ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫਰਮਾਉਂਦੇ ਹਨ ਕਿ ਇਨਸਾਨ ਜੇਕਰ ਮਾਲਕ ਦਾ ਨਾਂਅ ਲਵੇ ਤਾਂ ਸਾਰਾ ਦਿਨ ਖੁਸ਼ੀ ‘ਚ ਲੰਘਦਾ ਹੈ। ਕੋਈ ਗਮ, ਦੁੱਖ-ਦਰਦ ਆਉਂਦਾ ਹੈ ਤਾਂ ਵੀ ਉਹ ਉਸ ਦੀ ਪਰਵਾਹ ਨਹੀਂ ਕਰਦਾ। ਮਾਲਕ ਦੇ ਭਗਤ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇ ਇਸ ਬਾਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਸੂਰਜ ਨਿੱਕਲਣ ਤੋਂ ਪਹਿਲਾਂ ਉੱਠ ਕੇ ਸਿਮਰਨ ਕਰੋ।
ਫਿਰ ਦਿਨ ਦੀ ਸ਼ੁਰੂਆਤ ‘ਚ ਅਜਿਹਾ ਨਾਸ਼ਤਾ ਨਾ ਲਓ ਜਿਸ ਵਿੱਚ ਬਹੁਤ ਜ਼ਿਆਦਾ ਮਿਰਚ-ਮਸਾਲੇ ਹੋਣ ਸਾਦਾ ਭੋਜਨ ਕਰੋ ਜਿਸ ਵਿੱਚ ਤੁਹਾਡੀ ਤਾਕਤ ਦੀਆਂ ਚੀਜ਼ਾਂ ਹੋਣ। ਉਸ ਤੋਂ ਬਾਅਦ ਤੁਸੀਂ ਆਪਣੇ ਕੰਮ-ਧੰਦੇ ‘ਤੇ ਜਾਓ ਅਤੇ ਹੋ ਸਕੇ ਤਾਂ ਜਾਂਦੇ-ਜਾਂਦੇ ਸਿਮਰਨ ਕਰਦੇ ਜਾਓ ਕਿਉਂਕਿ ਜਾਂਦੇ ਸਮੇਂ ਤੁਸੀਂ ਬਿਲਕੁਲ ਫ੍ਰੀ ਹੁੰਦੇ ਹੋ। ਫਿਰ ਤੁਸੀਂ ਆਪਣੇ ਕਾਰੋਬਾਰ ‘ਤੇ ਪਹੁੰਚਦੇ ਹੀ ਉੱਥੇ ਹਰ ਕੰਮ ਇਮਾਨਦਾਰੀ ਨਾਲ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਪਣੇ ਫ਼ਰਜ ਦਾ ਨਿਰਵਾਹ ਮਿਹਨਤ, ਹਿੰਮਤ ਨਾਲ ਕਰੋ, ਠੱਗੀ, ਬੇਇਮਾਨੀ ਨਾਲ ਨਾ ਕਰੋ।
ਤੁਸੀਂ ਕੰਮ-ਧੰਦਾ ਕਰਦੇ ਹੋਏ ਨਾਲ ਭਜਨ ਬੋਲਦੇ ਰਹੋ ਅਤੇ ਕੁਝ ਬੁਰਾ ਜਾਂ ਗਲਤ ਸੋਚਣ ਦੀ ਥਾਂ ਸਿਮਰਨ ਕਰਦੇ ਰਹੋ। ਉਸ ਤੋਂ ਬਾਅਦ ਤੁਸੀਂ ਦੁਪਹਿਰ ਦਾ ਖਾਣਾ ਖਾਂਦੇ ਸਮੇਂ ਪਹਿਲਾਂ ਮਾਲਕ ਨੂੰ ਯਾਦ ਕਰੋ ਸ਼ਾਮ ਨੂੰ ਆ ਕੇ ਬਾਲ-ਬੱਚਿਆਂ ਨੂੰ ਸਮਾਂ ਦਿਓ, ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖੋ। ਰਾਤ ਨੂੰ ਸੋਣ ਤੋਂ ਪਹਿਲਾਂ ਜਾਂ ਖਾਣਾ ਖਾਣ ਤੋਂ ਪਹਿਲਾਂ ਮਾਲਕ ਨੂੰ ਯਾਦ ਕਰੋ। ਮਾਤਾ–ਭੈਣਾਂ ਖਾਣਾ ਬਣਾਉਂਦੇ ਸਮੇਂ ਸਿਮਰਨ ਕਰਨ ਜਿਸ ਦਾ ਖਾਣ ਵਾਲੇ ‘ਤੇ ਬਹੁਤ ਹੀ ਡੂੰਘਾ ਅਸਰ ਹੁੰਦਾ ਹੈ। ਜੇਕਰ ਇਨਸਾਨ ਇਨ੍ਹਾਂ ਨਿਯਮਾਂ ਨੂੰ ਅਪਣਾ ਲਵੇ ਤਾਂ ਬਹੁਤ ਹੀ ਬਿਹਤਰ ਜ਼ਿੰਦਗੀ ਹੋ ਜਾਵੇਗੀ।
ਹੱਕ-ਹਲਾਲ ਦਾ ਖਾਓਗੇ ਤਾਂ ਪਰਮਾਨੰਦ ਪਾਓਗੇ
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਮਿਹਨਤ, ਹੱਕ-ਹਲਾਲ ਦਾ ਖਾਓਗੇ ਤਾਂ ਪਰਮਾਨੰਦ ਪਾਓਗੇ ਨਹੀਂ ਤਾਂ ਅਰਬਾਂ ਰੁਪਏ ਕਮਾ ਲਓ ਜੇਕਰ ਅੰਦਰ ਹੀ ਸ਼ਾਂਤੀ ਨਾ ਹੋਵੇ ਤਾਂ ਉਨ੍ਹਾਂ ਪੈਸਿਆਂ ਦਾ ਕੀ ਫ਼ਾਇਦਾ। ਅੱਜ ਦੁਨੀਆ ‘ਚ ਅਸ਼ਾਂਤੀ ਇਸੇ ਕਾਰਨ ਹੈ। ਲੋਕ ਢੰਗ ਨਾਲ ਕਮਾਉਂਦੇ ਨਹੀਂ ਸਗੋਂ ਪਾਪ-ਜੁਲਮ ਦੀ ਕਮਾਈ ਕਰਕੇ ਖਾਂਦੇ ਹਨ। ਇਨਸਾਨ ਨਿੰਦਾ-ਚੁਗਲੀ ‘ਚ ਇਸ ਤਰ੍ਹਾਂ ਨਾਲ ਲਗਦੇ ਹਨ ਕਿ ਸ਼ਾਇਦ ਭਾਸ਼ਣ ਦੇਣ ਵਾਲਾ ਵੀ ਮਾਤ ਖਾ ਜਾਵੇ।
ਇੰਨਾ ਜੋਸ਼ ਜੇਕਰ ਭਗਵਾਨ ਵੱਲ ਆ ਜਾਵੇ ਤਾਂ ਸ਼ਾਇਦ ਭਗਵਾਨ ਭੱਜਿਆ ਆਵੇ। ਪਰ ਭਗਵਾਨ ਵੱਲ ਕੋਈ ਧਿਆਨ ਨਹੀਂ ਦਿੰਦਾ। ਮਾਲਕ ਨੇ ਕੀਮਤੀ ਸਾਹ ਦਿੱਤੇ ਹਨ, ਇਨ੍ਹਾਂ ਨੂੰ ਮਾਲਕ ਵੱਲ ਲਾਓ ਨਸ਼ਾ ਕਰਨ ਨਾਲ ਕੁਝ ਦੇਰ ਲਈ ਉਤੇਜਨਾ ਆਉਂਦੀ ਹੈ, ਖੂਨ ਦਾ ਸਰਕਲ ਤੇਜ਼ ਹੁੰਦਾ ਹੈ। ਇਸ ਲਈ ਲੋਕ ਨਸ਼ਾ ਕਰਦੇ ਹਨ। ਹਾਲਾਂਕਿ ਨਿੰਦਾ, ਚੁਗਲੀ ਨਾਲ ਇਨਸਾਨ ਉਤੇਜਿਤ ਨਹੀਂ ਹੁੰਦਾ, ਕੋਈ ਨਸ਼ਾ ਨਹੀਂ ਮਿਲਦਾ ਪਰ ਫਿਰ ਵੀ ਲੋਕ ਇਸ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ। ਇਨਸਾਨ ਨੂੰ ਕਿਸੇ ਦੀ ਵੀ ਨਿੰਦਾ ਨਹੀਂ ਕਰਨੀ ਚਾਹੀਦੀ।
ਝੂਠ ਬੋਲਣਾ ਛੱਡ ਦਿਓ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਦੇ ਵੀ ਕੋਈ ਵੀ ਬੁਰਾਈ ਨਾ ਕਰੋ। ਜੇਕਰ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਇੱਕ ਗੱਲ ਮੰਨ ਲਓ, ਝੂਠ ਬੋਲਣਾ ਛੱਡ ਦਿਓ। ਜਦੋਂ ਵੀ ਤੁਹਾਨੂੰ ਕੋਈ ਗੱਲ ਪੁੱਛੇ ਤਾਂ ਤੁਸੀਂ ਸੱਚ ਦੱਸ ਦੇਣਾ ਬਾਕੀ ਗੱਲਾਂ ਆਪਣੇ ਆਪ ਠੀਕ ਹੋ ਜਾਣਗੀਆਂ। ਜੇਕਰ ਤੁਸੀਂ ਇਹ ਬਚਨ ਮੰਨ ਲਓ ਤਾਂ ਤੁਹਾਡੀਆਂ ਸਾਰੀਆਂ ਬੁਰਾਈਆਂ ਆਪਣੇ-ਆਪ ਹੀ ਛੁੱਟ ਜਾਣਗੀਆਂ। ਤਾਂ ਭਾਈ! ਤੁਸੀਂ ਸਿਮਰਨ ਕਰੋ, ਬੁਰਾਈਆਂ ਛੱਡ ਦਿਓ, ਨਸ਼ੇ , ਜੀਵ ਹੱਤਿਆ ਨਾ ਕਰੋ, ਸਾਰਿਆਂ ਨਾਲ ਪ੍ਰੇਮ ਕਰੋ, ਸੰਤਾਂ ਦੇ ਬਚਨ ਮੰਨ ਕੇ ਆਪਣੇ ਜੀਵਨ ਨੂੰ ਸਾਦਗੀ ਨਾਲ ਗੁਜਾਰੋ ਤਾਂ ਮਾਲਕ ਆਪਣੀ ਦਇਆ ਮਿਹਰ, ਰਹਿਮਤ ਨਾਲ ਜ਼ਰੂਰ ਤੁਹਾਨੂੰ ਮਾਲਾ-ਮਾਲ ਕਰ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ