ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ: ਸਾਨੀਆ ਸੈਮੀਫਾਈਨਲ ‘ਚ

Sania Mirza, Tournament, Rohan Bopanna, Semifinals Sports, Teniss

ਬੋਪੰਨਾ ਨੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ

ਸਿਨਸਿਨਾਟੀ: ਭਾਰਤ ਦੀ ਸਾਨੀਆ ਮਿਰਜ਼ਾ ਅਤੇ ਚੀਨ ਦੀ ਪੇਂਗ ਸ਼ੁਆਈ ਦੀ ਚੌਥੀ ਸੀਡ ਜੋੜੀ ਨੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ‘ਚ ਆਪਣੇ ਜੇਤੂ ਅਭਿਆਨ ਨੂੰ ਅੱਗੇ ਵਧਾਉਂਦਿਆਂ ਮਹਿਲਾ ਡਬਲ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਜਦੋਂਕਿ ਰੋਹਨ ਬੋਪੰਨਾ ਵੀ ਆਪਣੇ ਜੋੜੀਦਾਰ ਦੇ ਨਾਲ ਪੁਰਸ਼ ਡਬਲ ਕੁਆਰਟਰ ਫਾਈਨਲ ‘ਚ ਪਹੁੰਚ ਗਏ ਹਨ

ਭਾਰਤੀ-ਚੀਨੀ ਜੋੜੀ ਨੇ ਮਹਿਲਾ ਡਬਲ ਕੁਆਰਟਰ ਫਾਈਨਲ ਮੁਕਾਬਲੇ ‘ਚ ਇਰੀਨਾ ਬੇਗੂ ਕੈਮਿਲਾ ਅਤੇ ਓਲਾਰੂ ਰਾਲੁਕਾ ਦੀ ਰੋਮਾਨੀਆਈ ਜੋੜੀ ਨੂੰ 6-3, 6-7, 10-3 ਨਾਲ ਇੱਕ ਘੰਟੇ 40 ਮਿੰਟਾਂ ਤੱਕ ਚੱਲੇ ਤਿੰਨ ਸੈੱਟਾਂ ਦੇ ਸਖ਼ਤ ਸੰਘਰਸ਼ ‘ਚ ਹਰਾ ਕੇ ਆਖਰੀ ਚਾਰ ‘ਚ ਜਗ੍ਹਾ ਬਣਾ ਲਈ

ਸਾਨੀਆ-ਸ਼ੁਆਈ ਨੂੰ ਪਹਿਲੇ ਗੇੜ ‘ਚ ਬਾਈ ਮਿਲੀ ਸੀ ਜਦੋਂ ਕਿ ਦੂਜੇ ਗੇੜ ‘ਚ ਉਨ੍ਹਾਂ ਨੇ ਲਗਾਤਾਰ ਸੈੱਟਾਂ ‘ਚ ਆਸਾਨ ਜਿੱਤ ਦਰਜ ਕੀਤੀ ਸੀ ਚੌਥੀ ਸੀਡ ਜੋੜੀ ਨੇ ਮੈਚ ‘ਚ ਦੋ ਐੱਸ ਲਾਏ ਅਤੇ ਚਾਰ ਡਬਲ ਫਾਲਟ ਵੀ ਕੀਤੇ ਪਰ ਵਿਰੋਧੀ ਜੋੜੀ ਨੇ ਅੱਠ ਡਬਲ ਫਾਲਟ ਕੀਤੇ ਜੋ ਉਨ੍ਹਾਂ ਦੀ ਹਾਰ ਦਾ ਕਾਰਨ ਬਣੇ

ਭਾਰਤੀ-ਚੀਨੀ ਜੋੜੀ ਨੇ ਪਹਿਲਾਂ ਸਰਵ ‘ਤੇ 73 ਫੀਸਦੀ ਅੰਕ ਬਣਾਏ ਉਨ੍ਹਾਂ ਨੇ ਦੂਜੇ ਸੈੱਟ ਦਾ ਟਾਈਬ੍ਰੇਕ 1-7 ਨਾਲ ਗੁਆਇਆ ਪਰ ਫੈਸਲਾਕੁੰਨ ਸੁਪਰ ਟਾਈਬ੍ਰੇਕ ‘ਚ 10-3 ਨਾਲ ਜਿੱਤ ਆਪਣੇ ਨਾਂਅ ਕੀਤੀ ਉੱਥੇ ਪੁਰਸ਼ ਡਬਲ ‘ਚ ਵੀ ਬੋਪੰਨਾ ਨੇ ਆਪਣਾ ਜੇਤੂ ਅਭਿਆਨ ਬਰਕਰਾਰ ਰੱਖਿਆ ਅਤੇ ਆਪਣੇ ਜੋੜੀਦਾਰ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਨਾਲ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ

ਭਾਰਤੀ-ਕ੍ਰੋਏਸ਼ਿਆਈ ਜੋੜੀ ਨੇ ਕੋਲੰਬੀਆ ਦੇ ਜੁਆਨ ਸੇਬੇਸਟੀਅਨ ਕਬਾਲ ਅਤੇ ਇਟਲੀ ਦੇ ਫਾਬੀਓ ਫੋਗਨਿਨੀ ਦੀ ਜੋੜੀ ਨੂੰ 5-7, 7-5, 10-8 ਨਾਲ ਹਰਾ ਕੇ ਫੈਸਲਾਕੁੰਨ ਸੁਪਰ ਟਾਈਬ੍ਰੇਕ ‘ਤੇ ਮੈਚ ਜਿੱਤ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਬੋਪੰਨਾ-ਡੋਡਿਗ ਸਾਹਮਣੇ ਹੁਣ ਅਗਲੇ ਮੈਚ ‘ਚ ਬ੍ਰਾਜ਼ੀਲ ਦੇ ਮਾਰਸੇਲੋ ਮੇਲੋ ਅਤੇ ਪੋਲੈਂਡ ਦੇ ਲੁਕਾਸ ਕੁਬੋਤ ਦੀ ਜੋੜੀ ਹੋਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।