ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਸੰਗਰੂਰ ਪੁਲਿਸ ...

    ਸੰਗਰੂਰ ਪੁਲਿਸ ਵੱਲੋਂ 70 ਕਿਲੋ ਭੁੱਕੀ ਸਮੇਤ 1 ਕਾਬੂ 1 ਫਰਾਰ

    Sangrur-1

    (ਨਰੇਸ਼ ਕੁਮਾਰ) ਸੰਗਰੂਰ। ਸੰਗਰੂਰ ਪੁਲਿਸ ਨੇ 70 ਕਿਲੋ ਭੁੱਕੀ ਚੂਰਾ ਪੋਸਤ ਸਮੇਤ 1 ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ ਜਦਕਿ ਇਕ ਵਿਅਕਤੀ ਮੌਕੇ ’ਤੇ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਇਸ ਸਬੰਧੀ ਸੰਗਰੂਰ ਦੇ ਡੀਐਸਪੀ (ਆਰ) ਅਜੇਪਾਲ ਸਿੰਘ ਪੀਪੀਐਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਗਰੂਰ ਪੁਲਿਸ ਥਾਣਾ ਸਿਟੀ-1 ਦੀ ਟੀਮ ਨੇ ਚੈਕਿੰਗ ਲਈ ਸੰਗਰੂਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਸਵਿਫਟ ਕਾਰ ਜਿਸ ਵਿੱਚ 2 ਵਿਅਕਤੀ ਸਵਾਰ ਸਨ, ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਕਾਰ ਚਾਲਕ ਨੇ ਕਾਰ ਪਿੱਛੇ ਮੋੜ ਕੇ ਵਾਪਿਸ ਭਜਾਉਣੀ ਚਾਹੀ ਤਾਂ ਪੁਲਿਸ ਨੇ ਕਾਰ ਚਾਲਕ ਨੂੰ ਕਾਰ ਸਮੇਤ ਗਿ੍ਰਫ਼ਤਾਰ ਕਰ ਲਿਆ, ਜਦਕਿ ਕਾਰ ’ਚ ਬੈਠਾ ਦੂਜਾ ਵਿਅਕਤੀ ਭੱਜਣ ’ਚ ਸਫਲ ਹੋ ਗਿਆ।

    ਗਿ੍ਰਫ਼ਤਾਰ ਕਾਰ ਚਾਲਕ ਦਾ ਨਾਂਅ ਲਖਵਿੰਦਰ ਸਿੰਘ ਲੱਖੀ ਪੁੱਤਰ ਮੇਲਾ ਸਿੰਘ ਵਾਸੀ ਹਰਿਆਊ ਥਾਣਾ ਲਹਿਰਾ ਦੱਸਿਆ ਜਾ ਰਿਹਾ ਹੈ ਜਦਕਿ ਫਰਾਰ ਵਿਅਕਤੀ ਦਾ ਨਾਮ ਗਗਨਦੀਪ ਸਿੰਘ ਪੁੱਤਰ ਲੇਟ. ਨੇਕ ਸਿੰਘ ਵਾਸੀ ਸਮੁੰਦਗੜ ਛੰਨਾਂ ਥਾਣਾ ਧੂਰੀ ਸਦਰ ਦੱਸਿਆ ਜਾ ਰਿਹਾ ਹੈ। ਡੀਐਸਪੀ ਅਜੇਪਾਲ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਕੋਲੋਂ 70 ਕਿਲੋ ਭੁੱਕੀ ਚੂਰਾ ਪੋਸਤ ਅਤੇ 7 ਥੈਲੇ ਪਲਾਸਟਿਕ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਨੰਬਰ 106 ਮਿਤੀ 26 ਜੁਲਾਈ ਅਧੀਨ 15/61/85 ਐਨ ਡੀ ਪੀ ਐਸ ਦੇ ਤਹਿਤ ਸੰਗਰੂਰ ਵਿਖੇ ਦਰਜ ਕੀਤਾ ਗਿਆ ਹੈ ਅਤੇ ਫਰਾਰ ਵਿਅਕਤੀ ਦੀ ਭਾਲ ਜਾਰੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here