ਆਤਮਾ ਅਤੇ ਮਾਲਕ ਦਾ ਸੰਬੰਧ ਅਟੁੱਟ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਜੋ ਆਪਣੇ ਅੱਲ੍ਹਾ, ਸਤਿਗੁਰੂ, ਪਰਵਰਦਿਗਾਰ ਨਾਲ ਬੇਇੰਤਹਾ ਮੁਹੱਬਤ ਕਰਦਾ ਹੈ, ਉਹ ਝੋਲੀ ਫੈਲਾ ਕੇ ਦੁਆ ਕਰਦਾ ਹੈ ਕਿ ਹੇ ਮੇਰੇ ਮੌਲਾ! ਤੇਰੇ ਦਰਸ਼-ਦੀਦਾਰ, ਤੇਰੇ ਰਹਿਮੋ-ਕਰਮ ਨਾਲ ਹੁੰਦੇ ਹਨ ਸਿਮਰਨ, ਖ਼ਿਆਲਾਂ ਨਾਲ ਜਿਵੇਂ ਵੀ ਦਰਸ਼ਨ ਹੁੰਦੇ ਹਨ, ਹੇ ਮੇਰੇ ਮਾਲਕ! ਮੇਰੇ ‘ਚ ਅਜਿਹਾ ਕੁਝ ਨਾ ਹੋਵੇ ਕਿ ਤੇਰੇ ਦਰਸ਼ਨ ਹੋਣੇ ਬੰਦ ਹੋ ਜਾਣ ਪੂਜਨੀਕ ਗੁਰੂ ਜੀ ਇੱਕ ਸੱਚੇ ਮੁਰੀਦ ਦੀ ਚਰਚਾ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਆਪਣੇ ਮਾਲਕ ਨੂੰ ਕਹਿੰਦਾ ਹੈ। (Saint Dr MSG)

ਕਿ ਮੈਨੂੰ ਜਿਸ ਪਲ ਵੀ ਤੇਰੇ ਦਰਸ਼ਨ ਨਹੀਂ ਹੁੰਦੇ ਤਾਂ ਮੈਂ ਇੰਜ ਤੜਫ਼ਦਾ ਹਾਂ ਜਿਵੇਂ ਬਿਨਾਂ ਪਾਣੀ ਤੋਂ ਮੱਛੀ ਤੜਫ਼ਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹਾ ਹਾਲ ਹੋ ਜਾਣਾ ਬਹੁਤ ਵੱਡੀ ਗੱਲ ਹੈ ਕਹਿਣਾ ਇੱਕ ਵੱਖਰੀ ਗੱਲ ਹੈ ਕਿ ਮੈਂ ਬਿਨਾਂ ਪਾਣੀ ਤੋਂ ਮੱਛੀ ਵਾਂਗ ਤੜਫ਼ਦਾ ਹਾਂ, ਪਰ ਜਦੋਂ ਪਿਆਰ-ਮੁਹੱਬਤ ਦਾ ਤੀਰ ਅੰਦਰ ਲੱਗਦਾ ਹੈ ਤਾਂ ਉਹ ਜੀਵ-ਆਤਮਾ ਦਰਸ਼-ਦੀਦਾਰ ਤੋਂ ਬਿਨਾਂ ਤੜਫ਼ਦੀ, ਵਿਆਕੁਲ ਹੁੰਦੀ ਹੈ ਇਸ ਤੜਫ਼ ਨੂੰ ਜਾਂ ਤਾਂ ਉਹ ਜੀਵ-ਆਤਮਾ ਜਾਣਦੀ ਹੈ ਜਾਂ ਅੱਲ੍ਹਾ, ਮਾਲਕ ਜਾਣਦਾ ਹੈ ਤਾਂ ਉਹ ਜੀਵ- ਆਤਮਾ ਕਹਿੰਦੀ ਹੈ ਕਿ ਹੇ ਸਤਿਗੁਰੂ! ਤੇਰਾ ਪਿਆਰ, ਹਰਦਮ ਮਿਲੇ ਕੋਈ ਅਜਿਹਾ ਪਲ ਜ਼ਿੰਦਗੀ ‘ਚ ਨਾ ਹੋਵੇ। (Saint Dr MSG)

ਇਹ ਵੀ ਪੜ੍ਹੋ : Barnawa: ਭਿਆਨਕ ਗਰਮੀ ਵੀ ਨਹੀਂ ਰੋਕ ਸਕੀ ਰਾਮ-ਨਾਮ ਦੀ ਦੀਵਾਨਗੀ, ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ

ਜਿਸ ‘ਚ ਤੇਰੀ ਯਾਦ ਨਾ ਹੋਵੇ ਤੇਰੀ ਯਾਦ ਪਹਾੜ ਵਰਗੇ ਭਿਆਨਕ ਕਰਮਾਂ ਤੋਂ ਬਚਾ ਲੈਂਦੀ ਹੈ ਤੇਰੀ ਯਾਦ ਅੰਦਰੋਂ-ਬਾਹਰੋਂ ਪਾਕ ਕਰ ਦਿੰਦੀ ਹੈ ਤੇਰੀ ਯਾਦ ਤੈਨੂੰ ਮਿਲਾ ਦਿੰਦੀ ਹੈ ਅਤੇ ਪਰਮਾਨੰਦ ਦਿੰਦੀ ਹੈ ਸ਼ਾਇਦ ਕੋਈ ਸੋਚੇ ਕਿ ਜੀਵ-ਆਤਮਾ ਇਸ ਲਈ ਤੜਫ਼ਦੀ ਹੈ ਕਿ ਉਸ ‘ਚ ਜੀਵ-ਆਤਮਾ ਦਾ ਸਵਾਰਥ ਸਿੱਧ ਹੁੰਦਾ ਹੈ ਨਹੀਂ, ਮਾਲਕ ਦੀ ਪਿਆਰੀ ਜੀਵ-ਆਤਮਾ ਇਸ ਲਈ ਤੜਫ਼ਦੀ ਹੈ ਕਿ ਜਿਵੇਂ ਜੇਕਰ ਬੱਚਾ ਪਾਣੀ ਲਈ ਰੋਵੇ ਤਾਂ ਕੀ ਤੁਸੀਂ ਉਸ ਨੂੰ ਸਵਾਰਥ ਆਖੋਗੇ? ਜਾਂ ਮਾਂ ਆਪਣੇ ਬੱਚੇ ਨੂੰ ਪ੍ਰਾਪਤ ਕਰਨ ਲਈ ਰੋਵੇ ਤਾਂ ਕੀ ਤੁਸੀਂ ਉਸ ਨੂੰ ਸਵਾਰਥ ਆਖੋਗੇ? ਨਹੀਂ, ਕਿਉਂਕਿ ਇਹ ਇੱਕ ਅਟੁੱਟ ਬੰਧਨ ਹੈ। (Saint Dr MSG)

ਉਸੇ ਤਰ੍ਹਾਂ ਦਾ ਸੰਬੰਧ ਆਤਮਾ ਅਤੇ ਸਤਿਗੁਰੂ, ਅੱਲ੍ਹਾ, ਮਾਲਕ ਦਰਮਿਆਨ ਹੁੰਦਾ ਹੈ, ਜਿਸ ਦੀ ਵਿਆਖਿਆ ਕਰਨੀ  ਸੰਭਵ ਨਹੀਂ ਹੈ ਇਸ ਲਈ ਜੀਵ-ਆਤਮਾ ਆਪਣੇ ਮਾਲਕ, ਸਤਿਗੁਰੂ ਦੇ ਦਰਸ਼-ਦੀਦਾਰ ਲਈ ਤੜਫ਼ਦੀ ਹੈ ਆਪ ਜੀ ਨੇ ਅੱਗੇ ਫ਼ਰਮਾਇਆ ਕਿ ਇੱਕ ਮੁਰੀਦ ਜੀਵ-ਆਤਮਾ ਕਹਿੰਦੀ ਹੈ ਕਿ ਹੇ ਮਾਲਕ! ਸਵਾਸ ਤੇਰੇ ਹਨ, ਜ਼ਿੰਦਗੀ ਤੇਰੀ ਹੈ, ਸਭ ਕੁਝ ਤੇਰਾ ਹੈ ਮੇਰਾ ਮੇਰੇ ‘ਚ ਕੁਝ ਵੀ ਨਹੀਂ ਹੈ ਫਿਰ ਕਿਸ ਗੱਲ ਦੀ ਚਿੰਤਾ ਹੈ ਤੂੰ ਦੋਵਾਂ ਜਹਾਨਾਂ ਦਾ ਮਾਲਕ ਹੈਂ ਅਤੇ ਦੋਵਾਂ ਜਹਾਨਾਂ ‘ਚ ਸਾਥ ਦਿੰਦਾ ਹੈਂ ਚਿੰਤਾ, ਪਰੇਸ਼ਾਨੀ ਹੈ ਤਾਂ ਇਹੀ ਕਿ ਅਜਿਹਾ ਕੋਈ ਕਰਮ ਨਾ ਆਵੇ ਜਿਸ ਕਾਰਨ ਤੇਰੇ ਦਰਸ਼-ਦੀਦਾਰ ਕੁਝ ਦੇਰ ਲਈ ਵੀ ਰੁਕ ਜਾਣ ਹਮੇਸ਼ਾ ਚੰਗੇ-ਨੇਕ ਕਰਮਾਂ ‘ਚ ਲਾਈ ਰੱਖਣਾ ਤਾਂਕਿ ਅੰਦਰ-ਬਾਹਰ ਤੇਰੇ ਦਰਸ਼-ਦੀਦਾਰ ਨਾਲ ਮੇਰੀ ਜੀਵ-ਆਤਮਾ ਮਾਲਾਮਾਲ ਹੁੰਦੀ ਰਹੇ। (Saint Dr MSG)