ਆਖ਼ਰ ਭਾਰਤ-ਪਾਕਿ ਸਰਕਾਰਾਂ ਨੇ ਦੋਵਾਂ ਮੁਲਕਾਂ ਦੀ ਸਾਂਝੀ ਵਿਰਾਸਤ ਨੂੰ ਸਿਰ ਝੁਕਾਉਂਦਿਆਂ ਪਵਿੱਤਰ ਧਰਮ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਸਮਝੌਤਾ ਸਿਰੇ ਚਾੜ੍ਹਨ ‘ਚ ਕਾਮਯਾਬੀ ਹਾਸਲ ਕੀਤੀ ਹੈ ਇਹ ਆਪਣੇ-ਆਪ ‘ਚ ਧਰਮ ਤੇ ਵਿਰਾਸਤ ਦੀ ਸਿਆਸਤ ਉੱਤੇ ਜਬਰਦਸਤ ਜਿੱਤ ਹੈ ਜੋ ਮਾਨਵਤਾ ਦੀ ਸਾਂਝ ਤੇ ਭਾਈਚਾਰੇ ਨੂੰ ਮਜ਼ਬੂਤ ਕਰਦੀ ਹੈ ਸਾਰੀ ਦੁਨੀਆ ਦੀਆਂ ਨਜ਼ਰਾਂ ਹਿੰਦ-ਪਾਕਿ ਦੀਆਂ ਫੌਜੀ ਤਿਆਰੀਆਂ ‘ਤੇ ਟਿਕੀਆਂ ਹੋਈਆਂ ਸਨ ਭਾਰਤ ਵੱਲੋਂ ਕੀਤੀਆਂ ਗਈਆਂ ਸਰਜ਼ੀਕਲ ਸਟਰਾਈਕਾਂ ਤੇ ਕਸ਼ਮੀਰ ‘ਚ ਧਾਰਾ 370 ਹਟਾਉਣ ਤੋਂ ਬਾਦ ਪਾਕਿਸਤਾਨ ਭਾਰਤ ‘ਤੇ ਕਚੀਚੀਆਂ ਵੱਟ ਰਿਹਾ ਸੀ ਪਿਛਲੇ 6 ਮਹੀਨਿਆਂ ਤੋਂ ਦੋਵਾਂ ਮੁਲਕਾਂ ਦਰਮਿਆਨ ਟਕਰਾਅ ਵਾਲਾ ਮਾਹੌਲ ਹੈ ।
ਇਸ ਦੇ ਬਾਵਜੂਦ ਲਾਂਘੇ ਦਾ ਖੁੱਲ੍ਹਣਾ ਇੱਕ ਇਤਿਹਾਸਕ ਪਹਿਲਕਦਮੀ ਹੈ ਜੋ ਦੋਵਾਂ ਮੁਲਕਾਂ ਦਰਮਿਆਨ ਭਖੇ ਹੋਏ ਮਾਹੌਲ ‘ਚ ਠੰਢੇ ਪਾਣੀ ਦੇ ਛਿੱਟੇ ਮਾਰ ਸਕਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ, ਸਿੱਖਿਆਵਾਂ, ਯਾਤਰਾਵਾਂ, ਸਰਵ ਸਾਂਝੀਵਾਲਤਾ ਤੇ ਹੱਕ-ਹਲਾਲ ਦੀ ਕਮਾਈ ਕਰਨ ਦਾ ਸੰਦੇਸ਼ ਸਿਆਸੀ ਤੇ ਭੂਗੋਲਿਕ ਹੱਦਾਂ ਬੰਦੀਆਂ ਤੋਂ ਪਰ੍ਹੇ ਹੈ ਲਾਂਘੇ ਦਾ ਖੁੱਲ੍ਹਣਾ ਪਹਿਲੀ ਨਜ਼ਰੇ ਧਾਰਮਿਕ ਖੇਤਰ ‘ਚ ਪਹਿਲਕਦਮੀ ਲੱਗਦੀ ਹੈ ਪਰ ਇਹ ਫੈਸਲਾ ਸਮੁੱਚੇ ਏਸ਼ੀਆ ਨੂੰ ਨਵੀਂ ਸਮਾਜਿਕ, ਰਾਜਨੀਤਕ ਤੇ ਸੱਭਿਆਚਾਰਕ ਸੇਧ ਵੀ ਦੇ ਸਕਦਾ ਹੈ ਇਸ ਘਟਨਾਚੱਕਰ ਤੋਂ ਖੁਦ ਪਾਕਿਸਤਾਨ ਨੂੰ ਸਮਝਣ ‘ਚ ਦੇਰੀ ਨਹੀਂ ਕਰਨੀ ਚਾਹੀਦੀ ਹੈ ਕਿ ਵਿਰਾਸਤੀ ਸਾਂਝ ਦੇ ਹੁੰਦਿਆਂ ਕੋਈ ਵੀ ਤਾਕਤ ਦੋਵਾਂ ਮੁਲਕਾਂ ਦੀ ਜਨਤਾ ਨੂੰ ਨਹੀਂ ਵੰਡ ਸਕਦੀ ਅਜੇ ਤਾਂ ਸਿਰਫ਼ ਲਾਂਘੇ ਦੀ ਹੀ ਗੱਲ ਹੈ ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜੁੜੀ ਮਹਾਨ ਵਿਰਾਸਤ ‘ਗੰਗਾ ਸਾਗਰ’ ਵੀ ਪਾਕਿਸਤਾਨ ਦੇ ਮੁਸਲਮਾਨ ਸ਼ਰਧਾਲੂਆਂ ਨੇ ਬੜੇ ਸਤਿਕਾਰ ਨਾਲ ਸਾਂਭੀ ਹੋਈ ਹੈ ਹਿੰਦੂ ਧਰਮ ਦਾ ਪਵਿੱਤਰ ਮੰਦਰ ਕਟਾਸ ਰਾਜ ਤੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਜਨਮ ਸਥਾਨ ਵੀ ਪਾਕਿਸਤਾਨ ‘ਚ ਹੈ ਭਾਰਤ ਨੇ ਹਮੇਸ਼ਾ ਹੀ ਗੁਆਂਢੀ ਮੁਲਕ ਨਾਲ ਦੋਸਤੀ ਦਾ ਹੱਥ ਵਧਾਇਆ ਹੈ ਦਿੱਲੀ ਲਾਹੌਰ ਨੂੰ ਜੋੜਨ ਵਾਲੀ ਬੱਸ ਲੈ ਕੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਲਾਹੌਰ ਪਹੁੰਚੇ ਸਨ ਬਿਨਾਂ ਪ੍ਰੋਟੋਕਾਲ ਤੋਂ ਅਫ਼ਗਾਨਿਸਤਾਨ ਤੋਂ ਭਾਰਤ ਆਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਆਪਣਾ ਜਹਾਜ਼ ਲਾਹੌਰ ਉਤਾਰ ਕੇ ਨਵਾਜ਼ ਸ਼ਰੀਫ਼ ਦੇ ਪਰਿਵਾਰਕ ਸਮਾਗਮ ‘ਚ ਸ਼ਿਰਕਤ ਕੀਤੀ ਸੀ ਚੰਗਾ ਹੋਵੇ ਜੇਕਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ‘ਤੇ ਪਾਕਿਸਤਾਨ ਇਸ ਮੌਕੇ ਨੂੰ ਭਾਰਤ ਨਾਲ ਦੋਸਤੀ ਦਾ ਮੌਕਾ ਸਮਝ ਕੇ ਅੱਤਵਾਦ ਦੇ ਖਾਤਮੇ ਲਈ ਅੱਗੇ ਆਏ ਜੇਕਰ ਪਾਕਿਸਤਾਨ ਸਰਕਾਰ ਵਾਕਿਆਈ ਆਪਣੀ ਅਵਾਮ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝਦੀ ਹੈ ਤਾਂ ਇਸ ਸ਼ੁੱਭ ਅਵਸਰ ਦਾ ਲਾਭ ਉਠਾਉਣ ਤੋਂ ਨਾ ਖੁੰਝੇ ਤੇ ਅਮਨ ਲਈ ਆਪਣੀ ਜਿੰਮੇਵਾਰੀ ਨਿਭਾਏ ਸਾਡੀ ਦੁਆ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਮਨੁੱਖਤਾ ਦੀ ਸਾਂਝ, ਤੇ ਮੁਹੱਬਤ ਨੂੰ ਮਜ਼ਬੂਤ ਕਰਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।