ਸੰਤ ਡਾ. ਐਮਐਸਜੀ ਦਾ ਘਰੇਲੂ ਨੁਸਖਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਮੌਸਮ ਬਦਲਦੇ ਹੀ ਸੁੱਕੀ ਖਾਂਸੀ ਅਤੇ ਜ਼ੁਕਾਮ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿਸ ਕਾਰਨ ਕਈ ਵਾਰ ਵਿਅਕਤੀ ਨੂੰ ਖੰਘਦੇ ਸਮੇਂ ਪੂਰੇ ਪੇਟ ਅਤੇ ਪਸਲੀਆਂ ਵਿੱਚ ਦਰਦ ਹੋਣ ਲੱਗਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਸੁੱਕੀ ਖਾਂਸੀ ਤੋਂ ਪਰੇਸ਼ਾਨ ਹੋ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਘਰੇਲੂ ਨੁਸਖਿਆਂ (MSG Tips) ਨੂੰ ਅਪਣਾ ਕੇ ਸੁੱਕੀ ਖਾਂਸੀ ਤੋਂ ਛੁਟਕਾਰਾ ਪਾ ਸਕਦੇ ਹੋ।
MSG Tips : ਸੁੱਕੀ ਖੰਘ
- ਇੱਕ ਗ੍ਰਾਮ ਸੇਂਧਾ ਨਮਕ ਅਤੇ 125 ਗ੍ਰਾਮ ਪਾਣੀ ਨੂੰ ਅੱਧਾ ਰਹਿਣ ਤੱਕ ਉਬਾਲੋ। ਇਸ ਪਾਣੀ ਨੂੰ ਸਵੇਰੇ-ਸ਼ਾਮ ਪੀਣ ਨਾਲ ਖਾਂਸੀ ਤੋਂ ਰਾਹਤ ਮਿਲਦੀ ਹੈ।
- ਖੰਘ ਹੋਣ ‘ਤੇ ਦੁੱਧ ‘ਚ ਸੁੱਕਾ ਅਦਰਕ ਪਾ ਕੇ ਉਬਾਲ ਲਓ। ਸ਼ਾਮ ਨੂੰ ਸੌਣ ਤੋਂ ਪਹਿਲਾਂ ਇਸ ਦੁੱਧ ਦਾ ਸੇਵਨ ਕਰਨ ਨਾਲ ਕੁਝ ਹੀ ਦਿਨਾਂ ਵਿਚ ਖਾਂਸੀ ਠੀਕ ਹੋ ਜਾਂਦੀ ਹੈ।
- ਸ਼ਹਿਦ, ਕਿਸ਼ਮਿਸ਼ ਅਤੇ ਮੁਨਕੱਕੇ ਨੂੰ ਇਕੱਠੇ ਖਾਣ ਨਾਲ ਖੰਘ ਠੀਕ ਹੋ ਜਾਂਦੀ ਹੈ।
- ਗੁੜ ਅਤੇ ਆਜਵਾਇਨ ਨੂੰ ਚੂਸਣ ਨਾਲ ਲਾਭ ਹੁੰਦਾ ਹੈ।
- ਗੁੜ ਅਤੇ ਪਾਨ ਦੇ ਪੱਤਿਆਂ ਦਾ ਰਸ ਮਿਲਾ ਕੇ ਪੀਣ ਨਾਲ ਖਾਂਸੀ ਤੋਂ ਰਾਹਤ ਮਿਲੇਗੀ।
- ਤੁਲਸੀ, ਕਾਲੀ ਮਿਰਚ ਅਤੇ ਅਦਰਕ ਦੀ ਚਾਹ ਪੀਣ ਨਾਲ ਵੀ ਖਾਂਸੀ ਦੂਰ ਹੁੰਦੀ ਹੈ।
- ਹਿੰਗ, ਤ੍ਰਿਫਲਾ, ਮੁਲੱਠੀ ਤੇ ਮਿਸ਼ਰੀ ਨੂੰ ਨਿਬੂੰ ਦੇ ਰਸ ’ਚ ਮਿਲਾ ਕੇ ਚੱਟਣ ਨਾਲ ਵੀ ਖਾਂਸੀ ’ਚ ਫਾਇਦਾ ਮਿਲਦਾ ਹੈ।
- MSG ਕੈਸਨਿੱਪ ਸਿਰਪ ਜੋ ਕਿ ਮੁਲੱਠੀ ਤੇ ਪੁਦੀਨੇ ਹਰੇ ਦਾ ਬਣਿਆ ਹੈ ਤੇ ਤੁਲਸੀ ਡਰਾਪ ਦਾ ਸੇਵਨ ਖਾਂਸ਼ੀ ਤੇ ਜ਼ੁਕਾਮ ਲਈ ਗੁਣਕਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ