ਜਲਾਲਾਬਾਦ ‘ਚ ਰੇਤ ਮਾਫੀਆ ਨੇ ਪੱਤਰਕਾਰਾਂ ‘ਤੇ ਕੀਤਾ ਹਮਲਾ

Sand, Mafia, Jalalabad, Attacked, Journalists

ਠੇਕੇਦਾਰ ਦੇ ਕਰਿੰਦੇ ਸਨ ਹਥਿਆਰਾਂ ਨਾਲ ਲੈਸ | Sand Mafia

  • ਪੱਤਰਕਾਰਾਂ ਨੇ ਪੁਲਿਸ ਦੇ ਢਿੱਲੇ ਰਵੱਈਏ ‘ਤੇ ਜਤਾਇਆ ਤਿੱਖਾ ਰੋਸ | Sand Mafia

ਜਲਾਲਾਬਾਦ, (ਰਜ਼ਨੀਸ ਰਵੀ/ਸੱਚ ਕਹੂੰ ਨਿਊਜ਼)। ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਅਮੀਰ ਖਾਸ ਦੇ ਨਜ਼ਦੀਕ ਚੱਲ ਰਹੀ ਰੇਤੇ ਦੀ ਨਾਜਾਇਜ਼ ਖੱਡ ਦੀ ਕਵਰੇਜ਼ ਕਰਨ ਗਈ ਨਿਊਜ਼18 ਪੰਜਾਬ ਦੇ ਚਾਰ ਪੱਤਰਕਾਰਾਂ ਦੀ ਟੀਮ ‘ਤੇ ਰੇਤੇ ਠੇਕੇਦਾਰ ਦੇ ਬੰਦਿਆਂ ਵੱਲੋਂ ਹਮਲਾ ਕਰਨ ਦਾ ਸਮਾਚਾਰ ਹੈ। ਚੰਡੀਗੜ੍ਹ ਤੋਂ ਆਈ ਟੀਮ ‘ਚ ਸ਼ਾਮਲ ਪੱਤਰਕਾਰ ਨੀਰਜ ਬਾਲੀ, ਕੈਮਰਾ ਮੈਨ ਸੰਦੀਪ ‘ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਦਕਿ ਪੱਤਰਕਾਰ ਸੂਰਜ ਭਾਨ ਅਤੇ ਕੈਮਰਾ ਮੈਨ ਪ੍ਰਿਤਪਾਲ ਦੇ ਵੀ ਸੱਟਾਂ ਹਨ। (Sand Mafia)

ਜਾਣਕਾਰੀ ਦਿੰਦੇ ਹੋਏ ਨੀਰਜ ਬਾਲੀ ਅਤੇ ਸੂਰਜ ਭਾਨ ਨੇ ਦੱਸਿਆ ਕਿ ਇਸ ਖੱਡ ਵਿੱਚ ਨਜਾਇਜ਼ ਰੇਤਾ ਦੀ ਖ਼ੁਦਾਈ ਹੋਣ ਦੀ ਸੂਚਨਾ ਮਿਲੀ ਸੀ ਕਿ ਉਕਤ ਇਲਾਕੇ ‘ਚ ਠੇਕੇਦਾਰ ਵੱਲੋਂ ਮਾਨਯੋਗ ਹਾਈਕੋਰਟ ਦੇ ਨਿਰਦੇਸ਼ਾਂ ਨੂੰ ਛਿੱਕੇ ਟੰਗੇ ਕੇ ਅਲਾਟ ਹੋਈ ਖੱਡ ਤੋਂ ਬਿਨਾਂ ਹੋਰ ਜ਼ਮੀਨ ਦੇ ਨੰਬਰਾਂ ‘ਤੇ ਰੇਤੇ ਦੀ ਨਾਜਾਇਜ਼ ਨਿਕਾਸੀ ਹੋ ਰਹੀ ਹੈ । ਇਸ ਸੂਚਨਾ ਦੇ ਅਧਾਰ ‘ਤੇ ਸਾਡੀ ਟੀਮ ਮੌਕੇ ‘ਤੇ ਪਹੁੰਚੀ ਤਾਂ ਜੇਸੀਬੀ ਮਸ਼ੀਨਾਂ ਅਤੇ ਹੋਰ ਕਈ ਵਾਹਨ ਰੇਤਾ ਭਰ ਰਹੇ ਸੀ।

ਇਹ ਵੀ ਪੜ੍ਹੋ : ਪੰਜਾਬ, ਹਰਿਆਣਾ ’ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜਦੋਂ ਅਸੀਂ ਇਹ ਸਾਰਾ ਮਾਮਲਾ ਜਦੋਂ ਕੈਮਰੇ ‘ਚ ਕੈਂਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਠੇਕੇਦਾਰ ਦੇ ਬੰਦਿਆਂ ਨੇ ਸਾਡੇ ਤੇ ਇੱਟਾਂ, ਰਾਡ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਾਡੇ ਕੈਮਰੇ ਵੀ ਤੋੜ ਦਿੱਤੇ, ਜਿਸ ਨਾਲ ਅਸੀਂ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਅਤੇ ਇਲਾਜ ਲਈ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਹ ਸਾਰਾ ਮਾਮਲਾ ਪੱਤਰਕਾਰਾਂ ਵੱਲੋਂ ਪੰਜਾਬ ਪੁਲਸ ਦੇ ਆਲਾ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਹਰਕਤ ਵਿਚ ਆਇਆ।

ਉਸ ਤੋਂ ਬਾਅਦ ਐਸਡੀਐਮ ਪਿਰਥੀ ਸਿੰਘ, ਡੀਐਸਪੀ ਅਮਰਜੀਤ ਸਿੰਘ ਸਿੱਧੂ, ਸਿਵਲ ਸਰਜਨ ਫਾਜਿਲਕਾ ਸੁਰਿੰਦਰ ਕੁਮਾਰ ,  ਐੱਸਐੱਚਓ ਥਾਣਾ ਸਦਰ ਭੋਲਾ ਸਿੰਘ ਵੀ ਮੌਕੇ ‘ਤੇ ਪੁੱਜੇ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਿਰ ਤੇ ਗੰਭੀਰ ਸੱਟਾਂ ਹੋਣ ਕਾਰਨ ਸ਼੍ਰੀ ਗੁਰੂ ਗੋਬਿੰਦ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਜ਼ਿਲ੍ਹਾ ਫਾਜਿਲਕਾ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਪਿੰ੍ਰਟ ਅਤੇ ਇਲੈਕਟ੍ਰੋਨਿਕ ਮੀਡਿਆ ਦੇ ਪੱਤਰਕਾਰ ਹਸਪਤਾਲ ਜਲਾਲਾਬਾਦ ਵਿਖੇ ਪੁੱਜਣੇ ਸ਼ੁਰੂ ਹੋ ਗਏ ਅਤੇ ਪੱਤਕਾਰ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਸੀ।

LEAVE A REPLY

Please enter your comment!
Please enter your name here