ਬਿਜਲੀ ਦੇ ਲੱਗਦੇ ਕੱਟਾਂ ਤੋਂ ਅੱਕੇ ਕਿਸਾਨਾਂ ਨੇ ਬਲਬ ਵਿਖਾ ਕੇ ਕੀਤੀ ਨਾਅਰੇਬਾਜ਼ੀ

Power Cuts

ਬਿਜਲੀ ਦੇ ਅਣ-ਐਲਾਨੇ ਕੱਟਾਂ (Power Cuts) ਨੂੰ ਲੈ ਕੇ ਕੀਤੀ ਨਾਅਰੇਬਾਜ਼ੀ

ਸ਼ੇਰਪੁਰ (ਰਵੀ ਗੁਰਮਾ)। ਬਲਾਕ ਸ਼ੇਰਪੁਰ ਦੇ ਪਿੰਡ ਰਾਮਨਗਰ ਛੰਨਾਂ, ਬੜੀ ਵਿੱਚ ਬਿਜਲੀ ਦੇ ਅਣ-ਐਲਾਨੇ ਲੱਗਦੇ ਕੱਟ (Power Cuts) ਖ਼ਿਲਾਫ਼ ਅੱਜ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਜਸਮੇਲ ਸਿੰਘ ਬੜੀ ਦੀ ਅਗਵਾਈ ਵਿਚ ਇਕੱਠੇ ਹੋਏ ਕਿਸਾਨਾਂ ਨੇ ਆਪਣੇ ਹੱਥਾਂ ਵਿੱਚ ਬਲਬ ਫੜਕੇ ਪੰਜਾਬ ਸਰਕਾਰ ਤੇ ਪਾਵਰਕੌਮ ਨੂੰ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ । ਕਾਤਰੋਂ ਚੌਕ ਸ਼ੇਰਪੁਰ ਵਿਖੇ ਰੋਸ ਧਰਨਾ ਦੇਣ ਸਮੇਂ ਪਾਵਰਕਾਮ ਤੇ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਸਰਪੰਚ ਜਸਮੇਲ ਸਿੰਘ ਬੜੀ ਐਡਵੋਕੇਟ, ਜਸਵੀਰ ਸਿੰਘ ਖੇੜੀ ਨੇ ਕਿਹਾ ਕਿ ਜਦੋਂ ਲੋਕਾਂ ਨੇ ਸਵੇਰੇ ਸ਼ਾਮ ਆਪਣੇ ਘਰਾਂ ਵਿੱਚ ਕੰਮ -ਕਾਰ ਕਰਨੇ ਹੁੰਦੇ ਹਨ ਤਾਂ ਪਾਵਰਕਾਮ ਦੇ ਗਰਿੱਡ ਕਾਤਰੌ ਵੱਲੋਂ ਅਣ-ਐਲਾਨੇ ਕੱਟ ਲਗਾ ਦਿੱਤੇ ਜਾਂਦੇ ਹਨ । ਇਸ ਦੇ ਨਾਲ ਹੀ ਖੇਤੀਬਾੜੀ ਮੋਟਰਾ ਦੀ ਲਾਈਟ ਗਰਿਡ ਕਾਤਰੋਂ ਅਤੇ ਗੰਡੇਵਾਲ ਵੱਲੋਂ ਵੀ ਬੰਦ ਕਰ ਦਿੱਤੀ ਜਾਂਦੀ ਹੈ। ਜਿਸ ਕਾਰਨ ਰਾਤਾਂ ਨੂੰ ਕਣਕ ਨੂੰ ਪਾਣੀ ਲਾਉਣ ਗਏ ਕਿਸਾਨਾਂ ਨੂੰ ਖੱਜਲ-ਖੁਆਰ ਹੋ ਕੇ ਕੜਾਕੇ ਦੀ ਠੰਢ ਵਿਚ ਰਾਤਾ ਨੂੰ ਘਰ ਵਾਪਸ ਮੁੜਨਾ ਪੈਂਦਾ ਹੈ ।

ਕਿਸਾਨਾਂ ਨੇ ਦਿੱਤੀ ਚਿਤਵਾਨੀ ਬਿਜਲੀ ਦੇ ਕੱਟ ਲੱਗਣੇ ਬੰਦ ਨਾ ਹੋਏ ਤਾਂ ਅਣਮਿੱਥੇ ਸਮੇਂ ਲਈ ਦੇਵਾਂਗੇ ਧਰਨੇ

ਉਨ੍ਹਾਂ ਸੂਬਾ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰਨ ਵਾਲੀ ਆਪ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਪਾਵਰਕਾਮ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਇੱਕ ਦੋ ਦਿਨਾਂ ਵਿੱਚ ਇਹ ਅਣ ਐਲਾਨੇ ਕੱਟ ਲਗਾਉਣੇ ਬੰਦ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਅੰਦਰ ਗਰਿੱਡ ਕਾਤਰੋਂ ਅਤੇ ਗੰਡੇਵਾਲ ਅੱਗੇ ਅਣਮਿੱਥੇ ਸਮੇਂ ਲਈ ਧਰਨੇ ਲਗਾਏ ਜਾਣਗੇ । ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਜਸਵੀਰ ਸਿੰਘ ਖੇੜੀ ਚਮਕੌਰ ਸਿੰਘ ਭੋਲਾ ਟਿੱਬਾ ,ਇੰਦਰਜੀਤ ਸਿੰਘ ਬੜੀ ਸਾਬਕਾ ਪੰਚ ਬਹਾਦਰ ਸਿੰਘ ਸ਼ੇਰਪੁਰ, ਕਿਸਾਨ ਆਗੂ ਬਲਵੰਤ ਸਿੰਘ ਛੰਨਾ , ਜਗਦੇਵ ਸਿੰਘ ਛੰਨਾ, ਮਿੱਠਾ ਸਿੰਘ ਚਹਿਲ ਛੰਨਾ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ