ਸਿਮਰਨ ਨਾਲ ਵਧਦਾ ਹੈ ਆਤਮ-ਵਿਸ਼ਵਾਸ : ਪੂਜਨੀਕ ਗੁਰੂ ਜੀ
ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਲੈਣਾ ਭਾਗਾਂ ਦੀ ਗੱਲ ਹੈ ਉਹ ਜੀਵ ਭਾਗਾਂ ਵਾਲੇ ਹੁੰਦੀ ਹੈ ਜੋ ਨਾਮ ਨਾਲ ਜੁੜਦੇ ਹਨ ਉਨ੍ਹਾਂ ਦੇ ਭਾਗ ਬਹੁਤ ਉੱਚੇ ਹੁੰਦੇ ਹਨ, ਉਨ੍ਹਾਂ ’ਤੇ ਮਾਲਕ ਦੀ ਕਿਰਪਾ ਹੁੰਦੀ ਹੈ, ਤਾਂ ਹੀ ਤਾਂ ਉਹ ਸਤਿਸੰਗ ਵਿਚ ਚੱਲ ਕੇ ਆਉਂਦੇ ਹਨ ਅਤੇ ਨਾਮ ਲੈਂਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਲੋਕ ਸਤਿਸੰਗ ਵਿੱਚ ਨਹੀਂ ਆਉਂਦੇ, ਉਹ ਨਾਮ ਕਿਵੇਂ ਲੈਣਗੇ ਅਤੇ ਕਿਵੇਂ ਭਾਗਾਂ ਵਾਲੇ ਬਣਨਗੇ? ਤੁਸੀਂ ਸਤਿਸੰਗ ਵਿੱਚ ਆਓ, ਨਾਮ ਲੈ ਲਓ, ਸਤਿਸੰਗ ਸੁਣਦੇ ਰਹੋ ਜੇਕਰ ਤੁਸੀਂ ਨਾਮ ਨਹੀਂ ਜਪਦੇ ਤਾਂ ਭਾਗ ਨਹੀਂ ਬਦਲ ਸਕਦਾ ਤੁਸੀਂ ਭਾਗਾਂ ਵਾਲੇ ਤਾਂ ਬਣ ਗਏ ਕਿਉਂਕਿ ਆਤਮਾ ਆਵਾਗਮਨ ਵਿੱਚ ਨਹੀਂ ਜਾਵੇਗੀ,
ਸਗੋਂ ਆਤਮਾ ਮਾਲਕ ਦੀ ਗੋਦ ਵਿਚ ਬੈਠ ਕੇ ਨਿੱਜਧਾਮ ਜ਼ਰੂਰ ਜਾਵੇਗੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਮਾਲਕ ਦਾ ਨਾਮ ਨਹੀਂ ਜਪਦਾ ਤਾਂ ਉਸਦੇ ਇਸ ਜਨਮ ਦੇ ਕਰਮ ਅਤੇ ਸੰਚਿਤ ਕਰਮ ਨਹੀਂ ਕੱਟਦੇ ਇਨ੍ਹਾਂ ਕਰਮਾਂ ਨੂੰ ਕੱਟਣ ਲਈ ਨਾਮ ਦਾ ਸਿਮਰਨ ਕਰਨਾ ਅਤੀ ਜ਼ਰੂਰੀ ਹੈ ਇਹ ਘੋਰ ਕਲਿਯੁਗ ਦਾ ਸਮਾਂ ਹੈ ਇੱਥੇ ਬੁਰਾਈ ਦਾ ਬੋਲਬਾਲਾ ਹੈ
ਲੋਕ ਬੁਰਾਈ ਵੱਲ ਵਧਦੇ ਜਾ ਰਹੇ ਹਨ ਅਜਿਹੇ ਸਮੇਂ ਵਿਚ ਮਾਲਕ ਦਾ ਨਾਮ ਲੈਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਗੱਪਸ਼ੱਪ ਮਾਰਨੀ ਤਾਂ ਆਮ ਗੱਲ ਹੈ ਪਰ ਮਾਲਕ ਦਾ ਨਾਮ ਜਪਣਾ ਲੋਕਾਂ ਲਈ ਬੜਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਮਾਲਕ ਦਾ ਨਾਮ ਨਹੀਂ ਜਪਦਾ ਤਾਂ ਉਸਦਾ ਮਨ ਹਾਵੀ ਰਹਿੰਦਾ ਹੈ ਮਨ ਕਦੇ ਵੀ ਤੁਹਾਨੂੰ ਧੋਖਾ ਦੇ ਸਕਦਾ ਹੈ ਇਸ ਲਈ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਚਾਹੇ ਥੋੜ੍ਹਾ ਹੀ ਸਿਮਰਨ ਕਰੋ ਪਰ ਜ਼ਰੂਰ ਕਰੋ ਸਿਮਰਨ ਨਾਲ ਹੀ ਸੁਖ ਮਿਲਦਾ ਹੈ, ਸਿਮਰਨ ਨਾਲ ਹੀ ਪਰਮਾਨੰਦ ਮਿਲਦਾ ਹੈ ਜੋ ਸਿਮਰਨ ਕਰਦੇ ਹਨ, ਉਨ੍ਹਾਂ ਦਾ ਆਤਮ ਵਿਸ਼ਵਾਸ ਵਧਦਾ ਹੈ ਅਤੇ
ਉਹ ਹੀ ਬੁਰਾਈਆਂ ਤੋਂ ਬਚ ਸਕਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ਵਿਚ ਕੋਈ ਕਾਮ-ਵਾਸਨਾ ਵਿਚ ਅੰਨ੍ਹਾ ਹੈ ਤਾਂ ਕੋਈ ਕਰੋਧ ਵਿਚ ਲੁੱਟਿਆ ਜਾ ਰਿਹਾ ਹੈ ਕੋਈ ਮੋਹ-ਮਮਤਾ ਵਿਚ ਡੁੱਬਿਆ ਹੋਇਆ ਹੈ ਤਾਂ ਕੋਈ ਲੋਭ-ਲਾਲਚ ਵਿਚ ਪਾਗਲ ਹੈ ਕੋਈ ਹੰਕਾਰ ਵਿਚ ਗੁਆਚਿਆ ਹੈ ਤਾਂ ਕਿਸੇ ਨੂੰ ਮਨ ਨੇ ਦਬੋਚਿਆ ਹੋਇਆ ਹੈ
ਲੋਕ ਸਭ ਕੁਝ ਛੱਡ ਦਿੰਦੇ ਹਨ ਅਤੇ ਮਨ-ਮਾਇਆ ਦੇ ਪਿੱਛੇ ਲੱਗ ਜਾਂਦੇ ਹਨ ਅੱਜ ਦੇ ਯੁੱਗ ਵਿਚ ਉਹੀ ਬਚੇਗਾ ਜੋ ਕਿਸੇ ਦੀ ਵੀ ਨਾ ਸੁਣ ਕੇ ਆਪਣੀ ਆਤਮਾ ਦੀ ਆਵਾਜ਼, ਆਪਣੇ ਪੀਰ-ਫ਼ਕੀਰ ਦੀ ਸੁਣੇਗਾ ਇਸ ਲਈ ਇਨਸਾਨ ਨੂੰ ਨਾਮ ਲੈ ਕੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਤੁਸੀਂ ਭਾਵੇਂ ਥੋੜ੍ਹਾ ਹੀ ਸਿਮਰਨ ਕਰੋ ਪਰ ਜ਼ਰੂਰ ਕਰੋ ਕਿਉਂਕਿ ਕੀਤਾ ਗਿਆ ਥੋੜ੍ਹਾ ਜਿਹਾ ਸਿਮਰਨ ਇਨਸਾਨ ਨੂੰ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਲਬਰੇਜ਼ ਕਰੇਗਾ ਅਤੇ ਆਉਣ ਵਾਲੇ ਭਿਆਨਕ ਕਰਮਾਂ ਤੋਂ ਬਚਾਈ ਰੱਖੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.