Instagram ’ਤੇ Saint Dr. MSG ਦਾ ਜਲਵਾ, ਪੂਜਨੀਕ ਗੁਰੂ ਜੀ ਦੇ Followers 2 ਮਿਲੀਅਨ ਪਾਰ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 17 ਜੂਨ 2022 ਨੂੰ, ਜਦੋਂ ਪੂਜਨੀਕ ਗੁਰੂ ਜੀ 30 ਦਿਨਾਂ ਦੀ ਪੈਰੋਲ ’ਤੇ ਸ਼ਾਹ ਸਤਨਾਮ ਜੀ ਆਸ਼ਰਮ ਬਰਨਾਵਾ (ਯੂ. ਪੀ.) ਆਏ, ਤਾਂ ਸੰਗਤ ’ਚ ਖੁਸ਼ੀ ਦੀ ਲਹਿਰ ਵੇਖੀ ਗਈ। ਹਰ ਕੋਈ ਖੁਸ਼ੀ ਨਾਲ ਝੂਮ ਰਿਹਾ ਸੀ। ਪੈਰੋਲ ਮਿਲਣ ਤੋਂ ਬਾਅਦ ਪੂਜਨੀਕ ਗੁਰੂ ਜੀ ਨੇ ਪਹਿਲੀ ਵਾਰ ਯੂ-ਟਿਊਬ ’ਤੇ ਲਾਈਵ ਹੋ ਕੇ ਬਰਨਾਵਾ ਆਸ਼ਰਮ ਵਿਖੇ ਦਰਸ਼ਨ ਦਿੱਤੇ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਇਆ ਸੀ। ਪੰਜ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸਾਧ-ਸੰਗਤ ਦੀ ਆਤਮਾ ਚਾਹੁੰਦੀ ਸੀ ਕਿ ਉਹ ਜਲਦੀ ਨਾਲ ਬਰਨਾਵਾ ਆਸ਼ਰਮ ਪਹੁੰਚ ਜਾਣ। ਪਰ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਚੱਲ ਕੇ ਸਾਧ-ਸੰਗਤ ਨੇ ਆਪਣੇ ਹਿਰਦੇ ਵਿਚ ਪਿਆਰ ਦੀ ਹੁਲਾਰੇ ਨੂੰ ਸੰਭਾਲ ਕੇ ਰੱਖਿਆ।
ਪੂਜਨੀਕ ਗੁਰੂ ਜੀ ਨੇ ਲਾਈਵ ਦਰਸ਼ਨ ਦੇ ਕੇ ਹਰ ਰੋਜ਼ ਵਿਛੋੜੇ ਦੇ ਦੁੱਖ ਝੱਲ ਰਹੀ ਲੱਖਾਂ ਸਾਧ-ਸੰਗਤ ਦੇ ਹਿਰਦਿਆਂ ਨੂੰ ਠੰਢਕ ਪ੍ਰਦਾਨ ਕੀਤੀ। ਇਸ ਦੇ ਨਾਲ ਹੀ 30 ਦਿਨਾਂ ਦੌਰਾਨ ਪੂਜਨੀਕ ਗੁਰੂ ਜੀ ਹਰ ਰੋਜ਼ ਇੰਸਟਾਗ੍ਰਾਮ ਅਤੇ ਯੂ-ਟਿਊਬ ਚੈਨਲ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਦਰਸ਼ਨ ਅਤੇ ਅਧਿਆਤਮਿਕ ਸ਼ਬਦ ਸੁਣਾਉਂਦੇ ਸਨ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਕੁਝ ਦਿਨਾਂ ਦੇ ਅੰਦਰ ਹੀ ਪੂਜਨੀਕ ਗੁਰੂ ਜੀ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਫਾਲੋਅਰਜ਼ ਦੀ ਗਿਣਤੀ ਵੀਰਵਾਰ ਨੂੰ 2 ਮਿਲੀਅਨ (20 ਲੱਖ) ਨੂੰ ਪਾਰ ਕਰ ਗਈ ਅਤੇ ਇਹ ਪ੍ਰਕਿਰਿਆ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ