ਸਾਡੇ ਨਾਲ ਸ਼ਾਮਲ

Follow us

17.9 C
Chandigarh
Monday, February 23, 2026
More

    ਸਤਿਸੰਗ ‘ਚ ਆਉਣਾ ਆਤਮਾ ਲਈ ਸੰਜੀਵਨੀ : ਪੂਜਨੀਕ ਗੁਰੂ ਜੀ

    Dera Sacha Sauda, Gurmeet Ram Rahi, God,Preciuous Word

    ਸਤਿਸੰਗ ‘ਚ ਆਉਣਾ ਆਤਮਾ ਲਈ ਸੰਜੀਵਨੀ : ਪੂਜਨੀਕ ਗੁਰੂ ਜੀ

    ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੀਵ ‘ਤੇ ਮਾਲਕ ਦੀ ਰਹਿਮਤ ਹੁੰਦੀ ਹੈ ਤਾਂ ਜੀਵ ਸਤਿਸੰਗ ਵਿਚ ਚੱਲ ਕੇ ਆਉਂਦਾ ਹੈ ਉਸ ‘ਤੇ ਪਰਮ ਪਿਤਾ ਪਰਮਾਤਮਾ ਦਾ ਰਹਿਮੋ-ਕਰਮ ਵਰਸਦਾ ਹੈ ਜੋ ਜੀਵ ਸੁਣ ਕੇ ਅਮਲ ਕਰਦਾ ਹੈ, ਉਹ ਜੀਵ ਪੂਰਾ ਫਾਇਦਾ ਉਠਾ ਲੈਂਦਾ ਹੈ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਆਉਣਾ ਕੋਈ ਸੌਖਾ ਕੰਮ ਨਹੀਂ ਹੈ ਇਸ ਘੋਰ ਕਲਿਯੁਗ ਵਿਚ ਆਪਣੇ ਮਤਲਬ, ਖੁਦਗਰਜ਼ੀ ਲਈ ਲੋਕ ਹਰ ਹੱਦ ਤੋਂ ਡਿੱਗ ਰਹੇ ਹਨ ਅਜਿਹੇ ਖੁਦਗਰਜ਼ ਜ਼ਮਾਨੇ ਵਿਚ ਸਤਿਸੰਗ ਵਿਚ ਆਉਣਾ ਆਤਮਾ ਲਈ ਸੰਜੀਵਨੀ ਹੈ ਚਾਰੇ ਪਾਸੇ ਮਨ ਦੀ ਖੁਰਾਕ ਹੈ ਹਰ ਪਾਸੇ ਲੋਕ ਮਨਮਤੇ ਹੀ ਚਲਦੇ ਨਜ਼ਰ ਆ ਰਹੇ ਹਨ ਅਜਿਹੇ ਵਿਚ ਰਾਮ-ਨਾਮ ਹੀ ਜੀਵ ਦੀ ਰੱਖਿਆ ਕਰਦਾ ਹੈ ਅਤੇ ਉਹ ਰਾਮ-ਨਾਮ ਸਤਿਸੰਗ ਵਿਚ ਆਉਣ ਨਾਲ ਪ੍ਰਾਪਤ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਆਉਣ ਨਾਲ ਜੀਵ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੀਵਨ ਵਿਚ ਕੀ-ਕੀ ਚੀਜ਼ਾਂ ਛੱਡਣੀਆਂ ਹਨ?

    ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ? ਇਨ੍ਹਾਂ ਬਾਰੇ ਆਪਣੇ-ਆਪ ਜੀਵ ਨੂੰ ਸਮਝ ਨਹੀਂ ਆਉਂਦੀ ਇਹ ਤਾਂ ਹੀ ਸੰਭਵ ਹੈ ਜਦੋਂ ਜੀਵ ਬਚਨਾਂ ‘ਤੇ ਅਮਲ ਕਰੇ ਜਦੋਂ ਤੱਕ ਜੀਵ ਬਚਨਾਂ ‘ਤੇ ਅਮਲ ਨਹੀਂ ਕਰਦਾ, ਸਤਿਸੰਗ ਨਹੀਂ ਸੁਣਦਾ ਉਦੋਂ ਤੱਕ ਉਸਨੂੰ ਕੋਈ ਸਮਝ ਨਹੀਂ ਆਉਂਦੀ ਇਸ ਸੰਸਾਰ ਵਿਚ ਰਾਮ-ਨਾਮ ਤੋਂ ਇਲਾਵਾ ਸਭ ਕੁਝ ਨਾਸ਼ਵਾਨ ਹੈ ਚਲਦੇ-ਚਲਦੇ ਕਦੋਂ ਇਨਸਾਨ ਇਸ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ, ਕਦੋਂ ਉਸ ਮਾਲਕ ਦਾ ਸੱਦਾ ਆ ਜਾਵੇ, ਕੋਈ ਭਰੋਸਾ ਨਹੀਂ ਇਸ ਲਈ ਉਸਦਾ ਸੱਦਾ ਆਉਣ ਤੋਂ ਪਹਿਲਾਂ ਸੇਵਾ-ਸਿਮਰਨ ਕਰੇ ਤਾਂ ਇਨਸਾਨ ਦੀਆਂ ਚਿੰਤਾਵਾਂ, ਗ਼ਮ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਉਹ ਮਾਲਕ ਦੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਜਾਂਦਾ ਹੈ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਸੰਸਾਰ ਵਿੱਚ ਲੋਕ ਗ਼ਮਗੀਨ ਚਿੰਤਾਗ੍ਰਸਤ ਹਨ ਪਰੇਸ਼ਾਨੀ ਦੇ ਇਸ ਆਲਮ ਵਿਚ ਇਨਸਾਨ ਇਹ ਸੋਚਣ ਲੱਗਦਾ ਹੈ ਕਿ ਉਹ ਕੀ ਕਰੇ, ਕਿੱਥੇ ਜਾਵੇ? ਇਨਸਾਨ ਬੇਚੈਨ ਹੁੰਦਾ ਹੈ, ਤੜਫ਼ਦਾ ਹੈ ਤੜਫ਼ਦੇ ਹੋਏ ਇਨਸਾਨ ਦਾ ਆਧਾਰ, ਜੋ ਉਸਨੂੰ ਬੇਚੈਨੀ ਤੋਂ ਬਚਾ ਸਕੇ, ਉਹ ਆਧਾਰ ਰਾਮ ਦਾ ਨਾਮ ਹੈ ਇਸ ਤੋਂ ਬਿਨਾ ਪਰੇਸ਼ਾਨੀਆਂ ‘ਚੋਂ ਨਿੱਕਲਣਾ ਮੁਸ਼ਕਿਲ ਹੈ ਜਿਉਂ-ਜਿਉਂ ਇਨਸਾਨ ਕੰਮ-ਧੰਦਾ ਕਰਦਾ ਹੈ, ਭੌਤਿਕਤਾਵਾਦ ਵਿਚ ਉਲਝਦਾ ਹੈ ਤਾਂ ਆਪਣੇ ਚਾਰੇ ਪਾਸੇ ਦਾ ਮੱਕੜਜਾਲ ਮਜ਼ਬੂਤ ਕਰਦਾ ਜਾਂਦਾ ਹੈ ਅਤੇ ਇੰਨਾ ਫਸ ਜਾਂਦਾ ਹੈ ਕਿ ਮਾਲਕ ਦੀ ਦਇਆ-ਮਿਹਰ, ਰਹਿਮਤ ਤੋਂ ਬਹੁਤ ਦੂਰ ਹੋ ਜਾਂਦਾ ਹੈ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦਾ ਮਨ ਬੜਾ ਜ਼ਾਲਮ ਹੈ ਅਤੇ ਅੱਜ ਦੇ ਸਮੇਂ ਵਿਚ ਇਹ ਇਨਸਾਨ ‘ਤੇ ਬਹੁਤ ਜ਼ਿਆਦਾ ਹਾਵੀ ਹੈ ਗੁਰੂ, ਪੀਰ-ਫ਼ਕੀਰ ਦੇ ਬਚਨ ਜੀਵ ਨੂੰ ਚੰਗੇ ਨਹੀਂ ਲੱਗਦੇ ਅਤੇ ਮਨ ਦੀ ਰਾਇ ‘ਤੇ ਜੀਵ ਝੱਟ ਅਮਲ ਕਰ ਲੈਂਦਾ ਹੈ ਜੋ ਲੋਕ ਮਨ ਦੇ ਹੱਥੋਂ ਮਜ਼ਬੂਰ ਹੁੰਦੇ ਹਨ, ਉਹ ਦੁਖੀ ਰਹਿੰਦੇ ਹਨ ਇਸ ਲਈ ਸਿਮਰਨ, ਪਰਮਾਰਥ ਦੁਆਰਾ ਮਨ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਸੰਤ, ਪੀਰ-ਫ਼ਕੀਰਾਂ ਦੇ ਬਚਨਾਂ ‘ਤੇ ਅਮਲ ਕਰੋ, ਤਾਂ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕੋਗੇ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਭਿਆਨਕ ਸਮੇਂ ਵਿਚ ਜੇਕਰ ਕੋਈ ਪਰਮਾਨੰਦ ਹਾਸਲ ਕਰ ਸਕਦਾ ਹੈ, ਜਿਸ ਦੇ ਚਿਹਰੇ ‘ਤੇ ਨੂਰ ਰਹਿ ਸਕਦਾ ਹੈ, ਉਹ ਉਹੀ ਹੈ ਜੋ ਬਚਨਾਂ ‘ਤੇ ਅਮਲ ਕਰਦਾ ਹੈ ਜਦੋਂ ਤੱਕ ਇਨਸਾਨ ਬਚਨਾਂ ‘ਤੇ ਅਮਲ ਨਹੀਂ ਕਰਦਾ, ਸਤਿਸੰਗ ਨਹੀਂ ਸੁਣਦਾ, ਤਾਂ ਤਕਦੀਰ ਕਿਵੇਂ ਬਦਲੇਗੀ? ਭਗਵਾਨ ਨੇ ਇਨਸਾਨ ਨੂੰ ਇਹ ਸ਼ਕਤੀ ਦਿੱਤੀ ਹੈ ਕਿ ਆਦਮੀ ਭਾਵੇਂ ਤਾਂ ਆਪਣੀ ਤਕਦੀਰ ਬਦਲ ਸਕਦਾ ਹੈ, ਮਾਲਕ ਦੀ ਰਹਿਮਤ ਹਾਸਲ ਕਰ ਸਕਦਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here