ਸੱਚੇ ਦਿਲ ਨਾਲ ਪਰਮਾਤਮਾ ਨੂੰ ਆਵਾਜ਼ ਦਿਓ, ਜ਼ਰੂਰ ਸੁਣੇਗਾ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਈਸ਼ਵਰ,ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਦਾ ਨਾਮ ਜਦੋਂ ਇਨਸਾਨ ਨਿਯਮਤ ਲੈਂਦਾ ਹੈ, ਤਾਂ ਉਸ ਤੱਕ ਲਾਜ਼ਮੀ ਪਹੁੰਚਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿ ਜੇਕਰ ਕੋਈ ਤੁਹਾਡਾ ਨਾਂਅ ਲਵੇ ਤਾਂ ਤੁਹਾਨੂੰ ਸੁਣੇਗਾ ਤੇ ਤੁਸੀਂ ਗੱਲ ਕਰੋਗੇ ਇਸੇ ਤਰ੍ਹਾਂ ਜਦੋਂ ਪਰਮਾਤਮਾ ਨੂੰ ਉਸਦਾ ਨਾਮ ਲੈ ਕੇ ਕੋਈ ਪੁਕਾਰਦਾ ਹੈ ਤਾਂ ਉਸ ਤੱਕ ਆਵਾਜ਼ ਪਹੁੰਚਦੀ ਹੈ ਪਰ ਉਸਦੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚਦੀ ਕਿਉਂਕਿ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਤੇ ਮਾਇਆ ਦੇ ਪਰਦੇ ਤੁਹਾਡੀਆਂ ਅੱਖਾਂ ‘ਚ, ਕੰਨਾਂ ‘ਚ, ਦਿਲ ਤੇ ਦਿਮਾਗ ‘ਚ ਲੱਗੇ ਹੋਏ ਹਨ
ਇਨ੍ਹਾਂ ਪਰਦਿਆਂ ਨੂੰ ਹਟਾਉਣਾ ਜ਼ਰੂਰੀ ਹੈ, ਇਹ ਪਰਦੇ ਆਪਣੇ-ਆਪ ਨਹੀਂ ਹਟ ਸਕਦੇ ਇਨ੍ਹਾਂ ਨੂੰ ਹਟਾਉਣ ਲਈ ਲਗਾਤਾਰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਪੈਂਦਾ ਹੈ ਮਾਲਕ ਦੀ ਬਣਾਈ ਸ੍ਰਿਸ਼ਟੀ ਦੀ ਸੇਵਾ ਕਰਨੀ ਪੈਂਦੀ ਹੈ ਜਿਉਂ-ਜਿਉਂ ਸੇਵਾ ਕਰਦੇ ਜਾਓਗੇ, ਈਸ਼ਵਰ ਦੇ ਨਾਮ ਦਾ ਜਾਪ ਕਰਦੇ ਰਹੋਗੇ, ਇਹ ਪਰਦੇ ਹਟਣੇ ਸ਼ੁਰੂ ਹੋ ਜਾਣਗੇ ਲਗਾਤਾਰ ਕੀਤਾ ਗਿਆ ਸਿਮਰਨ ਆਤਮਾ ਤੇ ਪਰਮਾਤਮਾ ਦਰਮਿਆਨ ਇਨ੍ਹਾਂ ਵਿਸ਼ੇ-ਵਿਕਾਰਾਂ ਦੇ ਪਰਦਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗਾ ਤਾਂ ਮਾਲਕ ਦੀ ਆਵਾਜ਼ ਵੀ ਸੁਣਾਈ ਦੇਵੇਗੀ ਤੇ ਮਾਲਕ ਪ੍ਰਤੱਖ ਦਿਖਾਈ ਵੀ ਦੇਣਗੇ ਪਰ ਇਸ ਲਈ ਸਾਧਨਾ ਕਰਨੀ ਪੈਂਦੀ ਹੈ
ਆਪਣੇ ਸਰੀਰ ਨੂੰ ਸਾਧਨਾ ਹੈ, ਆਪਣੇ ਵਿਚਾਰਾਂ ਨੂੰ ਸਾਧਨਾ ਹੈ, ਦਿਲੋ-ਦਿਮਾਗ ਨੂੰ ਸਾਧਨਾ ਹੈ, ਆਪਣੇ ਕਰਮਾਂ ਨੂੰ ਸਾਧਨਾ ਹੈ ਸਾਧਨ ਲਈ ਆਤਮ ਬਲ ਚਾਹੀਦਾ ਹੈ ਤੇ ਆਤਮ ਬਲ ਪਰਮਾਤਮਾ ਦੇ ਨਾਮ ਤੋਂ ਮਿਲਦਾ ਹੈ ਕਿਸੇ ਡਾਕਟਰ ਕੋਲ ਅਜਿਹਾ ਟੌਨਿਕ ਨਹੀਂ ਹੈ ਜੋ ਆਤਮਬਲ ਦਿਵਾ ਦੇਵੇ, ਆਤਮਬਲ, ਵਿੱਲਪਾਵਰ ਸਭ ਦੇ ਅੰਦਰ ਮੌਜ਼ੂਦ ਹੈ ਜਿਵੇਂ ਧਰਤੀ ‘ਚ ਪਾਣੀ ਹੈ, ਫੁੱਲਾਂ ‘ਚ ਖੁਸ਼ਬੋ ਹੈ, ਦੁੱਧ ‘ਚ ਘਿਓ ਹੈ ਉਸੇ ਤਰ੍ਹਾਂ ਸਭ ਦੇ ਅੰਦਰ ਹੈ
ਆਤਮ ਬਲ ਦੁੱਧ ‘ਚ ਘਿਓ ਕੱਢਣ ਲਈ ਉਸ ਨੂੰ ਗਰਮ ਕਰਕੇ ਸ਼ਾਮ ਨੂੰ ਜਾਗ ਲਾ ਦਿੰਦੇ ਹਨ, ਸਵੇਰੇ ਰਿੜਕਦੇ ਹਨ, ਮੱਖਣ ਆਉਂਦਾ ਹੈ ਗਰਮ ਕਰਦੇ ਹਾਂ ਛਿੱਡੀਆਂ ਅਲੱਗ ਤੇ ਘਿਓ ਅਲੱਗ ਹੋ ਜਾਂਦਾ ਹੈ ਧਰਤੀ ‘ਚੋਂ ਪਾਣੀ ਕੱਢਣ ਲਈ ਬੋਰਿੰਗ ਕੀਤੀ ਜਾਂਦੀ ਹੈ, ਇਸ ਨਾਲ ਪਾਣੀ ਬਾਹਰ ਆਉਂਦਾ ਹੈ ਇਸੇ ਤਰ੍ਹਾਂ ਉਹ ਆਤਮ ਬਲ, ਉਹ ਪਰਮਾਤਮਾ ਸਭ ਦੇ ਅੰਦਰ ਹੈ ਉਸ ਨੂੰ ਹਾਸਲ ਕਰਨ ਲਈ ਜੋ ਤਰੀਕਾ ਹੈ, ਉਸ ਨੂੰ ਗੁਰੂ ਮੰਤਰ, ਕਲਮਾ, ਮੈਥਡ ਆਫ਼ ਮੈਡੀਟੇਸ਼ਨ ਕਹਿੰਦੇ ਹਨ ਉਸਦਾ ਲਗਾਤਾਰ ਅਭਿਆਸ, ਲਗਾਤਾਰ ਭਗਤੀ ਮਾਲਕ ਨਾਲ ਮਿਲਾ ਦਿੰਦੀ ਹੈ ਜਦੋਂ ਆਤਮ ਬਲ ਹੁੰਦਾ ਹੈ ਤਾਂ ਇਨਸਾਨ ਹਾਰੀ ਹੋਈ ਬਾਜ਼ੀ ਜਿੱਤ ਜਾਂਦਾ ਹੈ ਤੇ ਜਦੋਂ ਆਤਮਾ ਕਮਜ਼ੋਰ ਹੋਵੇ ਤਾਂ ਜਿੱਤੀ ਹੋਈ ਬਾਜ਼ੀ ਹਾਰ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪੀਰ-ਫ਼ਕੀਰ ਜੋ ਬਚਨ ਫ਼ਰਮਾਉਂਦੇ ਹਨ ਉਨ੍ਹਾਂ ‘ਤੇ ਜੇਕਰ ਕੋਈ ਰਹੇ ਤਾਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਹਾਸਲ ਕਰ ਸਕਦਾ ਹੈ ਬਚਨ ਨਾ ਮੰਨੇ ਤਾਂ ਛੋਟੀ ਜਿਹੀ ਵੀ ਖੁਸ਼ੀ ਹਾਸਲ ਨਹੀਂ ਹੁੰਦੀ ਜਦੋਂ ਇਨਸਾਨ ਸਤਿਸੰਗ ਦੇ ਦਾਇਰੇ ‘ਚ ਰਹਿੰਦਾ ਹੈ ਤਾਂ ਬੁਰੇ ਵਿਚਾਰ ਦਬੇ ਰਹਿੰਦੇ ਹਨ ਜਿਵੇਂ ਹੀ ਸਤਿਸੰਗ ਦੇ ਦਾਇਰੇ ‘ਚੋਂ ਬਾਹਰ ਗਿਆ ਤਾਂ ਭੁੱਲ ਜਾਂਦਾ ਹੈ, ਸੋਚਦਾ ਹੈ ਕਿਹੜਾ ਕੋਈ ਦੇਖ ਰਿਹਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਤਾਂ ਕਣ-ਕਣ ‘ਚ ਹੈ, ਉਹ ਤਾਂ ਹਰ ਜਗ੍ਹਾ ਰਹਿੰਦਾ ਹੈ ਪਰ ਇਨਸਾਨ ਭੁੱਲ ਜਾਂਦਾ ਹੈ ਤੇ ਅਜਿਹੇ ਬੁਰੇ ਕਰਮ ਕਰਦਾ ਹੈ ਜਿਸ ਦੀ ਕਲਪਨਾ ਕਰਨਾ ਵੀ ਗਲ਼ਤ ਹੈ ਫਿਰ ਦੋਸ਼ ਮਾਲਕ ਨੂੰ ਦਿੰਦਾ ਹੈ ਕਰਮ ਖੁਦ ਬੁਰੇ ਕਰਦਾ ਹੈ ਤੇ ਦੋਸ਼ ਮਾਲਕ ਨੂੰ ਦਿੰਦਾ ਹੈ, ਇਹ ਤਾਂ ਬਿਲਕੁਲ ਗਲ਼ਤ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ