ਜ਼ਜ਼ਬੇ ਨੂੰ ਸਲਾਮ : ਹੜ੍ਹ ਪੀੜਤਾਂ ਦਾ ਦਰਦ ਵੰਡ ਰਹੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Dera Sacha Sauda
ਇੱਕ ਪਿੰਡ ਨੂੰ ਹੜ੍ਹ ਤੋਂ ਬਚਾਉਣ ਲਈ ਬੰਨ੍ਹ ਮਜ਼ਬੂਤ ਕਰਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ।

ਇਨਸਾਨਾਂ ਅਤੇ ਭੁੱਖ ਨਾਲ ਵਿਲਕਦੇ ਪਸ਼ੂਆਂ ਦੀ ਭੁੱਖ ਮਿਟਾ ਰਹੇ ਡੇਰਾ ਸ਼ਰਧਾਲੂ | Dera Sacha Sauda

  • ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਅੱਗੇ ਆਏ ਸ਼ਾਹ ਸਤਿਨਾਮ ਜੀ ਗ੍ਰੀਨ ਐੈੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ | Dera Sacha Sauda
  • ਪ੍ਰਸ਼ਾਸਨ ਨੇ ਪਾਤੜਾਂ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਕੀਤਾ ਸਨਮਾਨਿਤ | Dera Sacha Sauda

ਪਟਿਆਲਾ, ਮੂਣਕ, ਸਰਸਾ (ਸੱਚ ਕਹੂੰ ਨਿਊਜ਼)। ਘੱਗਰ ਦਰਿਆ ’ਚ ਪਏ ਪਾੜ ਕਾਰਨ ਹੜ੍ਹ ਦੇ ਪਾਣੀ ’ਚ ਘਿਰੇ ਲੋਕਾਂ ਦੀ ਮੱਦਦ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅੱਜ ਲਗਾਤਾਰ ਪੰਜਵੇਂ ਦਿਨ ਰਾਹਤ ਕਾਰਜਾਂ ’ਚ ਜੁਟੇ ਰਹੇ ਪਟਿਆਲਾ, ਮੂਣਕ, ਪਾਤੜਾਂ, ਸਮਾਣਾ, ਖਨੌਰੀ ਅਤੇ ਹਰਿਆਣਾ ਦੇ ਸਰਸਾ, ਫਤਿਆਬਾਦ, ਜਾਖਲ ਅਤੇ ਕਈ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪੰਜ-ਪੰਜ, ਛੇ-ਛੇ ਫੁੱਟ ਪਾਣੀ ’ਚੋਂ ਲੰਘ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੜ੍ਹ ਪੀੜਤ ਲੋਕਾਂ ਲਈ ਰਾਹਤ ਸਮੱਗਰੀ, ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਪਹੰਚਾ ਰਹੇ ਹਨ।

ਇਹ ਵੀ ਪੜ੍ਹੋ : ਜ਼ਿਲ੍ਹਾ ਪਟਿਆਲਾ ’ਚ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਨੇ ਫਿਕਰਾਂ ’ਚ ਪਾਏ ਲੋਕ

ਇਸ ਦੇ ਨਾਲ-ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਬੇਜ਼ੁਬਾਨ ਪਸ਼ੂਆਂ ਲਈ ਵੀ ਹਰਾ-ਚਾਰਾ ਭੇਜਿਆ ਜਾ ਰਿਹਾ ਹੈ ਸੇਵਾਦਾਰ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਘਰ-ਘਰ ਜਾ ਕੇ ਰਾਹਤ ਸਮੱਗਰੀ ਵੰਡ ਰਹੇ ਹਨ ਘੱਗਰ ਦਰਿਆ ’ਚ ਕਈ ਥਾਈਂ ਪਏ ਪਾੜਾਂ ਨੂੰ ਪੂਰਨ ’ਚ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪ੍ਰਸ਼ਾਸਨ ਨਾਲ ਜੁਟੇ ਹੋਏ ਹਨ ਹੜ੍ਹ ਪੀੜਤਾਂ ਲਈ ਲਹਿਰਾਗਾਗਾ ਵਿਖੇ 24 ਘੰਟੇ ਲੰਗਰ ਦੀ ਸੇਵਾ ਚੱਲ ਰਹੀ ਹੈ। ਇਸ ਤੋਂ ਇਲਾਵਾ ਸੇਵਾਦਾਰ ਹੜ੍ਹ ਕਾਰਨ ਸੜਕਾਂ ’ਤੇ ਪਏ ਪਾੜਾਂ ਨੂੰ ਵੀ ਪੂਰਨ ’ਚ ਜੁਟੇ ਹੋਏ ਹਨ ਪਟਿਆਲਾ ਜ਼ਿਲ੍ਹੇ ’ਚ ਕਈ ਥਾੲ ਪਿੰਡਾਂ ਦੀਆਂ ਸੜਕਾਂ ਅੰਦਰ 20-20 ਫੁੱਟ ਦੇ ਪਾੜ ਪੈ ਗਏ ਹਨ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਬੰਦ ਹੋਈ ਹੈ।

Dera Sacha Sauda
ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਦੇ ਹੋਏ ਡੇਰਾ ਸ਼ਰਧਾਲੂ।

ਹਲਕਾ ਸਨੌਰ ਦੇ ਦੇਵੀਗੜ੍ਹ ਇਲਾਕੇ ਅੰਦਰ ਪੈਂਦੇ ਪਿੰਡ ਮਸ਼ੀਗਣ ਤੋਂ ਇਸਰਹੇੜੀ ਸਮੇਤ ਹਰਿਆਣਾ ਰਾਜ ਨੂੰ ਮਿਲਾਉਂਦੀ ਸੜਕ ’ਤੇ ਪਾਣੀ ਕਾਰਨ 15 ਤੋਂ 20 ਫੁੱਟ ਤੱਕ ਦਾ ਪਾੜ ਪੈ ਗਿਆ ਅਤੇ ਇਨ੍ਹਾਂ ਪਿੰਡਾਂ ਨੂੰ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਦੇਖਦਿਆਂ ਬਲਾਕ ਕਛਵੀਂ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਅੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਵਿਚਕਾਰੋਂ ਸੜਕ ’ਤੇ ਪਏ ਪਾੜ ਨੂੰ ਪੂਰਨ ਦਾ ਬੀੜਾ ਚੁੱਕਿਆ ਤੇ ਅੱਜ ਦਰਜ਼ਨਾਂ ਸੇਵਾਦਾਰ ਵੱਖ-ਵੱਖ ਥਾਵਾਂ ਤੋਂ ਮਿੱਟੀ ਲਿਆ ਕੇ ਇਸ ਸੜਕ ਨੂੰ ਮੁੜ ਚਾਲੂ ਕਰਨ ਲਈ ਡੱਟ ਗਏ।

ਇਹ ਵੀ ਪੜ੍ਹੋ : ਘੱਗਰ ਦਾ ਕਹਿਰ : ਸਰਦੂਲਗੜ੍ਹ ਵਾਸੀਆਂ ਨੇ ਜਾਗ ਕੇ ਕੱਟੀ ਸਾਰੀ ਰਾਤ

ਬਲਾਕ ਕਛਵੀ ਦੇ ਸੇਵਾਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ 50 ਤੋਂ ਵੱਧ ਟਰਾਲੀਆਂ ਮਿੱਟੀ ਦੀਆਂ ਹੁਣ ਤੱਕ ਪਾ ਦਿੱਤੀਆਂ ਗਈਆਂ ਹਨ ਅਤੇ ਸੜਕ ਦਾ ਇਹ ਪਾੜ ਅੱਧਾ ਹੀ ਭਰਿਆ ਗਿਆ ਹੈ ਅਤੇ ਕੱਲ੍ਹ ਤੱਕ ਇਸ ਨੂੰ ਪੂਰਾ ਕਰ ਦਿੱਤਾ ਜਾਵੇਗਾ। ਮੂਣਕ ਇਲਾਕਾ ’ਚ ਵੀ ਸੇਵਾਦਾਰਾਂ ਨੇ ਹੜ੍ਹ ਦੇ ਪਾਣੀ ’ਚ ਘਿਰੇ ਸਾਬਕਾ ਫੌਜੀ ਜਵਾਨ, ਜਿਸ ਨੇ ਆਪਣੀ ਧੀ ਨੂੰ ਵਿਦੇਸ਼ ਭੇਜਣ ਲਈ ਕੀਮਤੀ ਸਾਮਾਨ ਜੋੜਿਆ ਸੀ, ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੰੁਚਾਇਆ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਸੇਵਾ ਕਾਰਜਾਂ ਦੀ ਹੜ੍ਹ ਪੀੜਤ ਲੋਕਾਂ ਦੇ ਨਾਲ-ਨਾਲ ਕਈ ਹਸਤੀਆਂ ਵੀ ਸ਼ਲਾਘਾ ਕਰ ਰਹੀਆਂ ਹਨ ਪਾਤੜਾਂ ਵਿਖੇ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਸਰਸਾ ਦੇ ਕਈ ਪਿੰਡਾਂ ’ਚ ਲੰਗਰ ਤੇ ਹਰਾ-ਚਾਰਾ ਵੰਡਿਆ | Dera Sacha Sauda

ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀਆਂ ਵੱਖ-ਵੱਖ ਟੁੱਕੜੀਆਂ ’ਚ ਹੜ੍ਹ ਨਾਲ ਘਿਰੇ ਪਿੰਡ ਪਨਿਹਾਰੀ, ਮੁਸਾਹਿਬ ਵਾਲਾ, ਸਹਾਰਨੀ, ਬੁਰਜਕਗੜ੍ਹ, ਨੇਜਾਡੇਲਾ ਕਲਾਂ ਸਮੇਤ ਨਾਲ ਲਗਦੇ ਪਿੰਡਾਂ ’ਚ ਲੋਕਾਂ ਦੀ ਮੱਦਦ ਲਈ ਪਹੁੰਚੇ ਇੱਥੇ ਸੇਵਾਦਾਰਾਂ ਨੇ ਲੰਗਰ ਦੇ ਪੈਕੇਟ ਵੰਡੇ ਇਸ ਦੇ ਨਾਲ ਹੀ ਪਿੰਡਾਂ ਨਾਲ ਲੱਗਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਚ ਮੱਦਦ ਕੀਤੀ ਗਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਅੱਜ ਮੁਸਾਹਿਬ ਵਾਲਾ ਪਿੰਡ ਨੇੜੇ ਪੈਂਦੀਆਂ ਤਿੰਨ ਢਾਣੀਆਂ ’ਚ ਖੁਰਾਕ ਸਮੱਗਰੀ ਤੇ ਪਸ਼ੁੂਆਂ ਲਈ ਹਰਾ ਤੇ ਸੁੱਕਾ ਚਾਰਾ ਪਹੁੰਚਾ ਕੇ ਮੱਦਦ ਕੀਤੀ।