ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News ਦਿਨ-ਦਿਹਾੜੇ ਅਣ...

    ਦਿਨ-ਦਿਹਾੜੇ ਅਣਪਛਾਤਿਆਂ ਮੋਟਰਸਾਈਕਲ ‘ਤੇ ਕਰ’ਤਾ ਹੱਥ ਸਾਫ਼

    Bus Stand Mansa

    ਕਸਬੇ ‘ਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ | Sangrur News

    ਸ਼ੇਰਪੁਰ (ਰਵੀ ਗੁਰਮਾ) ਇੰਨੀ ਦਿਨੀ ਕਸਬੇ ਅੰਦਰ ਚੋਰਾਂ ਦੇ ਹੌਸਲੇ ਪੂਰੇ ਬੁਲੰਦ ਹਨ (Sangrur News)। ਚੋਰ ਪ੍ਰਸ਼ਾਸਨ ਨੂੰ ਅਗੂਠਾ ਦਿਖਾਉਦੇਂ ਲਗਾਤਾਰ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ। ਪਰ ਪ੍ਰਸ਼ਾਸਨ ਚੋਰਾਂ ਦੀ ਪੈੜ ਨੱਪਣ ਵਿੱਚ ਨਾਕਾਮਯਾਬ ਰਿਹਾ ਹੈ । ਹੁਣ ਤਾਜ਼ਾ ਘਟਨਾ ਕਸਬੇ ਦੀ ਗੁਰੂ ਨਾਨਕ ਕਲੋਨੀ ਦੀ ਹੈ। ਜਿਥੋਂ ਬੀਤੇ ਕੱਲ੍ਹ ਸ਼ਾਮ 5 ਵਜੇਂ ਚੋਰਾਂ ਵੱਲੋਂ ਰਹਾਇਸੀ ਘਰ ਅੱਗੇ ਖੜਾ ਮੋਟਰ ਸਾਇਕਲ ਚੋਰੀ ਕੀਤਾ ਹੈ।

    ਚੋਰੀ ਦੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਖੇੜੀ ਕਲਾਂ ਨੇ ਦੱਸਿਆ ਕਿ ਉਹ ਪਲੰਬਰ ਦਾ ਕੰਮ ਕਰਦਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਗੁਰੂ ਨਾਨਕ ਕਲੋਨੀ ਦੇ ਵਿੱਚ ਇਕ ਘਰ ਵਿਚ ਕੰਮ ਕਰ ਰਿਹਾ ਸੀ ਅਤੇ ਉਸ ਦਾ ਮੋਟਰਸਾਇਕਲ ਨੰ. PB -29 -0324 ਜੋ ਘਰ ਦੇ ਗੇਟ ਅੱਗੇ ਖੜ੍ਹਾ ਸੀ। ਜਿਸਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ । ਚੋਰੀ ਦੀ ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਜਗਸੀਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਥਾਣਾ ਸ਼ੇਰਪੁਰ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ।ਸੀ.ਸੀ.ਟੀ.ਵੀ ਵਿੱਚ ਕੈਦ ਹੋਈਆਂ ਤਸਵੀਰਾਂ ਅਨਸਾਰ ਤਿੰਨ ਨੌਜਵਾਨ ਪਹਿਲਾਂ ਗਲੀ ਚ ਗੇੜੇ ਕੱਢਦੇ ਨਜ਼ਰ ਆਏ ਤੇ ਬਾਅਦ ਵਿਚ ਘਟਨਾ ਨੂੰ ਅੰਜਾਮ ਦਿੱਤਾ ਗਿਆ।

    ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ | Sangrur News

    ਪਿਛਲੇ 15 ਦਿਨਾਂ ਚ ਚੋਰੀ ਦੀਆਂ ਕਈ ਘਟਨਾ ਵਾਪਰ ਚੁੱਕੀਆਂ ਹਨ। ਥਾਣੇ ਦੀ ਹਦੂਦ ਅੰਦਰ ਪੈਦੇਂ ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਵੀ ਚੋਰਾਂ ਵੱਲੋਂ ਚੋਰੀ ਦੀ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੰਦਿਆਂ ਸੋਨਾ,ਚਾਂਦੀ ਤੇ ਨਗਦੀ ਚੋਰੀ ਕਰ ਲਈ ਗਈ ਸੀ। ਇਸ ਤੋਂ ਇਲਾਵਾ ਕਸਬਾ ਸ਼ੇਰਪੁਰ ਅੰਦਰ ਝਪਟਮਾਰਾਂ ਵੱਲੋਂ ਇਕ ਔਰਤ ਦੇ ਗਲੇ ਵਿੱਚੋਂ ਚੈਨ ਝਪਟ ਲਈ ਗਈ ਸੀ। ਤੀਜੀ ਘਟਨਾ ਕਸਬੇ ਦੇ ਇਕ ਦੁਕਾਨਦਾਰ ਦਾ ਸਾਈਕਲ ਵੀ ਚੋਰੀ ਕਰ ਲਿਆ ਗਿਆ ਸੀ। ਇਹਨਾਂ ਸਾਰੀਆਂ ਘਟਨਾਵਾਂ ਚ ਪੁਲਸ ਦੇ ਹੱਥ ਖਾਲੀ ਹਨ। ਇੰਝ ਲੱਗ ਰਿਹਾ ਹੈ ਕਿ ਚੋਰ ਚੁਸਤ ਹਨ ਤੇ ਪੁਲਿਸ ਸੁਸਤ ਹੈ।

    ਪੜਤਾਲ ਜਾਰੀ ਹੈ : ਇੰਸਪੈਕਟਰ ਜਗਤਾਰ ਸਿੰਘ

    ਇਸ ਸਬੰਧੀ ਜਦੋਂ ਥਾਣਾ ਮੁਖੀ ਇੰਸਪੈਕਟਰ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਰਖਾਸਤ ਮਿਲ ਚੁੱਕੀ ਹੈ,ਪੜਤਾਲ ਜਾਰੀ ਹੈ। ਜਲਦੀ ਹੀ ਚੋਰ ਫੜ ਲਏ ਜਾਣਗੇ।

    ਇਹ ਵੀ ਪੜ੍ਹੋ: ਅਨਮੋਲ ਗਗਨ ਮਾਨ ਨੇ ਖਰੜ ਵਾਸੀਆਂ ਨੂੰ ਦਿੱਤੀ ਰਾਹਤ ਭਰੀ ਖਬਰ

    LEAVE A REPLY

    Please enter your comment!
    Please enter your name here