ਮਨ ਦੀ ਨਾ ਸੁਣੋ : ਪੂਜਨੀਕ ਗੁਰੂ ਜੀ
ਸਰਸਾ, (ਸੱਚ ਕਹੂੰ ਨਿਊਜ਼) (anmol bachan) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ, ਸਤਿਗੁਰੂ, ਪਰਮ ਪਿਤਾ ਪਰਮਾਤਮਾ ਜਿਸ ‘ਤੇ ਦਇਆ-ਮਿਹਰ, ਰਹਿਮਤ ਕਰਦਾ ਹੈ ਅਤੇ ਸੰਭਾਲਣ ਵਾਲਾ ਉਸ ਨੂੰ ਸੰਭਾਲ ਲੈਂਦਾ ਹੈ ਤਾਂ ਉਸ ਦੇ ਮੁਕਾਬਲੇ ‘ਚ ਦੁਨੀਆਂ ‘ਚ ਕੋਈ ਵੀ ਇਨਸਾਨ ਸੁਖੀ ਨਹੀਂ ਹੁੰਦਾ ਮਾਲਕ ਆਪਣੀ ਦਇਆ-ਮਿਹਰ, ਰਹਿਮਤ ਵਰਸਾਉਂਦਾ ਹੈ ਪਰ ਆਦਮੀ ਦਾ ਮਨ ਜ਼ਾਲਮ ਹਰ ਚੀਜ਼ ਤੋਂ ਖਾਸ ਕਰਕੇ ਮਾਲਕ ਦੇ ਪਿਆਰ, ਮੁਹੱਬਤ ਤੋਂ ਅੱਕ ਜਾਂਦਾ ਹੈ ਮਨ ਖੁਸ਼ੀਆਂ ਤੋਂ ਗੁੰਮਰਾਹ ਕਰ ਦਿੰਦਾ ਹੈ
( anmol bachan) ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹਾ ਸਮਾਂ ਸੀ, ਜਦੋਂ ਲੋਕ ਸੈਂਕੜੇ ਸਾਲ ਭਗਤੀ-ਇਬਾਦਤ ਕਰਦੇ ਸਨ ਫਿਰ ਜਾ ਕੇ ਪਰਮਾਤਮਾ ਦੇ ਦਰਸ਼-ਦੀਦਾਰ ਹੁੰਦੇ ਸਨ ਅੱਜ ਘੋਰ ਕਲਿਯੁਗ ਹੈ ਇੰਨੇ ਸਾਲ ਭਗਤੀ-ਇਬਾਦਤ ਕਰਨ ਦੀ ਜ਼ਰੂਰਤ ਨਹੀਂ ਹੈ ਦ੍ਰਿੜ੍ਹ-ਵਿਸ਼ਵਾਸ ਹੋਵੇ, ਥੋੜ੍ਹਾ ਸਿਮਰਨ ਕਰੋ, ਸੇਵਾ ਕਰੋ ਤਾਂ ਸਤਿਗੁਰੂ ਮੌਲਾ, ਅੱਲ੍ਹਾ, ਰਾਮ, ਵਾਹਿਗੁਰੂ ਦਰਸ਼-ਦੀਦਾਰ ਨਾਲ ਨਿਵਾਜ਼ ਦਿੰਦਾ ਹੈ ਪਰ ਜਿਸ ਤਰ੍ਹਾਂ ਦੁਨੀਆਂ ‘ਚ ਕੋਈ ਸਮਾਨ ਮਹਿੰਗੇ ਭਾਅ ਵਿਕਦਾ ਹੈ ਤਾਂ ਲੋਕ ਉਸ ਦੀ ਕਦਰ ਕਰਦੇ ਹਨ, ਉਸੇ ਤਰ੍ਹਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਕਿਸੇ ਨੂੰ ਸਸਤੇ ‘ਚ ਬਿਨਾਂ ਕੁਝ ਦੁੱਖ-ਤਕਲੀਫ਼ ਤੋਂ ਮਿਲ ਜਾਂਦੀ ਹੈ
ਤਾਂ ਉਸ ਨੂੰ ਉਹ ਦਇਆ-ਮਿਹਰ, ਰਹਿਮਤ ਸਸਤੀ ਲੱਗਣ ਲੱਗਦੀ ਹੈ ਉਸ ਦਾ ਮਨ ਉਸ ਨੂੰ ਹਵਾ ਦੇਣ ਲੱਗਦਾ ਹੈ, ਤਰ੍ਹਾਂ-ਤਰ੍ਹਾਂ ਦੇ ਵਿਚਾਰ ਦਿੰਦਾ ਹੈ, ਤਰ੍ਹਾਂ-ਤਰ੍ਹਾਂ ਦੇ ਖਿਆਲ ਦਿੰਦਾ ਹੈ, ਗੁੰਮਰਾਹ ਕਰਦਾ ਹੈ, ਪਰੇਸ਼ਾਨ ਕਰਦਾ ਹੈ ਫਿਰ ਕਾਲ ਮਨਮਤੇ ਲੋਕਾਂ ਰਾਹੀਂ ਆਪਣਾ ਦਾਅ ਚਲਾਉਂਦਾ ਹੈ, ਉਸ ਦੀ ਭਗਤੀ ਭੰਗ ਕਰਨਾ ਚਾਹੁੰਦਾ ਹੈ ਕੋਈ ਉਸ ਦੇ ਕੋਲ ਆ ਕੇ ਬੈਠਦਾ ਹੈ ਅਤੇ ਉਹ ਨਿੰਦਿਆ, ਚੁਗਲੀ ਕਰਦਾ ਹੈ, ਬੁਰਾ ਬੋਲਦਾ ਹੈ ਪਹਿਲਾਂ ਤਾਂ ਇਨਸਾਨ ਉਸ ਦੀ ਗੱਲ ਨਹੀਂ ਸੁਣਦਾ, ਪਰ ਉਨ੍ਹਾਂ ਦੀ ਲਗਾਤਾਰ ਸੋਹਬਤ ਉਸ ਨੂੰ ਗੁੰਮਰਾਹ ਕਰ ਦਿੰਦੀ ਹੈ ਫਿਰ ਉਹ ਪੂਰਾ ਧਿਆਨ ਲਾ ਕੇ ਸੁਣਦਾ ਹੈ ਸੁਣਦੇ-ਸੁਣਦੇ ਉਹ ਗੁੰਮਰਾਹ ਹੋ ਜਾਂਦਾ ਹੈ ਅਤੇ ਮਨ ਦੇ ਹੱਥੇ ਚੜ੍ਹ ਕੇ ਅਜਿਹੀਆਂ ਗੱਲਾਂ ਕਰਨ ਲੱਗਦਾ ਹੈ ਜੋ ਅੱਲ੍ਹਾ, ਮਾਲਕ ਲਈ ਸਹੀ ਨਹੀਂ ਹੁੰਦੀਆਂ ਫਿਰ ਖੁਸ਼ੀਆਂ ਚਲੀਆਂ ਜਾਂਦੀਆਂ ਹਨ
(anmol bachan) ਆਪ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ‘ਚ ਜ਼ਬਰਦਸਤ ਸ਼ਕਤੀ ਹੁੰਦੀ ਹੈ ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਦੀ ਦਇਆ-ਮਿਹਰ, ਰਹਿਮਤ ਸਾਰਿਆਂ ‘ਤੇ ਵਰਸਦੀ ਹੈ ਉਸ ਸਮੇਂ ਇਨਸਾਨ ਦਾ ਮਨ ਸਤਿਸੰਗ ਸੁਣਨ ਲੱਗਦਾ ਹੈ ਭਾਵੇਂਕਿ ਉਹ ਅੰਦਰ ਕਈ ਤਰ੍ਹਾਂ ਦੇ ਖਿਆਲ਼ ਦਿੰਦਾ ਰਹਿੰਦਾ ਹੈ, ਪਰ ਜਿਉਂ-ਤਿਉਂ ਸਤਿਸੰਗ ਸੁਣਦਾ ਰਹਿੰਦਾ ਹੈ ਤਾਂ ਮਨ ਦਬਿਆ ਰਹਿੰਦਾ ਹੈ ਜਿਉਂ ਹੀ ਉਹ ਸਤਿਸੰਗ ਦੇ ਦਾਇਰੇ ਤੋਂ ਬਾਹਰ ਜਾਂਦਾ ਹੈ ਤਾਂ ਦੁਬਾਰਾ ਸ਼ੁਰੂ ਹੋ ਜਾਂਦਾ ਹੈ ਉਹ ਜਿੱਥੇ ਜਾਂਦਾ ਹੈ
ਉੱਥੇ ਕੁਝ ਨਾ ਕੁਝ ਗੁਲ ਖਿੜਾਉਣੇ ਸ਼ੁਰੂ ਕਰ ਦਿੰਦਾ ਹੈ ਮਨ ਬੜੀ ਜ਼ਾਲਮ ਤਾਕਤ ਹੈ, ਬੜਾ ਹੀ ਬੇਰਹਿਮ ਹੈ ਇਹ ਆਦਮੀ ਨੂੰ ਸਾਈਲੈਂਟ ਕਿਲਰ ਵਾਂਗ ਚੁੱਪਚਾਪ ਖਤਮ ਕਰਦਾ ਹੈ ਆਦਮੀ ਨੂੰ ਉਦੋਂ ਪਤਾ ਲੱਗਦਾ ਹੈ, ਜਦੋਂ ਸਾਰੀਆਂ ਖੁਸ਼ੀਆਂ ਹੱਥੋਂ ਚਲੀਆਂ ਜਾਂਦੀਆਂ ਹਨ ਜੇਕਰ ਮਨ ਨਾਲ ਲੜੋਗੇ ਤਾਂ ਹੀ ਤਮਾਮ ਖੁਸ਼ੀਆਂ ਦੇ ਹੱਕਦਾਰ ਬਣੇ ਰਹੋਗੇ ਇਸ ਲਈ ਮਨ ਦੀ ਨਾ ਸੁਣਿਆ ਕਰੋ ਆਪਣੇ ਪੀਰ-ਫ਼ਕੀਰ ਦੀ ਸੁਣੋ, ਅੰਦਰ ਦੀ ਅਵਾਜ਼ ਨੂੰ ਸੁਣੋਗੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣੋਗੇ ਅਤੇ ਇੱਕ ਦਿਨ ਤਮਾਮ ਖੁਸ਼ੀਆਂ ਤੁਹਾਡੀ ਝੋਲੀ ‘ਚ ਆ ਪੈਣਗੀਆਂ