6 ਦਿਨਾਂ ਤੋਂ ਮੁੰਬਈ ਕ੍ਰਾਈਮ ਬ੍ਰਾਂਚ ਦੀ ਰਿਰਾਸਤ ’ਚ ਸੀ
- ਚਾਦਰ ਨਾਲ ਲਿਆ ਫਾਹਾ
ਮੁੰਬਈ (ਏਜੰਸੀ)। ਸਲਮਾਨ ਖਾਨ ਦੇ ਘਰ ’ਤੇ ਗੋਲੀਬਾਰੀ ਕਰਨ ਵਾਲਿਆਂ ਨੂੰ ਹਥਿਆਰ ਸਪਲਾਈ ਕਰਨ ਦੇ ਮੁਲਜ਼ਮ ਅਨੁਜ ਥਾਪਨ ਨੇ ਮੁੰਬਈ ਪੁਲਿਸ ਦੀ ਹਿਰਾਸਤ ’ਚ ਖੁਦਕੁਸ਼ੀ ਕਰ ਲਈ। ਉਸ ਨੇ ਚਾਦਰ ਨਾਲ ਫਾਹਾ ਲੈ ਲਿਆ। ਅਨੁਜ ਨੂੰ ਬੇਹੱਦ ਗੰਭੀਰ ਹਾਲਤ ’ਚ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੰਬਈ ਕ੍ਰਾਈਮ ਬ੍ਰਾਂਚ ਨੇ ਗੋਲੀਬਾਰੀ ਮਾਮਲੇ ’ਚ 25 ਅਪਰੈਲ ਨੂੰ ਪੰਜਾਬ ਤੋਂ ਅਨੁਜ (32) ਅਤੇ ਸੁਭਾਸ਼ ਚੰਦਰ (37) ਨੂੰ ਹਿਰਾਸਤ ’ਚ ਲਿਆ ਸੀ। ਦੋਵਾਂ ਨੇ ਇਸ ਵਾਰਦਾਤ ਲਈ ਹਥਿਆਰ ਮੁਹੱਈਆ ਕਰਵਾਏ ਸਨ। ਦੋਵੇਂ ਮੁਲਜਮ ਪੰਜਾਬ ਦੇ ਅਬੋਹਰ ਦੇ ਰਹਿਣ ਵਾਲੇ ਹਨ। (Salman Khan Galaxy Apartment Firing Case)
T20 World Cup: ਭਾਰਤ ਤੋਂ ਬਾਅਦ ਇਹ ਟੀਮਾਂ ਦਾ ਹੋਇਆ ਟੀ20 ਵਿਸ਼ਵ ਕੱਪ ਲਈ ਐਲਾਨ, ਪੜ੍ਹੋ ਤੇ ਜਾਣੋ
ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਾ ਅਨੁਜ ਪਿੰਡ ’ਚ ਹੀ ਇੱਕ ਟਰੱਕ ’ਚ ਸਹਾਇਕ ਵਜੋਂ ਕੰਮ ਕਰਦਾ ਸੀ। ਦੂਜਾ ਮੁਲਜ਼ਮ ਸੁਭਾਸ ਕਿਸਾਨ ਹੈ। ਦੋਵਾਂ ਮੁਲਜਮਾਂ ਖਿਲਾਫ਼ ਪੰਜਾਬ ਅਤੇ ਹਰਿਆਣਾ ’ਚ ਕਈ ਕੇਸ ਦਰਜ ਹਨ। ਦੋਵੇਂ ਕਈ ਸਾਲਾਂ ਤੋਂ ਲਾਰੇਂਸ ਬਿਸ਼ਨੋਈ ਨਾਲ ਇਕੱਠੇ ਕੰਮ ਕਰ ਰਹੇ ਸਨ। ਅਨੁਜ ਅਤੇ ਸੁਭਾਸ ਨੇ 15 ਮਾਰਚ ਨੂੰ ਪਨਵੇਲ ’ਚ ਸਾਗਰ ਪਾਲ ਅਤੇ ਵਿੱਕੀ ਗੁਪਤਾ ਨਾਂਅ ਦੇ ਲੜਕਿਆਂ ਨੂੰ ਦੋ ਪਸਤੌਲ ਦਿੱਤੇ ਸਨ। ਇਨ੍ਹਾਂ ਪਸਤੌਲਾਂ ਦੀ ਮਦਦ ਨਾਲ ਵਿੱਕੀ ਤੇ ਸਾਗਰ ਨੇ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ’ਤੇ ਗੋਲੀਬਾਰੀ ਕੀਤੀ ਸੀ। ਵਿੱਕੀ ਤੇ ਸਾਗਰ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਅਨੁਜ ਤੇ ਸੁਭਾਸ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ। (Salman Khan Galaxy Apartment Firing Case)
6 ਮੁਲਜ਼ਮਾਂ ’ਤੇ ਲੱਗੀਆਂ ਸਨ ਮਕੋਕਾ ਦੀਆਂ ਧਾਰਾਵਾਂ | Salman Khan Galaxy Apartment Firing Case
ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ’ਚ ਮੁਲਜ਼ਮਾਂ ਖਿਲਾਫ ਮਕੋਕਾ ਦੀ ਧਾਰਾ ਲਾਈ ਗਈ ਹੈ। ਇਸ ਤੋਂ ਇਲਾਵਾ ਮੁੱਖ ਸਾਜਿਸ਼ਕਤਾ ਅਨਮੋਲ ਬਿਸੋਈ ਅਤੇ ਲਾਰੇਂਸ ਬਿਸ਼ਨੋਈ ’ਤੇ ਵੀ ਮਕੋਕਾ ਲਾਇਆ ਗਿਆ ਹੈ। ਕੁੱਲ 6 ਮੁਲਜ਼ਮਾਂ ’ਤੇ ਮਕੋਕਾ ਲਾਇਆ ਗਿਆ ਹੈ। ਮਕੋਕਾ ਲਾਗੂ ਹੋਣ ਨਾਲ ਮੁਲਜ਼ਮ ਹੁਣ ਜਲਦੀ ਜਮਾਨਤ ਨਹੀਂ ਲੈ ਸਕਣਗੇ। ਮਕੋਕਾ ਤਹਿਤ ਘੱਟ ਤੋਂ ਘੱਟ ਸਜਾ 5 ਸਾਲ ਦੀ ਕੈਦ ਦੀ ਹੈ।