ਹਮੇਸ਼ਾ ਹੱਕ-ਹਲਾਲ ਦੀ ਕਮਾਈ ਕਰਕੇ ਖਾਓ : ਪੂਜਨੀਕ ਗੁਰੂ ਜੀ
ਸਰਸਾ, (ਸੁਨੀਲ ਵਰਮਾ (ਸੱਚ ਕਹੂੰ)) ਪਵਿੱਤਰ ਮਹਾਂ ਰਹਿਮੋ ਕਰਮ ਮਹੀਨੇ ਦੀ ਖੁਸ਼ੀ ’ਚ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਹਫ਼ਤਾਵਾਰੀ ਨਾਮ ਚਰਚਾ ਹੋਈ ਨਾਮ ਚਰਚਾ ’ਚ ਪਹੁੰਚੀ ਸਾਧ-ਸੰਗਤ ਨੇ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਵੱਲੋਂ ਤੈਅ ਸੋਸ਼ਲ ਡਿਸਟੈਂਸਿੰਗ, ਮਾਸਕ ਲਾਉਣਾ ਤੇ ਸੈਨੇਟਾਈਜੇਸ਼ਨ ਸਮੇਤ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਇਸ ਮੌਕੇ ‘ਕੁੱਲ ਦਾ ਕਰਾਊਨ’ ਮੁਹਿੰਮ ਤਹਿਤ ਇੱਕ ਵਿਆਹ ਹੋਇਆ ਇਸ ਤੋਂ ਇਲਾਵਾ 4 ਜੋੜੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਦਿਲਜੋੜ ਮਾਲਾ ਪਹਿਨਾ ਕੇ ਵਿਆਹ ਬੰਧਨ ’ਚ ਬੱਝੇ ਇੱਕ ਅਪਾਹਿਜ਼ ਨੂੰ ਸਾਧ-ਸੰਗਤ ਵੱਲੋਂ ਟਰਾਈਸਾਈਕਲ ਦਿੱਤੀ ਗਈ
ਇਸ ਮੌਕੇ ’ਤੇ ਵੱਡੀ ਸਕਰੀਨ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡ ਅਨਮੋਲ ਬਚਨ ਚਲਾਏ ਗਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਤਿਸੰਗ ’ਚ ਜਦੋਂ ਇਨਸਾਨ ਚੱਲ ਕੇ ਆਉਂਦਾ ਹੈ ਤਾਂ ਕਾਫ਼ੀ ਰੁਕਾਵਟਾਂ ਆਉਂਦੀਆਂ ਹਨ, ਕਈ ਵਾਰ ਕੁਝ ਪ੍ਰੇਸ਼ਾਨੀਆਂ ਵੀ ਆ ਜਾਂਦੀਆਂ ਹਨ ਰੁਕਾਵਟਾਂ ਮਨ ਦੀਆਂ ਹਨ ਤੇ ਮਨਮਤੇ ਲੋਕਾਂ ਦੀਆਂ ਹਨ ਮਨ ਕਹਿੰਦਾ ਹੈ ਕਿ ਕੀ ਮਿਲ ਜਾਵੇਗਾ ਤੈਨੂੰ? ਅੱਜ ਤਾਂ ਤੇਰਾ ਫਲਾਣਾ ਕੰਮ ਬਾਕੀ ਹੈ, ਅੱਜ ਤਾਂ ਤੇਰਾ ਫਲਾਣਾ ਕੰਮ ਕਰਨ ਵਾਲਾ ਹੈ ਛੁੱਟੀ ਦਾ ਦਿਨ ਹੈ, ਫਲਾਂ-ਫਲਾਂ ਕੰਮ ਕਰਾਂਗੇ ਫਲਾਣੀ ਥਾਂ ਨਹੀਂ ਗਏ ਤਾਂ ਯਾਰ, ਦੋਸਤ ਉਲਾਬਾ ਮਾਰਨਗੇ ਫਲਾਣੀ ਥਾਂ ਨਹੀਂ ਗਏ ਤਾਂ ਲੋਕ ਕਹਿਣਗੇ ਯਾਰ ਤੂੰ ਆਇਆ ਕਿਉਂ ਨਹੀਂ ਸਤਿਸੰਗ ’ਚ ਨਹੀਂ ਜਾਵਾਂਗੇ ਤਾਂ ਕਿਹੜਾ ਕਿਸ ਨੇ ਪੁੱਛਣਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਭਾਈ ਕਿਤੇ ਵੀ ਜਾਓ, ਕੋਈ ਰੋਕ ਟੋਕ ਨਹੀਂ ਹੁੰਦੀ ਪਰ ਉੱਥੇ ਸਿਵਾਏ ਸਮੇਂ ਦੀ ਬਰਬਾਦੀ ਦੇ ਕੁਝ ਹਾਸਲ ਨਹੀਂ ਹੁੰਦਾ ਇੰਜਾਏਮੈਂਟ ਕੋਈ ਰੋਕਦਾ ਨਹੀਂ ਹੈ ਪਰ ਚੁਗਲੀ ਕਰਨਾ, ਨਿੰਦਾ ਕਰਨੀ, ਦੂਜਿਆਂ ਦੀ ਬੁਰਾਈ ਗਾਉਣਾ, ਨਸ਼ੇ ਕਰਨਾ, ਇਹ ਸਮੇਂ ਦੀ ਬਰਬਾਦੀ ਦੇ ਨਾਲ-ਨਾਲ ਸਰੀਰ ਦੀ ਵੀ ਬਰਬਾਦੀ ਹੈ ਤੇ ਦੂਜੇ ਪਾਸੇ ਸਤਿਸੰਗ ਹੈ, ਜਿੱਥੇ ਆ ਕੇ ਹੁਣ ਤੁਸੀਂ ਪਿਆਰ ਨਾਲ ਸੁਣਦੇ ਹੋ, ਮਾਲਕ ਦੀ ਚਰਚਾ ਹੁੰਦੀ ਹੈ, ਆਪਣੇ ਓਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਤੁਹਾਡੀ ਮੁਹੱਬਤ, ਤੁਹਾਡਾ ਪਿਆਰ ਵਧਦਾ ਹੈ ਤੇ ਜਿਉਂ-ਜਿਉਂ ਪਿਆਰ ਮੁਹੱਬਤ ਵਧਦਾ ਜਾਂਦਾ ਹੈ,
ਤਿਉਂ-ਤਿਉਂ ਤੁਹਾਡੀਆਂ ਬਿਮਾਰੀਆਂ, ਪ੍ਰੇਸ਼ਾਨੀਆਂ, ਮੁਸ਼ਕਲਾਂ ਪਲ ’ਚ ਹਲ ਹੁੰਦੀਆਂ ਚਲੀਆਂ ਜਾਂਦੀਆਂ ਹਨ ਜਿੰਦਗੀ ਜਿਓਣ ਦਾ ਮਜ਼ਾ ਆਉਣ ਲੱਗਦਾ ਹੈ ਸਤਿਸੰਗ ਸਭ ਦੇ ਭਲੇ ਲਈ ਹੁੰਦਾ ਹੈ ਸਤਿਸੰਗ ’ਚ ਆਉਣ ਨਾਲ ਦਿਲੋ-ਦਿਮਾਗ ਪਵਿੱਤਰ ਹੁੰਦਾ ਹੈ ਤੇ ਇਨਸਾਨ ਦਾ ਐਨਰਜੀ ਲੇਵਲ ਵਧ ਜਾਂਦਾ ਹੈ ਸਤਿਸੰਗ ’ਚ ਆਉਣ ਨਾਲ ਵਿਲ ਪਾਵਰ (ਆਤਮਬਲ) ਵਧਦਾ ਹੈ ਅਕਸਰ ਵੇਖਿਆ ਜਾਂਦਾ ਹੈ ਕਿ ਵਿਲ ਪਾਵਰ ਵਧਾਉਣ ਲਈ ਲੋਕ ਪੂਰੀ ਦੁਨੀਆ ਦਾ ਚੱਕਰ ਲਾਉਂਦੇ ਰਹਿੰਦੇ ਹਨ ਕਿ ਸਾਨੂੰ ਆਤਮਬਲ ਮਿਲ ਜਾਵੇ, ਵਿਲ ਪਾਵਰ ਮਿਲੇ, ਇੱਥੋਂ ਮਿਲੇ, ਉੱਥੋਂ ਮਿਲੇ, ਕਿਤੇੋਂ ਮਿਲੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਲੋਕਾਂ ਕੋਲ ਧਨ-ਦੌਲਤ, ਜ਼ਮੀਨ-ਜਾਇਦਾਦ, ਐਸੋ-ਆਰਾਮ ਦੇ ਸਭ ਸਾਧਨ ਹੁੰਦੇ ਹਨ ਪਰ ਇੱਕ ਚੀਜ਼ ਨਹੀਂ ਹੁੰਦੀ ਹੈ ਤੇ ਉਹ ਹੈ ਆਤਮਿਕ ਸ਼ਾਂਤੀ ਜਦੋਂ ਆਤਮਿਕ ਸ਼ਾਂਤੀ ਨਹੀਂ ਹੁੰਦੀ, ਬਾਕੀ ਸਭ ਚੀਜ਼ਾਂ ਫਾਲਤੂ ਲੱਗਦੀਆਂ ਹਨ ਕਹਿੰਦੇ ਹਨ ਨਾ ਬਰਸਾਤ ਸੁਹਾਉਣੀ ਹੁੰਦੀ ਹੈ, ਪਰ ਜੇਕਰ ਅੰਦਰ ਗ਼ਮ ਚਿੰਤਾ ਹੋਵੇ ਤਾਂ ਬਰਸਾਤ ਰੁਲਾਉਂਦੀ ਵੀ ਹੈ
ਉਹੀ ਮੌਸਮ ਜੋ ਬਹਾਰ ਦਾ ਹੁੰਦਾ ਹੈ, ਜਦੋਂ ਅੰਦਰ ਗ਼ਮ ਚਿੰਤਾ ਹੋਵੇ ਤਾਂ ਪਤਝੜ ਬਣ ਜਾਂਦਾ ਹੈ ਸਭ ਤੋਂ ਜ਼ਰੂਰੀ ਹੈ ਆਤਮਿਕ ਸ਼ਾਂਤੀ ਦਿਲੋ-ਦਿਮਾਗ ’ਚ ਸ਼ਾਂਤੀ ਹੋਵੇ ਸਤਿਸੰਗ ’ਚ ਅਜਿਹਾ ਟਾਨਿਕ ਮਿਲਦਾ ਹੈ, ਜੋ ਤੁਹਾਨੂੰ ਰਿਚਾਰਜ਼ ਕਰ ਦਿੰਦਾ ਹੈ ਉਹ ਰਾਮ, ਅੱਲ੍ਹਾ, ਵਾਹਿਗੁਰੂ, ਗੌਡ ਦੇ ਨਾਮ ਦਾ, ਜਿਸ ਨਾਲ ਤੁਹਾਡੀ ਸ਼ਕਤੀ ਤੁਹਾਨੂੰ ਅੱਗੇ ਵਧਾਉਣ ਦੀ ਪ੍ਰੇਰਨਾ ਦਿੰਦੀ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਿਹੜਾ ਇਨਸਾਨ ਨਹੀਂ ਚਾਹੁੰਦਾ ਕਿ ਤਰੱਕੀ ਹੋਵੇ, ਕੌਣ ਇਨਸਾਨ ਨਹੀਂ ਚਾਹੁੰਦਾ ਕਿ ਉਹ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਚਲਾ ਜਾਵੇ, ਕਿਹੜਾ ਇਨਸਾਨ ਨਹੀਂ ਚਾਹੁੰਦਾ ਕਿ ਉਸ ਦਾ ਪਰਿਵਾਰ ਸੁਖੀ ਰਹੇ, ਤੰਦਰੁਸਤ ਰਹੇ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਖੁਦ ਤੰਦਰੁਸਤ ਰਹੋ ਤੇ ਪਰਿਵਾਰ ਤੰਦਰੁਸਤ ਰਹੇ ਖੁਦ ਨੂੰ ਕੋਈ ਕਮੀ ਨਾ ਹੋਵੇ ਤੇ ਪਰਿਵਾਰ ਨੂੰ ਵੀ ਕੋਈ ਕਮੀ ਨਾ ਆਵੇ ਇਸ ਲਈ ਤਾਂ ਦੌੜਦੇ ਰਹਿੰਦੇ ਹਾਂ ਆਪ ਜੀ ਨੇ ਫ਼ਰਮਾਇਆ ਕਿ ਰਾਜਸਥਾਨ ’ਚ ਜਦੋਂ ਗਰਮੀ ਦਾ ਮੌਸਮ ਹੁੰਦਾ ਸੀ, ਮੀਂਹ ਪੈਣ ਵਾਲਾ ਹੁੰਦਾ ਸੀ ਤਾਂ ਧਰਤੀ ਦਾ ਤਾਪਮਾਨ ਵਧ ਜਾਂਦਾ ਸੀ, ਜਾਂ ਇੰਜ ਕਹੋ ਕੀੜੀਆਂ ਦੇ ਪਰ (ਪੰਖ) ਨਿਕਲ ਆਉਂਦੇ ਸਨ, ਧਰਤੀ ’ਚ ਛੋਟਾ ਜਿਹਾ ਬਿੱਲ ਹੁੰਦਾ ਸੀ ਉਨ੍ਹਾਂ ਦਾ ਤੇ ਉਸ ’ਚੋਂ ਉਹ ਬਹੁਤ ਤੇਜ਼ ਪ੍ਰੈਸ਼ਰ ਨਾਲ ਬਾਹਰ ਆਉਂਦੀਆਂ ਸਨ ਤਾਂ ਉਸ ਨੂੰ ਵੇਖਦੇ ਰਹਿੰਦੇ ਕਿ ਇਹ ਕਿੰਨੇ ਪ੍ਰੈਸ਼ਰ ਨਾਲ ਬਾਹਰ ਜਾ ਰਹੀਆਂ ਹਨ
ਹੁਣ ਜੇਕਰ ਧਰਮੀ ’ਚ ਰਹਿਣ ਵਾਲੇ ਦੇ ਪਰ (ਪੰਖ) ਨਿਕਲ ਆਏ ਤਾਂ ਫਿਰ ਪੁੱਛੋ ਮਤ ਸ਼ਾਇਦ ਇਸ ਲਈ ਉਨ੍ਹਾਂ ਨੂੰ ਜਲਦਬਾਜ਼ੀ ਰਹਿੰਦੀ ਹੋਵੇਗੀ ਪਰ ਕਹਿੰਦੇ ਹਨ ਕਿ ਕੀੜੀ ਦੇ ਪਰ (ਪੰਖ) ਨਿਕਲਦੇ ਹਨ ਤੇ ਉਸ ਦੀ ਮੌਤ ਹੋ ਜਾਂਦੀ ਹੈ ਅੱਜ ਇਨਸਾਨ ਦਾ ਵੀ ਇਹੀ ਤਾਂ ਹਾਲ ਹੈ ਕਿਤੇ ਵੀ ਵੇਖ ਲਓ ਸਵੇਰੇ ਦੇ ਟਾਈਮ ’ਚ ਹਰ ਥਾਂ ਜਾਮ ਲੱਗੇ ਹੁੰਦੇ ਹਨ, ਕਿਉਂਕਿ ਕੀੜੀਆਂ ਦਾਣਾ ਚੁੱਗਣ ਜਾ ਰਹੀਆਂ ਹੁੰਦੀਆਂ ਹਨ ਕਿਉਂ? ਖੁਦ ਤੰਦਰੁਸਤ ਰਹਾਂ, ਪਰਿਵਾਰ ਤੰਦਰੁਸਤ ਰਹੇ, ਖੁਦ ਨੂੰ ਕਮੀ ਨਾ ਰਹੇ, ਪਰਿਵਾਰ ਨੂੰ ਕਮੀ ਨਾ ਰਹੇ ਤਾਂ ਕਮਾਉਣ ਤਾਂ ਪੈਂਦਾ ਹੈ ਨਾ ਦਫ਼ਤਰਾਂ ’ਚ ਜਾਣਾ ਗਲਤ ਨਹੀਂ ਹੈ ਪਰ ਅਸੀਂ ਦੋਵਾਂ ਦੇ ਨਜ਼ਰੀਏ ਨੂੰ ਵੇਖਦੇ ਹਾਂ ਉਦਾਂ ਦਾ ਹੀ ਕੁਝ ਨਜ਼ਰ ਆਉਂਦਾ ਹੈ
ਆਪਣਾ ਕੰਮ-ਧੰਦਾ ਕਰਨਾ ਗਲਤ ਨਹੀਂ ਹੈ, ਪਰ ਜਦੋਂ ਇਨਸਾਨ ਉੱਡਣ ਲੱਗਦਾ ਹੈ ਠੱਗੀ, ਬੇਈਮਾਨੀ ਪਾਪ, ਜ਼ੁਲਮ ਸਿਤਮ ਇਹ ਆਦਮੀ ਦੇ ਪਰ (ਪੰਖ) ਨਿਕਲਣ ਦੀ ਨਿਸ਼ਾਨੀ ਹੁੰਦੀ ਹੈ ਤੇ ਜਦੋਂ ਇਹ ਵਾਲੇ ਪਰ (ਪੰਖ) ਨਿਕਲਦੇ ਹਨ ਤਾਂ ਸਮਝ ਲਓ ਉਸ ਦਾ ਖਾਤਮਾ ਨਜ਼ਦੀਕ ਹੈ ਉਸ ਦੇ ਸੁੱਖਾਂ ਦਾ ਖਾਤਮਾ ਤੇ ਦੁੱਖਾਂ ਦਾ ਸ਼ੁਰੂ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਦੋਂ ਇਨਸਾਨ ਕੋਲ ਧਨ-ਦੌਲਤ ਹੁੰਦਾ ਹੈ, ਜ਼ਮੀਨ-ਜਾਇਦਾਦ ਹੁੰਦੀ ਹੈ, ਮਖਮਲ ਦੇ ਗੱਦੇ ਹੁੰਦੇ ਹਨ ਪਰ ਉਸ ’ਤੇ ਨੀਂਦ ਨਾ ਆਵੇ ਤਾਂ ਕੀ ਫਾਇਦਾ ਸਭ ਕੁਝ ਹੁੰਦੇ ਹੋਏ ਵੀ ਹੁਣ ਕੋਈ ਸੋਨੇ ਦੀ ਰੋਟੀ ਤਾਂ ਕੋਈ ਨਹੀਂ ਖਾ ਸਕਦਾ ਨਾ ਖਾਣਗੇ ਤਾਂ ਕਣਕ, ਜਵਾਰ, ਬਾਜਰਾ, ਜੌਂ ਦੀਆਂ ਰੋਟੀਆਂ ਹੀ ਉਹ ਰੋਟੀ ਫਿਰ ਸਵਾਦ ਨਹੀਂ ਲੱਗਦੀ, ਹਜ਼ਮ ਨਹੀਂ ਹੁੰਦੀ
ਦੂਜੇ ਪਾਸੇ ਦਿਹਾੜੀ-ਮਜ਼ਦੂਰੀ ਕਰਕੇ ਗੁਜਾਰਾ ਕਰਨ ਵਾਲੇ ਪੇਟ ਭਰ ਖਾਂਦੇ ਹਨ ਤੇ ਸਵੇਰ ਤੱਕ ਪਤਾ ਹੀ ਨਹੀਂ ਚੱਲਦਾ ਕਿ ਕਿੱਧਰ ਗਿਆ ਮੁਕਾਬਲਾ ਕਰਕੇ ਦੇਖੋ ਕਿ ਸੁਖੀ ਕੌਣ ਹੈ ਇੱਕ ਹੋਰ ਮਖਮਲ ਦੇ ਗੱਦਿਆਂ ’ਤੇ ਕਰਵਟਾਂ ਬਦਲਦੇ-ਬਦਲਦੇ ਸਾਰੀ ਰਾਤ ਨਿਕਲ ਜਾਂਦੀ ਹੈ, ਕਰਵਟਾਂ ਬਦਲਦੇ-ਬਦਲਦੇ ਮਸਲ ਪੂਲ ਹੋ ਜਾਂਦੇ ਹਨ, ਕਿਸੇ ਦੀ ਬਾਂਹ ’ਚ ਦਰਦ, ਕਿਸੇ ਨੂੰ ਕਿਤੇ ਦਰਦ, ਕਿਸੇ ਦੀ ਗਰਦਨ ਆਕੜ ਗਈ, ਕਿਉਂਕਿ ਮਸਲ ਨੂੰ ਜਿੰਨਾ ਰਿਲੈਕਸ ਰੱਖੋਗੇ ਉਹ ਓਨੀ ਹੀ ਨਰਮ ਹੋ ਜਾਂਦੀ ਹੈ, ਜਿੰਨਾ ਪਾਵਰ ਫੂਲ ਬਣਾਓਗੇ ਓਨਾ ਪਾਵਰਫੁੱਨ ਹੋ ਜਾਂਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.