ਟਰਾਂਸਪੋਰਟ ਵਿਭਾਗ ‘ਚ 600 ਹੋਰ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ : ਪੰਵਾਰ

Haryana, BJP, Buses, Transport Department, Minister Krishan Lal Panwar

ਜੀਂਦ ‘ਚ ਨਵਾਂ ਬੱਸ ਅੱਡਾ ਬਣਾਉਣ ਲਈ ਜਾਰੀ ਕੀਤੇ 23 ਕਰੋੜ

ਸੱਚ ਕਹੂੰ ਨਿਊਜ਼, ਸਫੀਦੋਂ:ਹਰਿਆਣਾ ਦੇ ਟਰਾਂਸਪੋਰਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਜੀਂਦ ਦੇ ਨਵੇਂ ਬੱਸ ਅੱਡੇ ਦੇ ਨਿਰਮਾਣ ਲਈ ਸਰਕਾਰ ਵੱਲੋਂ 23 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਇਹ ਨਵਾਂ ਬੱਸ ਅੱਡਾ ਪਾਂਡੂ ਪਿੰਡਾਰਾ ਪਿੰਡ ਕੋਲ ਪਹਿਲਾਂ ਤੋਂ ਚੁਣੀ ਗਈ ਜ਼ਮੀਨ ‘ਤੇ ਬਣਾਇਆ ਜਾਵੇਗਾ ਜਲਦ ਹੀ ਬੱਸ ਅੱਡੇ ਦਾ ਨਿਰਮਾਣ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਟਰਾਂਸਪੋਰਟ ਮੰਤਰੀ ਸ਼ੁੱਕਰਵਾਰ ਨੂੰ ਸਫੀਦੋਂ ਦੇ ਰਜਾਨਾ ਪਿੰਡ ‘ਚ ਬੀਜੇਪੀ ਦੇ ਜ਼ਿਲ੍ਹਾ ਕਾਰਜਕਾਰਨੀ ਦੇ ਮੈਂਬਰ ਜਸਮੇਰ ਰਜਾਨਾ ਦੀ ਰਿਹਾਇਸ਼ ‘ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਹ ਬੱਸ ਅੱਡਾ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ

ਸੂਬੇ ‘ਚ 3450 ਐਲਾਨ ਹੋਏ, ਇਨ੍ਹਾਂ ‘ਚੋਂ ਹੁਣ ਤੱਕ ਅੱਧੇ ਤੋਂ ਜ਼ਿਆਦਾ ਹੋ ਚੁੱਕੇ ਹਨ ਪੂਰੇ

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਹਰਿਆਣਾ ‘ਚ 4200 ਬੱਸਾਂ ਹਨ ਇਨ੍ਹਾਂ ‘ਚ 600 ਬੱਸਾਂ ਹੋਰ ਸ਼ਾਮਲ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ‘ਚ ਦੇਸ਼ ਤੇ ਸੂਬੇ ‘ਚ ਵਿਕਾਸ ਦੀ ਗੰਗਾ ਵਹਿਣ ਲੱਗੀ ਹੈ

ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੁੱਖ ਮੰਤਰੀ ਵੱਲੋਂ ਹਰੇਕ ਵਿਧਾਨਸਭਾ ਖੇਤਰ ‘ਚ ਜਾ ਕੇ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਯੋਜਨਾਵਾਂ ਦਾ ਐਲਾਨ ਕੀਤਾ ਜਾਵੇਗਾ ਸੂਬੇ ‘ਚ ਕੁੱਲ 3450 ਐਲਾਨ ਹੋਏ ਹਨ, ਇਨ੍ਹਾਂ ‘ਚੋਂ ਹੁਣ ਅੱਧੇ ਤੋਂ ਜ਼ਿਆਦਾ ਯੋਜਨਾਵਾਂ ਪੂਰੀਆਂ ਹੋ ਚੁੱਕੀਆਂ ਹਨ ਤੇ ਬਾਕੀ ਬਚੀਆਂ ਵਿਕਾਸ ਯੋਜਨਾਵਾਂ ਨੂੰ 31 ਅਕਤੂਬਰ ਸਵਰਨ ਜਯੰਤੀ ਸਾਲ ਤੱਕ ਪੂਰਾ ਕਰ ਲਿਆ ਜਾਵੇਗਾ ਅੱਜ ਸੂਬੇ ‘ਚ ਸਭ ਦਾ ਬਰਾਬਰ ਵਿਕਾਸ ਹੋ ਰਿਹਾ ਹੈ

ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਦੇ ਸਮੂਹਿਕ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਵਾਇਆ ਜਾਵੇਗਾ ਇਸ ਮੌਕੇ ਸਫੀਦੋ ਦੇ ਐੱਸਡੀਐੱਮ ਵਰਿੰਦਰ ਸਾਂਗਵਾਨ, ਡੀਐੱਸਪੀ ਹਰਿੰਦਰ ਸਿੰਘ, ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ, ਬੀਜੇਪੀ ਜ਼ਿਲ੍ਹਾ ਪ੍ਰਧਾਨ ਅਮਰਪਾਲ ਰਾਣਾ, ਬਲਾਕ ਸੰਮਤੀ ਚੇਅਰਮੈਨ ਪਿੰਕੀ ਰਾਣੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਵਾ ਸਿੰਘ ਦੇਸ਼ਵਾਲ, ਜੋਗਿੰਦਰ ਬੂਰਾ, ਬਲਵੀਰ ਦੇਸ਼ਵਾਲ, ਬਾਰਾਹ ਖਾਪ ਦੇ ਸੂਰਤ ਸਿੰਘ, ਦਿਨੇਸ਼ ਰੋਹਿੱਲਾ ਸਮੇਤ ਇਲਾਕੇ ਦੇ ਕਈ ਪਤਵੰਤੇ ਸੱਜਣ ਮੌਜੂਦ ਰਹੇ

ਹਰਿਆਣਾ ਰੋਡਵੇਜ਼ ਵਿਭਾਗ ‘ਚ ਨਹੀਂ ਰਹੇਗੀ ਕਰਮਚਾਰੀਆਂ ਦੀ ਕਮੀ

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਹਰਿਆਣਾ ਟਰਾਂਸਪੋਰਟ ਵਿਭਾਗ ‘ਚ ਕਰਮਚਾਰੀਆਂ ਦੀ ਕਮੀ ਨੂੰ ਪੂਰਾ ਕਰਨ ਲਈ ਭਰਤੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਫਿਲਹਾਲ 1500 ਡਰਾਈਵਰਾਂ, ਇੱਕ ਹਜ਼ਾਰ ਕੰਡਕਟਰ ਤੇ 869 ਤਕਨੀਕੀ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਾਲ 2017-18 ‘ਚ ਹਰਿਆਣਾ ਸੂਬਾ ਟਰਾਂਸਪੋਰਟ ‘ਚ ਬੱਸਾਂ ਦਾ ਅੰਕੜਾ ਪੰਜ ਹਜ਼ਾਰ ਨੂੰ ਪਾਰ ਕਰ ਜਾਵੇਗਾ ਵਿਭਾਗ ਵੱਲੋਂ ਨਵੀਆਂ ਬੱਸਾਂ ਖਰੀਦਣ ਦਾ ਮਤਾ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਜਲਦ ਹੀ ਨਵੀਆਂ ਬੱਸਾਂ ਸ਼ਾਮਲ ਹੋ ਜਾਣਗੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।