ਮਾਣਿਆ ਰਾਮ-ਨਾਮ ਦਾ ਨਿੱਘ
(ਸੁਖਜੀਤ ਮਾਨ) ਸਲਾਬਤਪੁਰਾ। ਇੰਨ੍ਹੀਂ ਦਿਨੀਂ ਪੰਜਾਬ ’ਚ ਕੜਾਕੇ ਦੀ ਠੰਢ (Weather In Punjab) ਪੈ ਰਹੀ ਹੈ। ਹੱਡ ਠਾਰਦੀਆਂ ਸੀਤ ਹਵਾਵਾਂ ਦੀਆਂ ਲਹਿਰਾਂ ਦੇ ਬਾਵਜ਼ੂਦ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਮਨਾਏ ਭੰਡਾਰੇ ’ਚ ਲੱਖਾਂ ਦੀ ਗਿਣਤੀ ’ਚ ਸਾਧ ਸੰਗਤ ਪੁੱਜੀ। ਸਲਾਬਤਪੁਰਾ ਨੂੰ ਆਉਂਦੇ ਕਰੀਬ ਸਾਰੇ ਹੀ ਰਾਹਾਂ ‘ਤੇ ਜਾਮ ਲੱਗ ਗਏ। ਜਿੰਮੇਵਾਰ ਸੇਵਾਦਾਰਾਂ ਵੱਲੋਂ ਭਾਵੇਂ ਹੀ ਸਾਧ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹਰ ਤਰ੍ਹਾਂ ਦੇ ਪ੍ਰਬੰਧ ਪੁਖਤਾ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਸਾਧ-ਸੰਗਤ ਦੇ ਵਿਸ਼ਾਲ ਇਕੱਠ ਅੱਗੇ ਸਭ ਪ੍ਰਬੰਧ ਫਿੱਕੇ ਪੈ ਗਏ।
ਭੰਡਾਰੇ ਦੀ ਸਮਾਪਤੀ ਤੱਕ ਜਿੰਮੇਵਾਰ ਸੇਵਾਦਾਰ ਸਾਧ ਸੰਗਤ ਦੇ ਬੈਠਣ ਲਈ ਹੋਰ ਪੰਡਾਲ ਬਣਾਉਣ ‘ਚ ਰੁੱਝੇ ਰਹੇ ਪਰ ਇਸਦੇ ਬਾਵਜੂਦ ਵੱਡੀ ਗਿਣਤੀ ਸਾਧ ਸੰਗਤ ਨੇ ਖੜ ਕੇ ਜਾਂ ਸਾਈਡਾਂ ਆਦਿ ‘ਤੇ ਜਿੱਥੇ-ਕਿਤੇ ਵੀ ਥਾਂ ਮਿਲੀ ਬੈਠਕੇ ਭੰਡਾਰੇ ਦੀ ਸ਼ਬਦਬਾਣੀ ਤੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਨੂੰ ਸਰਵਣ ਕੀਤਾ । (Weather In Punjab)
ਢੋਲ ਦੀ ਥਾਪ ’ਤੇ ਨੱਚਦੀ-ਗਾਉਂਦੀ ਪੁੱਜੀ ਸਾਧ-ਸੰਗਤ
ਇਸ ਮੌਕੇ ਸਾਧ ਸੰਗਤ ਟ੍ਰੈਫਿਕ ਪੰਡਾਲ ਤੋਂ ਮੁੱਖ ਪੰਡਾਲ ਤੱਕ ਢੋਲ ਦੀ ਥਾਪ ’ਤੇ ਨੱਚਦੀ-ਗਾਉਂਦੀ ਆਈ। ਭੰਡਾਰੇ ਵਾਲੇ ਪੰਡਾਲ ਨੂੰ ਸੁੰਦਰ ਲੜੀਆਂ ਅਤੇ ਰੰਗੋਲੀ ਨਾਲ ਸਜਾਇਆ ਗਿਆ। ਕਵੀਰਾਜ ਵੀਰਾਂ ਨੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸ਼ਬਦ ਬੋਲੇ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨ ਸਾਧ ਸੰਗਤ ਨੂੰ ਸੁਣਾਏ ਗਏ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਧ ਸੰਗਤ ਇਹ ਪਵਿੱਤਰ ਮਹੀਨਾ ਦੇਸ਼ਾਂ-ਵਿਦੇਸ਼ਾਂ ‘ਚ ਧੂਮਧਾਮ ਨਾਲ ਮਨਾਉਂਦੀ ਹੈ, ਇਸ ਮਹੀਨੇ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਨੇ ਜੀਵਾਂ ਦਾ ਉਧਾਰ ਕਰਨ ਲਈ ਅਵਤਾਰ ਧਾਰਨ ਕੀਤਾ ਸੀ।
ਆਪ ਜੀ ਨੇ ਫਰਮਾਇਆ ਕਿ ਇਸ ਪਵਿੱਤਰ ਮਹੀਨੇ ‘ਚ ਸਤਿਗੁਰੂ-ਮਾਲਕ ਨੂੰ ਤੋਹਫ਼ਾ ਦੇਣਾ ਹੈ ਤਾਂ ਉਹ ਤੋਹਫ਼ਾ ਹੈ ਬਚਨਾਂ ‘ਤੇ ਅਮਲ ਕਰਨਾ। ਜੇ ਦੂਜਾ ਤੋਹਫ਼ਾ ਦੇਣਾ ਹੈ ਤਾਂ ਆਪਣਾ ਮਨ ਦੇ ਦਿਓ ਕਿ ਮਨ ਵਿੱਚ ਬੁਰੇ ਵਿਚਾਰ ਹੀ ਨਾ ਆਉਣ। ਆਪ ਜੀ ਨੇ ਅੱਗੇ ਫਰਮਾਇਆ ਕਿ ਸਿਮਰਨ ਕਰੋਂ, ਭਗਤੀ ਕਰੋਂ ਤੇ ਪਰਮਾਰਥ ਕਰੋਂ ਤਾਂ ਮਨ ਬੁਰਾਈਆਂ ਤੋਂ ਦੂਰ ਹੋ ਸਕਦਾ ਹੈ ਅਤੇ ਜੋ-ਜੋ ਗਲਤੀਆਂ ਛੱਡਦੇ ਜਾਉਂਗੇ ਤਾਂ ਤੋਹਫ਼ਾ ਮਨਜੂਰ ਹੁੰਦਾ ਜਾਵੇਗਾ।
147 ਕਾਰਜਾਂ ਬਾਰੇ ਦੱਸਿਆ
ਇਸ ਮੌਕੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਸਾਧ ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਚੇਅਰਮੈਨ ਰਾਮ ਸਿੰਘ ਇੰਸਾਂ ਨੇ ਸਾਧ ਸੰਗਤ ਨੂੰ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਪਵਿੱਤਰ ਨਾਅਰਾ “ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ” ਲਗਾ ਕੇ ਦਿੱਤੀ। ਉਹਨਾਂ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਨਸ਼ਿਆਂ ਦੇ ਖਾਤਮੇ ਤੋਂ ਇਲਾਵਾ ਮਾਨਵਤਾ ਭਲਾਈ ਦੇ ਲਈ ਚਲਾਏ ਜਾ ਰਹੇ 147 ਕਾਰਜਾਂ ਬਾਰੇ ਸਾਧ ਸੰਗਤ ਨੂੰ ਦੱਸਿਆ। ਪੰਡਾਲ ਵਿੱਚ ਮੌਜੂਦ ਲੱਖਾਂ ਦੀ ਗਿਣਤੀ ਵਿੱਚ ਸਾਧ ਸੰਗਤ ਨੇ ਦੋਵੇਂ ਹੱਥ ਖੜੇ ਕਰਕੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਹਾਜ਼ਰ-ਨਾਜਰ ਮੰਨਦਿਆਂ ਪ੍ਰਣ ਕੀਤਾ ਕਿ ਉਹ ਭਲਾਈ ਕਾਰਜਾਂ ਵਿੱਚ ਡਟੇ ਰਹਿਣਗੇ। ਇਸ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਭਲਾਈ ਕਾਰਜਾਂ ਤਹਿਤ ਫੂਡ ਬੈੰਕ ਵਿੱਚੋਂ ਵੰਡੇ ਜਾਂਦੇ ਰਾਸ਼ਨ ਨੂੰ ਦਰਸਾਉਂਦੀ ਡਾਕੂਮੈਂਟਰੀ ਦਿਖਾਈ ਗਈ ਤੇ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਪਵਿੱਤਰ ਅਵਤਾਰ ਮਹੀਨੇ ਮੌਕੇ ਭੇਜੀ ਸ਼ਾਹੀ ਚਿੱਠੀ ਵੀ ਸੁਣਾਈ ਗਈ।
ਲੋੜਵੰਦਾਂ ਨੂੰ ਵੰਡੇ 104 ਕੰਬਲ
ਡੇਰਾ ਸੱਚਾ ਸੌਦਾ ਨਾਲ ਸਬੰਧਿਤ ਕੋਈ ਵੀ ਪਵਿੱਤਰ ਮਹੀਨਾ ਮਨਾਏ ਜਾਣ ਮੌਕੇ ਸਾਧ ਸੰਗਤ ਵੱਲੋਂ ਲੋੜਵੰਦਾਂ ਦੀ ਮੱਦਦ ਜ਼ਰੂਰ ਕੀਤੀ ਜਾਂਦੀ ਹੈ। ਇਸੇ ਤਹਿਤ ਅੱਜ ਵੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ 104ਵੇਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ 104 ਲੋੜਵੰਦਾਂ ਨੂੰ ਠੰਢ ਤੋਂ ਬਚਾਅ ਲਈ ਕੰਬਲ ਵੰਡੇ ਗਏ। ਕੰਬਲ ਲੈਣ ਵਾਲੇ ਲੋੜਵੰਦਾਂ ਨੇ ਇਸ ਕਾਰਜ਼ ਲਈ ਪੂਜਨੀਕ ਹਜ਼ੂਰ ਪਿਤਾ ਜੀ ਅਤੇ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ