ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨੌਜਵਾਨਾਂ ’ਚ ਵਧਦੇ ਨਸ਼ੇ ’ਤੇ ਪ੍ਰਗਟਾਈ ਚਿੰਤਾ
ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ’ਚ ਨਸ਼ੇ ’ਚ ਡੁੱਬਦੀ ਜਵਾਨੀ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਸ਼ੇ ਕਾਰਨ ਜਵਾਨੀ ਅਤੇ ਤੰਦਰੁਸਤੀ ਦੋਵੇਂ ਖ਼ਤਮ ਹੋ ਰਹੇ ਹਨ। ਇਨਸਾਨ ਨਸ਼ੇ ’ਚ ਡੁੱਬ ਕੇ ਟੈਨਸ਼ਨ ’ਚ ਪੈ ਜਾਂਦਾ ਹੈ ਅਤੇ ਟੈਨਸ਼ਨ ਉਸ ਨੂੰ ਉਭਰਨ ਨਹੀਂ ਦਿੰਦੀ। ਇਸ ਲਈ ਕਦੇ ਵੀ ਕਿਸੇ ਨੂੰ ਨਸ਼ਾ ਨਹੀਂ ਕਰਨਾ ਚਾਹੀਦਾ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਧਰਮ ਕਹਿੰਦੇ ਹਨ ਕਿ ਪਰਮਾਤਮਾ ਤੋਂ ਹਮੇਸ਼ਾ ਸਿਹਤਮੰਦ ਸਰੀਰ ਮੰਗਣਾ ਚਾਹੀਦਾ ਹੈ ਪਰ ਇਨਸਾਨ ਨੇ ਤਾਂ ਪਰਮਾਤਮਾ ਨੂੰ ਵੱਖ ਕਰ ਰੱਖਿਆ ਹੈ ਅਤੇ ਨਸ਼ਾ ਕਰਕੇ ਆਪਣੇ ਸਰੀਰ ਨੂੰ ਅੱਗ ਲਾਈ ਹੋਈ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਸ਼ਾ ਕਰਨ ਨਾਲ ਖੁਸ਼ੀ ਉਦੋਂ ਤੱਕ ਆਉਦੀ ਹੈ ਜਦੋਂ ਤੱਕ ਸਰੀਰ ਚੱਲ ਰਿਹਾ ਹੈ, ਜਦੋਂ ਸਰੀਰ ਚੱਲਣਾ ਬੰਦ ਹੋ ਜਾਂਦਾ ਹੈ ਤਾਂ ਸਾਰੀਆਂ ਖੁਸ਼ੀਆਂ ਬੰਦ ਹੋ ਜਾਂਦੀਆਂ ਹਨ। ਪੂਜਨੀਕ ਗੁਰੂ ਜੀ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਕਦੇ ਵੀ ਨਸ਼ਾ ਨਾ ਕਰੋ ਕਿਉਕਿ ਨਸ਼ਾ ਉਨ੍ਹਾਂ ਨੂੰ ਬਰਬਾਦ ਕਰ ਦੇਵੇਗਾ।
ਦੁਕਾਨਦਾਰਾਂ ਨੂੰ ਨਸ਼ਾ ਨਾ ਵੇਚਣ ਲਈ ਕਰੋ ਪ੍ਰੇਰਿਤ (Saint Dr MSG)
ਆਨਲਾਈਨ ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਪਿੰਡਾਂ-ਸ਼ਹਿਰਾਂ ਦੇ ਪੰਚਾਂ-ਸਰਪੰਚਾਂ ਸਮੇਤ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ-ਆਪਣੇ ਪਿੰਡ ’ਚ ਦੁਕਾਨਾਂ ’ਤੇ ਨਸ਼ਾ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਮਝਾਉਣ ਅਤੇ ਉਨ੍ਹਾਂ ਨੂੰ ਨਸ਼ਾ ਨਾ ਵੇਚਣ ਲਈ ਪ੍ਰੇਰਿਤ ਕਰਦੇ ਹੋਏ ਕਹਿਣ ਕਿ ਜੇਕਰ ਉਹ ਦੁਕਾਨ ਤੋਂ ਨਸ਼ਾ ਵੇਚਣਾ ਬੰਦ ਕਰ ਦੇਣਗੇ ਅਤੇ ਰਾਸ਼ਨ-ਪਾਣੀ ਉੱਚਿਤ ਕੀਮਤ ’ਤੇ ਦੇਣਗੇ ਤਾਂ ਪੂਰਾ ਪਿੰਡ ਤੁਹਾਡਾ ਸਾਥ ਦੇਵੇਗਾ। ਜੇਕਰ ਦੁਕਾਨਾਂ ’ਤੇ ਨਸ਼ਾ ਵਿੱਕਣਾ ਬੰਦ ਹੋ ਗਿਆ ਤਾਂ ਜਲਦੀ ਨਸ਼ਾ ਖਤਮ ਹੋਵੇਗਾ।
ਰਾਸ਼ਨ ਪਾਣੀ ਪਿੰਡ ਦੀਆਂ ਦੁਕਾਨਾਂ ਤੋਂ ਖਰੀਦੋ (Saint Dr MSG)
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਦੁਕਾਨਦਾਰ ਨਸ਼ਾ ਵੇਚਣਾ ਬੰਦ ਕਰ ਦੇਵੇ ਅਤੇ ਪਿੰਡ ਵਾਸੀ ਉਨ੍ਹਾਂ ਤੋਂ ਰਾਸ਼ਨ-ਪਾਣੀ ਸਮੇਤ ਹੋਰ ਸਾਮਾਨ ਖਰੀਦਣਗੇ ਤਾਂ ਦੁਕਾਨਦਾਰ ਦੀ ਆਮਦਨੀ ਵੀ ਵਧੇਗੀ ਅਤੇ ਪਿੰਡਾਂ ਤੋਂ ਨਸ਼ਾ ਵੀ ਖਤਮ ਹੋ ਜਾਵੇਗਾ। ਜੇਕਰ ਪਿੰਡ ਦੇ ਪੰਚ, ਸਰਪੰਚ ਮਿਲ ਕੇ ਇਸ ਨੂੰ ਪਿੰਡਾਂ ’ਚ ਲਾਗੂ ਕਰ ਦੇਣਗੇ ਤਾਂ ਪਿੰਡ ’ਚ ਨਸ਼ਾ ਮੁਕਤ ਅਭਿਆਨ ਜ਼ਰੂਰ ਸਫ਼ਲ ਹੋਵੇਗਾ। ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਜਿਹੇ ਦੁਕਾਨਦਾਰ ਜੋ ਦੁਕਾਨ ਤੋਂ ਨਸ਼ਾ ਵੇਚਣਾ ਬੰਦ ਕਰ ਦੇਣ ਅਤੇ ਜੋ ਸਰਪੰਚ ਅਜਿਹਾ ਕਰਵਾਉਣਗੇ ਤਾਂ ਪਰਮਾਤਮਾ ਉਨ੍ਹਾਂ ਨੂੰ ਵੀ ਬਹੁਤ ਖੁਸ਼ੀਆਂ ਦੇਵੇ। ਇਹ ਕੰਮ ਕਰਨਾ ਬਹੁਤ ਆਸਾਨ ਹੈ। ਪਰ ਇਸ ਲਈ ਲੋਕਾਂ ਨੂੰ ਧਰਾਤਲ ’ਤੇ ਕੰਮ ਕਰਨਾ ਹੋਵੇਗਾ।
ਨਾਮ-ਸ਼ਬਦ ਹੀ ਅਜਿਹੀ ਦਵਾਈ ਜੋ ਨਸ਼ਾ ਛੁਡਵਾ ਸਕਦੀ ਹੈ (Saint Dr MSG)
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਨਾਮ-ਸ਼ਬਦ ਹੀ ਇੱਕ ਅਜਿਹੀ ਦਵਾਈ ਹੈ ਜੋ ਨਸ਼ੇ ਨੂੰ ਛੁਡਵਾ ਦਿੰਦੀ ਹੈ। ਸਾਡਾ ਮਕਸਦ ਲੋਕਾਂ ਦਾ ਨਸ਼ਾ ਛੁਡਵਾ ਕੇ ਆਪਣੇ ਸ਼ਿਸ਼ਾਂ ਦੀ ਗਿਣਤੀ ਵਧਾਉਣਾ ਨਹੀਂ ਹੈ, ਸਗੋਂ ਅਸੀਂ ਤਾਂ ਸਿਰਫ ਫ਼ਕੀਰ ਬਣ ਕੇ ਅਤੇ ਚੌਂਕੀਦਾਰ ਬਣ ਕੇ ਲੋਕਾਂ ਦੀ ਸੇਵਾ ਕਰਦੇ ਰਹਿਣਾ ਹੈ ਤੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣਾ ਹੈ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਲੋਕਾਂ ਦੀਆਂ ਬੁਰਾਈਆਂ ਛੁਡਵਾਉਣ ਲਈ ਹੀ ਸਤਿਸੰਗ ਕਰਦੇ ਹਾਂ ਤੇ ਲੋਕਾਂ ਨੂੰ ਸਮਝਾਉਂਦੇ ਹਾਂ। ਆਪਣੇ ਸਰੀਰ ਤੋਂ ਪਿਆਰੀ ਕੋਈ ਚੀਜ਼ ਨਹੀਂ ਹੋ ਸਕਦੀ, ਕਿਉਂਕਿ ਜੇਕਰ ਸਰੀਰ ਤੰਦਰੁਸਤ ਹੁੰਦਾ ਹੈ ਤਾਂ ਪੱਤਝੜ ’ਚ ਵੀ ਬਹਾਰ ਨਜ਼ਰ ਆਉਂਦੀ ਹੈ ਅਤੇ ਜੇਕਰ ਸਰੀਰ ਬਿਮਾਰ ਪੈ ਗਿਆ ਤਾਂ ਬਹਾਰ ’ਚ ਵੀ ਪਤਝੜ ਲੱਗਣ ਲੱਗਦੀ ਹੈ। ਇਸ ਲਈ ਇਨਸਾਨ ਕਿਉਂ ਆਪਣੇ ਸਰੀਰ ਨੂੰ ਪੱਤਝੜ ਬਣਾਉਣ ’ਤੇ ਤੁਲਿਆ ਹੋਇਆ ਹੈ, ਕਿਉਂ ਨਹੀਂ ਬਹਾਰ ਰੱਖਣਾ ਚਾਹੁੰਦਾ।
ਇਨਸਾਨ ਆਪਣੇ ਸਰੀਰ ਦਾ ਖੁਦ ਘਾਤ ਕਰ ਰਿਹਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਆਪਣੇ ਸਰੀਰ ਦਾ ਖੁਦ ਘਾਤ ਕਰ ਰਿਹਾ ਹੈ। ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਸਾਧ-ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਵਿੱਤਰ ਅਵਤਾਰ ਮਹੀਨੇ ਦੇ ਹਰ ਦਿਨ ਸਾਧ-ਸੰਗਤ ਕੁਝ ਨਾ ਕੁਝ ਬੁਰਾਈ ਛੱਡਦੀ ਰਹੇ ਤੇ ਕੁਝ ਨਾ ਕੁਝ ਚੰਗਿਆਈ ਗ੍ਰਹਿਣ ਕਰਨ ਦਾ ਪ੍ਰਣ ਲੈਂਦੀ ਰਹੇ। ਇਹੀ ਮਾਲਕ ਤੋਂ ਦੁਆ ਹੈ ਤੇ ਮਾਲਕ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰਦਾ ਰਹੇ।
28 ਜਨਵਰੀ ਦਾ ਪ੍ਰਣ
ਕਦੇ ਕਿਸੇ ’ਤੇ ਟੋਂਟ ਨਹੀਂ ਕਸਾਂਗੇ, ਜਿਸ ਨਾਲ ਉਸ ਦਾ ਦਿਲ ਦੁਖੇ ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਤੋਂ ਮਾਫ਼ੀ ਮੰਗ ਲਵਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ