ਪੂਜਨੀਕ ਗੁਰੂ ਜੀ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ’ਚ ਪਹੁੰਚੇ
ਬਰਨਾਲਾ (ਸੋਨੂੰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ੁੱਕਰਵਾਰ ਸਵੇਰੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ, ਬਾਗਪਤ (ਉੱਤਰ ਪ੍ਰਦੇਸ਼) ਵਿਖੇ ਪਹੁੰਚੇ। ਇਹ ਜਾਣਕਾਰੀ ਡੇਰਾ ਸੱਚਾ ਸੌਦਾ ਦੇ ਅਧਿਕਾਰਤ ਫੇਸਬੁੱਕ ਅਕਾਊਂਟ ’ਤੇ ਦਿੱਤੀ ਗਈ ਹੈ। ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਅਸੀਂ ਆਪਣੇ ਸਤਿਗੁਰੂ ਐਮ.ਐਸ.ਜੀ ਪਾਸੋਂ ਇੱਕ ਜਾਇਜ਼ ਮੰਗ ਦੀ ਅਰਜ ਕਰ ਰਹੇ ਸੀ, ਜਿਸ ਨੂੰ ਸਤਿਗੁਰੂ ਜੀ ਨੇ ਸੁਣਨਾ ਸ਼ੁਰੂ ਕਰ ਦਿੱਤਾ ਹੈ।

ਇਸ ਤਹਿਤ ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪੂਜਨੀਕ ਹਜ਼ੂਰ ਪਿਤਾ ਜੀ ਅੱਜ ਪੈਰੋਲ ’ਤੇ ਬਰਨਾਵਾ ਆਸ਼ਰਮ ਪਹੁੰਚੇ ਹਨ। ਸਮੂਹ ਸਾਧ-ਸੰਗਤ ਨੇ ਆਪਣੇ ਘਰਾਂ ਵਿੱਚ ਰਹਿ ਕੇ ਹੀ ਸਿਮਰਨ ਕਰਨਾ ਹੈ ਅਤੇ ਅਗਲਾ ਪ੍ਰੋਗਰਾਮ ਬਣਦੇ ਹੀ ਐਡਮ ਬਲਾਕ, ਬਲਾਕ ਜਿੰਮੇਵਾਰ ਸਾਧ-ਸੰਗਤ ਨੂੰ ਸਮੇਂ-ਸਮੇਂ ’ਤੇ ਜਾਣੂ ਕਰਵਾਉਣਗੇ ਅਤੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਾ ਹੈ।