MSG: ਹਮਨੇ ਹੱਥਾਂ ਮੇਂ ਮਹਿੰਦੀ ਲਗਾ ਲੀ, ਤੇਰੇ ਨਾਮ ਕੀ ਮਾਂਗ ਸਜਾ ਲੀ ਹੈ, ਆਜਾ ਦੇਰ ਨਾ ਕਰ ਮਾਹੀਆ
MSG: ਬਠਿੰਡਾ (ਸੱਚ ਕਹੂੰ ਨਿਊਜ਼)। ਵੈਸੇ ਤਾਂ ਡੇਰਾ ਸੱਚਾ ਸੌਦਾ ਦਾ ਹਰ ਤਰੀਕਾ ਵਿਲੱਖਣ ਹੈ। ਡੇਰਾ ਪੈਰੋਕਾਰ ਜੋ ਵੀ ਕਰਦੇ ਹਨ, ਉਹ ਆਪਣੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਅਜਿਹਾ ਕਰਦੇ ਹਨ ਕਿ ਉਹ ਪੂਰੀ ਦੁਨੀਆ ਵਿੱਚ ਇੱਕ ਮਿਸਾਲ ਬਣ ਜਾਂਦੇ ਹਨ। ਇਸ ਕਰਵਾ ਚੌਥ ‘ਤੇ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਇਸ ਤਿਉਹਾਰ ਨੂੰ ਲੈ ਕੇ ਕਈ ਦਿਨਾਂ ਤੋਂ ਡੇਰਾ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਸੀ।
ਡੇਰਾ ਪੈਰੋਕਾਰ ਭਾਵੇਂ ਬਜ਼ੁਰਗ ਹੋਵੇ ਜਾਂ ਨੌਜਵਾਨ, ਔਰਤਾਂ ਜਾਂ ਮਰਦ, ਇੱਥੋਂ ਤੱਕ ਕਿ ਸੁਖਦੁਆ ਸਮਾਜ ਦੇ ਲੋਕਾਂ ਨੇ ਵੀ ਆਪਣੇ ਹੱਥਾਂ ’ਤੇ ਮਹਿੰਦੀ ਲਗਾ ਕੇ ਆਪਣੇ ਸਤਿਗੁਰੂ ਜੀ ਜੀ ਲੰਮੀ ਉਮਰ ਤੇ ਚੰਗੀ ਸਿਹਤ ਨੂੰ ਲੈ ਕੇ ਓਮ, ਹਰੀ, ਅੱਲ੍ਹਾ, ਵਾਹਿਗੁਰੂ ਜੀ ਨੂੰ ਹੱਥ ਜੋੜ ਕੇ ਅਰਦਾਸ ਕੀਤੀ। ਡੇਰਾ ਸ਼ਰਧਾਲੂਆਂ ਨੇ ਹੱਥਾਂ ’ਤੇ ਮਹਿੰਦੀ ਨਾਲ ਡਾ. ਐਮਐਸਜੀ, ਕਿਸੇ ਨੇ ਆਦਿਗੁਰੂ, ਕਿਸੇ ਨੇ ਸ਼ੇਰਦਿਲ, ਕਿਸੇ ਨੇ ਧਰਤੀ ਰੱਖਿਅਕ ਅਤੇ ਕਿਸੇ ਨੇ ਪਿਆਰੇ ਪਾਪਾ ਜੀ ਆਈ ਲਵ ਯੂ ਲਿਖਿਆ ਹੈ। MSG
MSG
ਆਓ ਅਸੀਂ ਤੁਹਾਨੂੰ ਸਰਸਾ (ਹਰਿਆਣਾ) ਵਿੱਚ ਵਿਸ਼ਵ ਪ੍ਰਸਿੱਧ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਵਿੱਚ ਲੈ ਕੇ ਜਾਂਦੇ ਹਾਂ। ਜਿੱਥੇ ਅੱਜ ਦੁਨੀਆਂ ਭਰ ਦੀਆਂ ਔਰਤਾਂ, ਮਰਦਾਂ, ਬਜ਼ੁਰਗਾਂ, ਬੱਚਿਆਂ, ਮੁਟਿਆਰਾਂ, ਨੌਜਨਾਵ ਬੱਚੇ-ਬੱਚੀਆਂ, ਸ਼ੁੱਭ ਦੇਵੀਆਂ ਤੇ ਸੁਖਦੁਆ ਸਮਾਜ ਦੇ ਲੋਕਾਂ ਨੇ ਵੀ ਨਿਰਜਲ ਵਰਤ ਰੱਖਿਆ ਹੈ। ਹੁਣ ਤੁਸੀਂ ਸੋਚੋਗੇ ਕਿ ਮੈਂ ਮਜ਼ਾਕ ਕਰ ਰਿਹਾ ਹਾਂ, ਪਰ ਇਹ ਸੱਚ ਹੈ। MSG
ਅਤੇ ਅਨੋਖੀ ਗੱਲ ਇਹ ਹੈ ਕਿ ਦੁਨੀਆਂ ਭਰ ਵਿੱਚ ਇਹਨਾਂ ਵਿੱਚੋਂ 6 ਕਰੋੜ ਤੋਂ ਵੀ ਵੱਧ ਇਨ੍ਹਾਂ ਸ਼ਰਧਾਲੂਆਂ ਨੇ ਆਪਣੇ ਗੁਰੂ, ਸੱਚੇ ਪੀਰ ਫਕੀਰ, ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਲਈ ਨਿਰਜਲ ਵਰਤ ਰੱਖਿਆ ਹੈ। ਜਿਸ ਵਿੱਚ ਭਾਰਤ ਦੇ ਸੂਬੇ ਹਰਿਆਣਾ, ਰਾਜਸਥਾਨ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਛੱਤੀਸਗੜ੍ਹ, ਝਾਰਖੰਡ, ਜੰਮੂ ਅਤੇ ਕਸ਼ਮੀਰ, ਪੱਛਮੀ ਬੰਗਾਲ, ਗੁਜਰਾਤ, ਮਹਾਂਰਾਸ਼ਟਰ, ਉੜੀਸਾ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਕੇਰਲ ਅਤੇ ਇਸ ਦੇ ਨਾਲ ਹੀ ਗੁਆਂਢੀ ਦੇਸ਼ ਨੇਪਾਲ ਵੀ ਸ਼ਾਮਲ ਹੈ। ਅੱਜ ਸਾਰਾ ਦਿਨ ਇਹ ਸ਼ਰਧਾਲੂ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਣਗੇ। ਡੇਰਾ ਸ਼ਰਧਾਲੂਆਂ ਦੀ ਆਪਣੇ ਮੁਰਸ਼ਿਦ-ਏ-ਕਾਮਿਲ ਪ੍ਰਤੀ ਅਜਿਹੀ ਸੱਚੀ ਸੇਵਾ ਭਾਵਨਾ ਅਤੇ ਤੜਫ ਤੁਸੀਂ ਕਦੇ ਨਹੀਂ ਦੇਖੀ ਜਾਂ ਸੁਣੀ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ