ਅਦਾਲਤ ਨੇ ਮੰਨਿਆ ਬੇਕਸੂਰ
ਸੰਗਰੂਰ, ਗੁਰਪ੍ਰੀਤ ਸਿੰਘ
ਸੰਗਰੂਰ ਦੀ ਇੱਕ ਅਦਾਲਤ ਨੇ ਅੱਜ ਸਾੜ-ਫੂਕ ਤੇ ਤੋੜ-ਭੰਨ ਦੇ ਮਾਮਲੇ ਵਿੱਚ ਥਾਣਾ ਲਹਿਰਾ ਵੱਲੋਂ ਨਾਮਜ਼ਦ ਕੀਤੇ 6 ਡੇਰਾ ਸ਼ਰਧਾਲੂਆਂ ਨੂੰ ਬੇਕਸੂਰ ਮੰਨਦਿਆਂ ਬਾਇੱਜਤ ਬਰੀ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ 25 ਅਗਸਤ 2017 ਨੂੰ ਲਹਿਰਾਗਾਗਾ ਤਹਿਸੀਲ ਦੀ ਭੰਨ ਤੋੜ ਦੇ ਮਾਮਲੇ ਵਿੱਚ 28 ਅਗਸਤ 2017 ਨੂੰ ਥਾਣਾ ਲਹਿਰਾਗਾਗਾ ਸਿਟੀ ਦੀ ਪੁਲਿਸ ਨੇ ਬਲਾਕ ਲਹਿਰਾ ਦੇ 6 ਡੇਰਾ ਸ਼ਰਧਾਲੂਆਂ ਜਿਨ੍ਹਾਂ ‘ਚ ਜਿੰਮੀ ਬਾਂਸਲ ਪੁੱਤਰ ਗੁਲਜ਼ਾਰੀ ਲਾਲ, ਭੋਲਾ ਸਿੰਘ ਪੁੱਤਰ ਬਲਵੀਰ ਸਿੰਘ, ਟੋਨੀ ਪੁੱਤਰ ਜੁਗਲ ਕਿਸ਼ੋਰ, ਸੋਹਣ ਲਾਲ ਪੁੱਤਰ ਜੋਗੀ ਰਾਮ, ਦਰਸ਼ਨ ਸਿੰਘ ਪੁੱਤਰ ਉਦੇ ਸਿੰਘ, ਹਰਪ੍ਰੀਤ ਸਿੰਘ ਹੈਪੀ ਪੁੱਤਰ ਮੱਖਣ ਸਿੰਘ ਖਿਲਾਫ਼ ਆਈ ਪੀ ਸੀ ਦੀ ਧਾਰਾ 427, 436, 120 ਬੀ ਅਤੇ ਸਰਕਾਰੀ ਪ੍ਰਾਪਟੀ ਭੰਨ ਤੋੜ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਲਗਭਗ ਸਾਰੇ 2 ਮਹੀਨੇ ਜੇਲ੍ਹ ਰਹਿਣ ਤੋਂ ਬਾਅਦ ਜ਼ਮਾਨਤ ‘ਤੇ ਬਾਹਰ ਆਏ ਹੋਏ ਸਨ
ਲਗਭਗ 1 ਸਾਲ ਦੇ ਅਰਸੇ ਬਾਅਦ ਅੱਜ ਸੰਗਰੂਰ ਅਦਾਲਤ ਦੇ ਸੈਸ਼ਨ ਜੱਜ ਸ: ਜਗਦੀਪ ਸਿੰਘ ਨੇ ਬਚਾਅ ਪੱਖ ਦੇ ਵਕੀਲਾਂ ਵਿਨੋਦ ਕੁਮਾਰ, ਸੰਜੀਵ ਕੁਮਾਰ ਅਤੇ ਅਸ਼ਵਨੀ ਚੌਧਰੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਕਤ ਸਾਰੇ ਡੇਰਾ ਪ੍ਰੇਮੀਆਂ ਨੂੰ ਬਾ ਇੱਜਤ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ
ਸਾਨੂੰ ਇਨਸਾਫ ਦੀ ਉਮੀਦ ਸੀ : ਸੋਹਣ ਲਾਲ
ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰੇਮੀ ਸੋਹਣ ਲਾਲ ਨੇ ਦੱਸਿਆ ਕਿ ਸਾਨੂੰ ਮਾਣਯੋਗ ਅਦਾਲਤ ‘ਤੇ ਪੂਰਾ ਭਰੋਸਾ ਸੀ ਕਿ ਸਾਨੂੰ ਇਨਸਾਫ ਜਰੂਰ ਮਿਲੇਗਾ ਉਹਨਾਂ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਸਾਡਾ ਨਿਆਂ ਪ੍ਰਬੰਧ ‘ਤੇ ਵਿਸ਼ਵਾਸ ਹੋਰ ਪਕੇਰਾ ਹੋਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।