Saint Dr. MSG ਦਾ ਦੇਸ਼ ਭਰ ਦੇ ਵਪਾਰੀਆਂ ਨੂੰ ਸੱਦਾ, ਨਾ ਵੇਚੋ ਨਸ਼ਾ

Saint Dr. MSG ਦਾ ਦੇਸ਼ ਭਰ ਦੇ ਵਪਾਰੀਆਂ ਨੂੰ ਸੱਦਾ, ਨਾ ਵੇਚੋ ਨਸ਼ਾ

(ਸੱਚ ਕਹੂੰ ਨਿਊਜ਼) ਬਰਨਾਵਾ। ਰਾਮ ਦਾ ਨਾਮ ਅਤੇ ਬੇਗਰਜ਼ ਪ੍ਰੇਮ ਦੋ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੂੰ ਅਪਣਾਉਣ ਨਾਲ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਅਤੇ ਇਸ ਨਾਲ ਪੂਰਾ ਸਮਾਜ ਬਦਲ ਜਾਂਦਾ ਹੈ ਅਜਿਹਾ ਕਰਨ ਨਾਲ ਇਨਸਾਨ ਦੇ ਅੰਦਰ-ਬਾਹਰ ਦੀਆਂ ਤਮਾਮ ਕਮੀਆਂ ਦੂਰ ਹੋ ਜਾਂਦੀਆਂ ਹਨ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਲੈਣਾ ਇਸ ਘੋਰ ਕਲਿਯੁਗ ’ਚ ਬਹੁਤ ਹੀ ਮੁਸ਼ਕਲ ਹੈ ਇਨਸਾਨ ਨੂੰ ਆਪਣੇ ਕੰਮ-ਧੰਦੇ ਯਾਦ ਰਹਿੰਦੇ ਹਨ, ਪਰ ਪਰਮਾਤਮਾ ਦਾ ਨਾਮ ਲੈਣਾ ਉਸ ਨੂੰ ਯਾਦ ਨਹੀਂ ਰਹਿੰਦਾ ਅੱਜ ਇਨਸਾਨ ਦਿਨ-ਰਾਤ ਕਾਮ, ਵਾਸਨਾ, ਕਰੋਧ, ਲੋਭ, ਮੋਹ, ਹੰਕਾਰ ’ਚ ਲੱਗਾ ਰਹਿੰਦਾ ਹੈ ਅਤੇ ਭੁੱਲ ਜਾਂਦਾ ਹੈ, ਉਸ ਪਰਮ ਪਿਤਾ ਪਰਮਾਤਮਾ ਨੂੰ ਅਤੇ ਆਪਣੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਜੋ ਦਇਆ ਦਾ ਸਾਗਰ ਹੈ ਅਤੇ ਮਨੁੱਖ ਨੂੰ ਸਮੁੰਦਰ ਦੇ ਸਮੁੰਦਰ ਖੁਸ਼ੀਆਂ ਦੇਣ ਵਾਲਾ ਹੈ ਅਤੇ ਇਨਸਾਨ ਨੂੰ ਅੰਦਰੋਂ-ਬਾਹਰੋਂ ਮਾਲਾਮਾਲ ਬਣਾਉਣ ਵਾਲਾ ਹੈ ਉਕਤ ਪਵਿੱਤਰ ਬਚਨ ਵੀਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਉੱਤਰ ਪ੍ਰਦੇਸ਼ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁਲ ਰਾਹੀਂ ਦੇਸ਼-ਵਿਦੇਸ਼ ਤੋਂ ਜੁੜੀ ਕਰੋੜਾਂ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਫ਼ਰਮਾਏ।

ਪੰਜਾਬ, ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ’ਚ ਲੱਖਾਂ ਨੇ ਛੱਡਿਆ ਨਸ਼ਾ

ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਨੇ ਪੰਜਾਬ ਦੇ ਮਾਨਸਾ, ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ, ਦਿੱਲੀ ਦੇ ਤਰੰਗ ਬੈਂਕਵਿਟ ਹਾਲ ਅਤੇ ਹਰਿਆਣਾ ਦੇ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ਗੁਰੂਮੰਤਰ, ਨਾਮ ਸ਼ਬਦ ਦੀ ਅਨਮੋਲ ਦਾਤ ਬਖਸ਼ਿਸ਼ ਕਰਕੇ ਨਸ਼ੇ ਰੂਪੀ ਦੈਂਤ ਸਮੇਤ ਹੋਰ ਸਮਾਜਿਕ ਬੁਰਾਈਆਂ ਤੋਂ ਖਹਿੜਾ ਛੁਡਵਾਇਆ ਅਤੇ ਪਰਮਾਤਮਾ ਦੇ ਨਾਮ ਦੀ ਭਗਤੀ-ਇਬਾਦਤ ਕਰਨ ਲਈ ਪ੍ਰੇਰਿਤ ਕੀਤਾ।

ਉੱਥੇ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਦੇਸ਼ ਭਰ ਵਿਚ ਨਸ਼ੇ ਰੂਪੀ ਦੈਂਤ ਦਾ ਵਪਾਰ ਕਰਨ ਵਾਲਿਆਂ ਨੂੰ ਨਸ਼ਾ ਵੇਚਣਾ ਬੰਦ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਅੱਜ ਜੇਕਰ ਤੁਸੀਂ ਸਾਡੀ ਆਵਾਜ਼ ਸੁਣ ਕੇ ਆਪਣਾ ਨਸ਼ੇ ਦਾ ਬਿਜੈਨਸ ਬਦਲ ਦਿੰਦੇ ਹੋ ਅਤੇ ਇਸ ਦੀ ਥਾਂ ਕੋਈ ਹੋਰ ਕੰਮ ਦਾ ਤਜ਼ਰਬਾ ਲੈ ਕੇ ਚੰਗਾ ਕੰਮ ਕਰਦੇ ਹੋ ਤਾਂ ਪਰਮਾਤਮਾ ਤੁਹਾਡੇ ਉਸ ਨਵੇਂ ਕੰਮ ’ਚ 10 ਗੁਣਾ ਵਧ ਕੇ ਤੁਹਾਨੂੰ ਬਰਕਤ ਜ਼ਰੂਰ ਪਾਵੇਗਾ।  ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਭਾਵੇਂ ਤੁਸੀਂ ਸਾਡੇ ਨਾਲ ਜੁੜੇ ਹੋ ਜਾਂ ਨਹੀਂ ਜੁੜੇ ਹੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਤੁਸੀਂ (ਨਸ਼ਾ ਵੇਚਣ ਵਾਲੇ) ਸਾਰੇ ਲੋਕਾਂ ਨੂੰ ਜ਼ਹਿਰ ਵੇਚਣਾ ਛੱਡ ਦਿਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ