰਘ, ਅਮਨਦੀਪ ਸਿੰਘ, ਜਸ਼ਨਦੀਪ ਸਿੰਘ (18), ਮਨਪ੍ਰੀਤ ਕੌਰ(16) ਵਜੋਂ ਹੋਈ ਹੈ ਜਦੋਂ ਕਿ ਤਿੰਨ ਜ੍ਰਖਮੀਆਂ ਦੀ ਪਛਾਣ ਨਹੀਂ ਹੋ ਸਕੀ।

LEAVE A REPLY

Please enter your comment!
Please enter your name here