ਸਨੌਰ ਬਲਾਕ ਦੀ ਨਾਮ ਚਰਚਾ ਧੂਮ-ਧਾਮ ਨਾਲ ਹੋਈ, 11 ਲੋੜਵੰਦਾਂ ਨੂੰ ਦਿੱਤਾ ਰਾਸ਼ਨ

ਸਨੌਰ ਨਾਮ ਚਰਚਾ ਘਰ ’ਚ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਹੋਏ ਬਲਾਕ ਜਿੰਮੇਵਾਰ ਮੈਬਰ ਤੇ ਨਾਲ ਹੋਰ ਸੰਗਤ। ਤਸਵੀਰ : ਰਾਮ ਸਰੂਪ ਪੰਜੋਲਾ

(ਰਾਮ ਸਰੂਪ ਪੰਜੋਲਾ) ਸਨੌਰ। ਬਲਾਕ ਸਨੌਰ ਦੀ ਸਮੂਹ ਸਾਧ-ਸੰਗਤ ਵੱਲੋਂ ਸਨੌਰ ਨਾਮ ਚਰਚਾ ਘਰ ਵਿਖੇ ਬਲਾਕ ਪੱਧਰੀ ਨਾਮ ਚਰਚਾ ਕਰਕੇ ਗੁਰੁੂ ਜੱਸ ਗਾਇਆ ਗਿਆ। ਇਸ ਮੌਕੇ ਪ੍ਰੇਮੀ ਅਵਤਾਰ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਘਰ ’ਚ ਪਿਤਾ ਜੀ ਦੀ ਰਹਿਮਤ ਨਾਲ ਲੜਕੇ ਦੀ ਦਾਤ ਆਉਣ ਦੀ ਖੁਸ਼ੀ ’ਚ 11 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਪ੍ਰੇਮੀ ਸੁਖਚੈਨ ਸਿੰਘ ਇੰਸਾਂ ਬਲਾਕ ਭੰਗੀਦਾਸ ਵੱਲੋਂ ਸਭ ਤੋਂ ਪਹਿਲਾਂ ਪਵਿੱਤਰ ਨਾਅਰਾ ਲਗਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਗਈ।

ਇਹ ਵੀ ਪੜ੍ਹੋ : ਪਾਉਂਟਾ ਸਾਹਿਬ ’ਚ ਸਾਧ-ਸੰਗਤ ਦਾ ਆਇਆ ਹੜ੍ਹ

ਇਸ ਤੋਂ ਬਾਅਦ ਕਵੀਰਾਜ ਵੀਰਾਂ ਵੱਲੋਂ ਪਵਿੱਤਰ ਗ੍ਰੰਥਾਂ ਦੀ ਰਚਨਾਂ ਵਿੱਚੋਂ ਭਜਨ ਬੋਲੇ ਗਏ ਅਤੇ ਗੁਰੁੂ ਸਹਿਬਾਨਾਂ ਦੇ ਅਨਮੋਲ ਬਚਨ ਪੜ੍ਹ ਕੇ ਸੰਗਤ ਨੂੰ ਸੁਣਾਏ ਗਏ। 10 ਮਿੰਟਾਂ ਦਾ ਸਿਮਰਨ ਕੀਤਾ ਗਿਆ, ਅਖੀਰ ’ਚ ਬਲਾਕ ਜਿੰਮੇਵਾਰ ਮੈਬਰਾਂ ਵੱਲੋਂ ਸਾਧ ਸੰਗਤ ਨਾਮ ਮਾਨਵਤਾ ਭਲਾਈ ਕੰਮਾਂ ਬਾਰੇ ਵਿਚਾਰ ਸਾਂਝੇ ਵੀ ਕੀਤੇ ਗਏ। ਇਸ ਮੌਕੇ 15 ਮੈਬਰ ਜਰਨੈਲ ਸਿੰਘ, ਰਵਿੰਦਰ ਸਿੰਘ ਰਵੀ, ਅਵਤਾਰ ਸਿੰਘ, ਦੇਵਿੰਦਰ ਰਿੰਕੂ, ਬਲਬੀਰ ਸਿੰਘ, ਹਰਮੇਲ ਸਿੰਘ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਬਰ, ਵੱਖ-ਵੱਖ ਸੰਮਤੀਆਂ ਦੇ ਬਹੁ ਗਿਣਤੀ ’ਚ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ ਮੌਜੂਦ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ