ਬਰਨਾਵਾ। ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ ਮੌਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint dr msg) ਨੇ ਆਨਲਾਈਨ ਸੰਬੋਧਿਤ ਕਰਦਿਆਂ ਸਾਧ-ਸੰਗਤ ਨੂੰ ਫ਼ਰਮਾਇਆ ਕਿ ਮਾਲਕ ਅੱਗੇ ਦੁਆ ਕਰਦੇ ਹਾਂ ਕਿ ਮਾਲਕ ਤੁਹਾਡੇ ਘਰਾਂ ਨੂੰ ਖੁਸ਼ੀਆਂ ਨਾਲ ਭਰ ਦੇਵੇ ਅਤੇ ਤੁਹਾਡੀ ਹਰ ਜਾਇਜ਼ ਮੰਗ ਨੂੰ ਛੇਤੀ ਪੂਰਾ ਕਰੇ।
ਸਾਰਿਆਂ ਨਾਲ ਪ੍ਰੇਮ-ਪਿਆਰ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਬਚਪਨ ਤੋਂ ਹੀ ਸਾਰੇ ਧਰਮਾਂ ਦਾ ਦਿਲ ਤੋਂ ਸਤਿਕਾਰ ਕਰਦੇ ਸਾਂ, ਕਰਦੇ ਹਾਂ ਅਤੇ ਹਮੇਸ਼ਾ ਕਰਦੇ ਰਹਾਂਗੇ। ਅਸੀਂ ਕਦੇ ਵੀ ਕਿਸੇ ਧਰਮ, ਜਾਤ ਨਾਲ ਭੇਦਭਾਵ ਨਹੀਂ ਕੀਤਾ, ਸਗੋਂ ਸਾਰਿਆਂ ਨਾਲ ਪ੍ਰੇਮ-ਪਿਆਰ ਨਾਲ ਰਹੇ ਹਾਂ। ਆਮ ਲੋਕ ਜਿਨ੍ਹਾਂ ਨੂੰ ਨੌਕਰ ਜਾਂ ਸੀਰੀ ਕਹਿੰਦੇ ਹਨ, ਅਸੀਂ ਉਨ੍ਹਾਂ ਨਾਲ ਵੀ ਆਪਣੇ ਪਰਿਵਾਰ ਵਾਂਗ ਰਹਿੰਦੇ ਅਤੇ ਉਨ੍ਹਾਂ ਨਾਲ ਉੱਠਦੇ-ਬੈਠਦੇ, ਖੇਡਦੇ, ਖਾਣਾ ਖਾਂਦੇ ਸਾਂ।
Saint dr msg
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਦਇਆ-ਮਿਹਰ, ਰਹਿਮਤ ਨਾਲ ਜਦੋਂ ਵੀ ਕਿਸੇ ਜ਼ਰੂਰਤਮੰਦ ਨੂੰ ਮੱਦਦ ਦੀ ਲੋੜ ਹੁੰਦੀ ਤਾਂ ਉਸ ਦੀ ਹਰ ਸੰਭਵ ਮੱਦਦ ਕਰਦੇ। ਕਿਸੇ ਬੱਚੇ ਨੂੰ ਕਿਤਾਬਾਂ ਦੀ ਜ਼ਰੂਰਤ ਹੁੰਦੀ ਤਾਂ ਉਸ ਨੂੰ ਆਪਣੀ ਕਿਤਾਬ ਦੇ ਦਿੰਦੇ। ਹਰ ਨੇਕ, ਭਲੇ ਕਾਰਜ ’ਚ ਹਮੇਸ਼ਾ ਅੱਗੇ ਰਹਿੰਦੇ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਿਸੇ ਦਾ ਬੁਰਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਕਦੇ ਅਜਿਹੀ ਸੋਚ ਤੱਕ ਸਾਡੇ ਜ਼ਿਹਨ ’ਚ ਵੀ ਨਹੀਂ ਆਈ। ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਭਗਵਾਨ, ਅੱਲ੍ਹਾ, ਵਾਹਿਗੁਰੂ, ਰਾਮ ਸਭ ਕੁਝ ਸਹੀ ਕਰਦਾ ਹੈ, ਇਸ ਲਈ ਇਨਸਾਨ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਉਸ ਦੀ ਰਜ਼ਾ ਨੂੰ ਮੰਨਦੇ ਹੋਏ ਨੇਕੀ-ਭਲਾਈ ਦੇ ਮਾਰਗ ’ਤੇ ਲਗਾਤਾਰ ਅੱਗੇ ਵਧਦੇ ਰਹਿਣਾ ਚਾਹੀਦਾ ਹੈ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਾਮ ਸ਼ਬਦ ਤੁਹਾਡੇ ਸਾਰਿਆਂ ਕੋਲ ਹੈ, ਪਰ ਉਸ ਦੀ ਵਰਤੋਂ ਤੁਸੀਂ ਨਹੀਂ ਕਰਦੇ। ਤੁਸੀਂ ਨਹੀਂ ਜਾਣਦੇ ਕਿ ਗੁਰਮੰਤਰ (ਨਾਮ ਸ਼ਬਦ) ਕਿੰਨੀ ਬਰਕਤ ਬਖ਼ਸ਼ਦਾ ਹੈ। ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਸਾਈਂ ਜੀ ਨੇ ਅਜਿਹਾ ਗੁਰਮੰਤਰ ਬਖ਼ਸ਼ਿਆ ਹੈ ਕਿ ਇਸ ਦਾ ਜਾਪ ਕਰਨ ਲਈ ਕੋਈ ਧਰਮ-ਜਾਤ-ਮਜ਼ਹਬ ਨਹੀਂ ਬਦਲਦਾ ਅਤੇ ਨਾ ਹੀ ਘਰ ਬਾਰ ਛੱਡਣਾ ਪੈਂਦਾ ਹੈ। ਘਰ-ਪਰਿਵਾਰ ’ਚ ਰਹਿੰਦਿਆਂ ਇਨਸਾਨ ਮਾਲਕ ਦੇ ਨਾਮ ਦਾ ਜਾਪ ਕਰ ਸਕਦਾ ਹੈ ਅਤੇ ਮਾਲਕ ਦੀਆਂ ਖੁਸ਼ੀਆਂ ਹਾਸਲ ਕਰ ਸਕਦਾ ਹੈ।
Also Read : ‘‘ਪੁੱਟਰ! ਸਮਾਂ ਆਉਣ ਦਿਓ, ਡੇਰਾ ਜ਼ਰੂਰ ਬਣਾਵਾਂਗੇ’’
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਇੱਕ ਵਾਰ ਵੀ ਗੁਰਮੰਤਰ ਦਾ ਜਾਪ ਕਰਦੇ ਹੋ ਤਾਂ ਵੀ ਉਹ ਖਾਲੀ ਨਹੀਂ ਜਾਂਦਾ। ਇਸ ਲਈ ਆਪਣੇ ਗੁਰੂ, ਸਤਿਗੁਰੂ ’ਤੇ ਦ੍ਰਿੜ੍ਹ ਯਕੀਨ, ਵਿਸ਼ਵਾਸ ਅਤੇ ਤਿੰਨ ਬਚਨਾਂ ’ਚ ਪੱਕੇ ਰਹਿੰਦੇ ਹੋਏ ਉਸ ਦਾ ਜਾਪ ਕਰੋ ਤਾਂ ਅਲੌਕਿਕ ਨਜ਼ਾਰੇ ਜ਼ਰੂਰ ਮਿਲਦੇ ਹਨ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮੁਰੀਦ ਲਈ ਦ੍ਰਿੜ੍ਹ ਯਕੀਨ ਅਤੇ ਬਚਨਾਂ ਦਾ ਪੱਕਾ ਹੋਣਾ ਬਹੁਤ ਜ਼ਰੂਰੀ ਹੈ। ਜੋ ਇਨਸਾਨ ਤਿੰਨ ਬਚਨਾਂ ’ਤੇ ਪਹਿਰਾ ਦਿੰਦਾ ਹੈ ਅਤੇ ਸੇਵਾ-ਸਿਮਰਨ ਕਰਦਾ ਹੈ ਮਾਲਕ ਉਸ ਨੂੰ ਖੁਸ਼ੀਆਂ ਜ਼ਰੂਰ ਬਖ਼ਸ਼ਦਾ ਹੈ।
ਲੋਕਾਂ ਦਾ ਨਸ਼ਾ ਛੁਵਾਉਣ
ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਦੁਨੀਆ ਭਾਵੇਂ ਕੁਝ ਵੀ ਆਖੇ, ਪਰ ਸਾਡੇ 6 ਕਰੋੜ 80 ਲੱਖ ਤੋਂ ਵੱਧ ਬੱਚੇ (ਡੇਰਾ ਸੱਚਾ ਸੌਦਾ ਨਾਲ ਜੁੜੇ ਸ਼ਰਧਾਲੂ) ਅੱਜ ਵੀ ਇਨਸਾਨੀਅਤ ਦਾ ਭਲਾ ਕਰਨ ’ਚ, ਲੋਕਾਂ ਦਾ ਨਸ਼ਾ ਛੁਵਾਉਣ ’ਚ ਜੁਟੇ ਹੋਏ ਹਨ ਅਤੇ ਹਮੇਸ਼ਾ ਲੋਕਾਂ ਦਾ ਭਲਾ ਕਰਨ ’ਚ ਲੱਗੇ ਰਹਿਣਗੇ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਡੇਰਾ ਸੱਚਾ ਸੌਦਾ ਦਾ ਸਿਧਾਂਤ ਹੈ, ‘ਇਸ ਜਨਮ ਮੇਂ ਯੇ ਦੋ ਕਾਮ ਕਰੋ, ਏਕ ਨਾਮ ਜਪੋ ਔਰ ਪ੍ਰੇਮ ਕਰੋ, ਕਿਸੀ ਜੀਵ ਕਾ ਦਿਲ ਨਾ ਦੁਖਾਨਾ ਕਭੀ, ਮੌਤ ਯਾਦ ਰੱਖੋ, ਮਾਲਕ ਸੇ ਡਰੋ’ ਇਨ੍ਹਾਂ ਸਿਧਾਂਤਾਂ ’ਤੇ ਸਾਧ-ਸੰਗਤ ਚੱਲ ਰਹੀ ਹੈ।