ਜਦੋਂ ਆਦਮੀ ਡਬਲ ਮਾਈਂਡ ਹੋ ਜਾਵੇ ਤਾਂ ਪੂਜਨੀਕ ਗੁਰੂ ਜੀ ਨੇ ਦੱਸਿਆ ਹੱਲ

Saint Dr. Ram Rahim

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸੁੱਕਰਵਾਰ ਨੂੰ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕਰੋੜਾਂ ਸਾਧ-ਸੰਗਤ ਨਾਲ ਰੂ-ਬ-ਰੂ ਹੋਏ। ਸਾਧ-ਸੰਗਤ ਦੀ ਇੱਛਾ ਸੀ ਕਿ ਬਾਪ-ਬੇਟੀ ਦੀ ਜੋੜੀ ਤੋਂ ਸਵਾਲ ਪੁੱਛੀਏ ਤਾਂ ਪੂਜਨੀਕ ਗੁਰੂ ਜੀ ਨੇ ਇਹ ਇੱਛਾ ਪੂਰੀ ਕਰ ਦਿੱਤੀ। ਅੱਜ ਫਿਰ ਪੂਜਨੀਕ ਗੁਰੂ ਜੀ ਤੇ ਸਾਹਿਬਜ਼ਾਂਦੀ ਭੈਣ ਹਨੀਪ੍ਰੀਤ ਇੰਸਾਂ ਲਾਈਵ ਹੋਏ। ਇਸ ਤੋਂ ਬਾਅਦ ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਸਾਧ-ਸੰਗਤ ਵੱਲੋਂ ਭੇਜੇ ਗਏ ਸਵਾਲਾਂ ਨੂੰ ਪੜ੍ਹਿਆ, ਪੂਜਨੀਕ ਗੁਰੂ ਜੀ ਨੇ ਹਰ ਇੱਕ ਸਵਾਲ ਦਾ ਜਵਾਬ ਦੇ ਕੇ ਸਾਧ-ਸੰਗਤ ਦੀ ਜਗਿਆਸਾ ਨੂੰ ਸ਼ਾਂਤ ਕੀਤਾ।

ਸਵਾਲ : ਫੈਸਲਾ ਲੈਣ ਦੀ ਸਮਰੱਥਾ ਨੂੰ ਮਜ਼ਬੂਤ ਕਿਵੇਂ ਕਰੀਏ ਜੀ? ਜਿਵੇਂ ਸਹੀ ਫੈਸਲਾ ਇੱਕਦਮ ਕਿਵੇਂ ਲਈਏ?

ਪੂਜਨੀਕ ਗੁਰੂ ਜੀ: ਕਈ ਵਾਰ ਇਹ ਹੁੰਦਾ ਹੈ ਕਿ ਆਦਮੀ ਡਬਲ ਮਾਈਂਡ ਹੋ ਜਾਂਦਾ ਹੈ, ਕਿ ਇਕ ਫੈਸਲਾ ਇਹ ਹੈ ਤੇ ਇੱਕ ਇਹ ਹੈ ਤਾਂ ਉਸ ਲਈ ਜ਼ਰੂਰੀ ਹੈ ਬੇਸ ਬਣਾਉਣਾ ਤੁਸੀਂ ਪਹਿਲਾਂ ਤਾਂ ਆਤਮਬਲ ਹਾਸਲ ਕਰੋ ਸਿਮਰਨ ਦੁਆਰਾ, ਉਹ ਇੱਕ ਹੀ ਤਰੀਕਾ ਹੈ ਮੈਥਡ ਆਫ ਮੈਡੀਟੇਸ਼ਨ ਕਹਿ ਲਓ, ਗੁਰਮੰਤਰ, ਨਾਮ ਸ਼ਬਦ ਜਾਂ ਕਲਮਾ, ਉਸ ਦਾ ਅਭਿਆਸ ਕਰੋ ਤਾਂ ਤੁਹਾਡੀ ਬਾਡੀ ਦਾ ਇੱਕ ਗ੍ਰਾਊਂਡ ਬਣ ਜਾਵੇਗਾ, ਆਤਮਾ ਦਾ, ਫਿਰ ਤੁਸੀਂ ਡਿਸੀਜ਼ਨ ਲਉਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਸਹੀ ਹੈ ਅਤੇ ਇਹ ਗਲਤ ਹੈ ਇਹ ਅਨੁਭਵ ਕਰਨਾ ਪੈਂਦਾ ਹੈ ਤੇ ਜੋ ਕਰਨਾ ਸਿੱਖ ਲੈਂਦੇ ਹਨ, ਉਹ ਇਸ ਨਾਲ ਡਿਸੀਜ਼ਨ ਲੈ ਸਕਦੇ ਹਨ।

ਸਵਾਲ : ਗੁੁਰੂ ਜੀ ਬੱਚੇ ਸਾਡੀ ਨਹੀਂ ਸੁਣਦੇ ਹਨ, ਪਰ ਤੁਹਾਡੀ ਸੁਣਦੇ ਹਨ? ਪਿਛਲੇ ਸਮੇਂ ’ਚ ਸਾਨੂੰ ਬਹੁਤ ਪ੍ਰੇਸ਼ਾਨੀ ਆਈ?

ਪੂਜਨੀਕ ਗੁਰੂ ਜੀ: ਤਾਂ ਚੰਗੀ ਗੱਲ ਹੈ ਉਹ ਆਪਣੇ ਪੀਰ-ਫਕੀਰ ਦੀ ਗੱਲ ਤਾਂ ਸੁਣ ਰਹੇ ਹਨ, ਤਾਂ ਬੱਚਿਓ ਜੋ ਸਾਡੀ ਗੱਲ ਸੁਣ ਰਹੇ ਹੋ ਤੁਸੀਂ ਤਾਂ ਆਪਣੇ ਮਾਂ-ਬਾਪ ਦੀਆਂ ਵੀ ਜੋ ਜਾਇਜ਼ ਗੱਲਾਂ ਹਨ ਉਹ ਸੁਣ ਲਿਆ ਕਰੋ ਤੇ ਜੇ ਲੱਗਦਾ ਹੈ ਕਿ ਨਜਾਇਜ਼ ਗੱਲਾਂ ਹਨ ਤਾਂ ਚੁੱਪ ਹੋ ਜਾਇਆ ਕਰੋ, ਅੱਗੋਂ ਬਹਿਸ ਨਾ ਕਰਿਆ ਕਰੋ, ਆਖਰ ਤੁਹਾਡੇ ਜਨਮਦਾਤਾ ਹਨ ਤੁਹਾਨੂੰ ਪਾਲ਼-ਪੋਸ ਕੇ ਵੱਡਾ ਕੀਤਾ ਹੈ ਸਾਡੀ ਇਹ ਸੰਸਕ੍ਰਿਤੀ ਹੈ ਜੋ ਸਿਖਾਉਂਦੀ ਹੈ ਕਿ ਆਪਣੇ ਵੱਡਿਆਂ ਦੀ ਇੱਜਤ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ ਹੈ

ਸਵਾਲ : ਪਿਤਾ ਜੀ ਮੈਂ ਬਹੁਤ ਸੈਂਸਟਿਵ (ਭਾਵੁਕ) ਹਾਂ ਛੋਟੀ ਜਿਹੀ ਗੱਲ ਨਾਲ ਟੈਨਸ਼ਨ ’ਚ ਆ ਜਾਂਦੀ ਹਾਂ, ਸਿਰ ’ਚ ਦਰਦ ਹੋ ਜਾਂਦਾ ਹੈ, ਰਹਿਮਤ ਕਰੋ?

ਪੂਜਨੀਕ ਗੁਰੂ ਜੀ: ਸੈਂਸਟਿਵ ਹੋਣ ਕਾਰਨ ਕਈ ਵਾਰ ਬੜਾ ਮੁਸ਼ਕਲ ਹੋ ਜਾਂਦਾ ਹੈ ਤਾਂ ਤੁਸੀਂ ਬੇਟਾ ਕੋਈ ਵੀ ਗੱਲ ਸੁਣ ਕੇ ਇੱਕਦਮ ਰਿਐਕਟ ਨਾ ਕਰਿਆ ਕਰੋ ਗੱਲ ਉੱਥੇ ਹੀ ਘੁੰਮ ਕੇ ਆ ਜਾਂਦੀ ਹੈ ਕਿ ਤੁਹਾਡੇ ਅੰਦਰ ਆਤਮਬਲ ਦੀ ਬਹੁਤ ਕਮੀ ਹੈ, ਤਾਂ ਉਸ ਲਈ ਸਿਮਰਨ, ਸੇਵਾ ਹੀ ਇੱਕ ਤਰੀਕਾ ਹੈ ਕਿ ਭਗਤੀ ਕਰੋ ਅਤੇ ਦੀਨ-ਦੁਖੀਆਂ ਦੀ ਸੇਵਾ ਕਰੋ ਤੇ ਜ਼ਿਆਦਾ ਆਪਣੀਆਂ ਸੋਚਾਂ ਵਿਚ ਨਾ ਰਹੋ, ਤੁਸੀਂ ਸਮਾਜ ’ਚ ਥੋੜ੍ਹਾ ਘੁਲ-ਮਿਲ ਕੇ ਰਹਿਣ ਦੀ ਕੋਸ਼ਿਸ਼ ਕਰੋ ਤਾਂ ਯਕੀਨਨ ਇਹ ਚੀਜ਼ਾਂ ਦੂੂਰ ਹੋ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ