ਭਾਗਾਂ ਵਾਲੇ ਹੀ ਕਰਦੇ ਹਨ ਸਤਿਗੁਰੂ ਦਾ ਸਿਮਰਨ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ਵਿੱਚ ਜੀਵ ਜਦੋਂ ਚੱਲ ਕੇ ਆਉਂਦੇ ਹਨ, ਰਾਮ-ਨਾਮ ਦਾ ਪਾਠ, ਸੰਤ, ਪੀਰ-ਫਕੀਰ ਉਹਨਾਂ ਨੂੰ ਪੜ੍ਹਾਉਂਦੇ ਹਨ ਤੇ ਜੋ ਸੁਣ ਕੇ ਅਮਲ ਕਮਾਇਆ ਕਰਦੇ ਹਨ ਉਹਨਾਂ ਦੇ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟ ਜਾਂਦੇ ਹਨ ਅਤੇ ਮਾਲਕ ਦੀ ਦਇਆ ਮਿਹਰ, ਰਹਿਮਤ ਮੋਹਲੇਧਾਰ ਵਰਸਦੀ ਹੋਈ ਉਹਨਾਂ ਨੂੰ ਨਜ਼ਰ ਆਉਣ ਲੱਗਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਵਿੱਚ ਬੇਇੰਤਹਾ ਖੁਸ਼ੀਆਂ ਹਨ ਨਾਮ ਦਾ ਸਿਮਰਨ ਕੋਈ ਭਾਗਾਂ ਵਾਲਾ, ਨਸੀਬਾਂ ਵਾਲਾ ਜਾਂ ਚੰਗੇ ਸੰਸਕਾਰਾਂ ਵਾਲਾ ਹੀ ਕਰਦਾ ਹੈ
ਮਾਲਕ ਦਾ ਨਾਮ ਅਨਮੋਲ ਹੈ ਪਰ ਦੇਖਣ ’ਚ ਆਉਂਦਾ ਹੈ ਕਿ ਕੋਈ-ਕੋਈ ਹੀ ਲੈ ਪਾਉਂਦਾ ਹੈ, ਕੋਈ-ਕੋਈ ਹੀ ਉਸਦਾ ਜਾਪ ਕਰ ਪਾਉਂਦਾ ਹੈ ਜੋ ਕਰਦਾ ਹੈ, ਉਹ ਖੁਸ਼ੀਆਂ ਜਿਸ ਦੀ ਕਦੇ ਕਲਪਨਾ ਨਹੀਂ ਹੋ ਸਕਦੀ ਇਨਸਾਨ ਨੂੰ ਮਹਿਸੂਸ ਹੁੰਦੀਆਂ ਹਨ, ਅਹਿਸਾਸ ਹੁੰਦਾ ਹੈ ਅਤੇ ਇਨਸਾਨ ਉਹਨਾਂ ਖੁਸ਼ੀਆਂ ਨੂੰ ਹਾਸਲ ਕਰਕੇ ਦੋਨਾਂ ਜਹਾਨਾਂ ਦੀ ਸੈਰ ਕਰਨਾ ਸ਼ੁਰੂ ਕਰ ਦਿੰਦਾ ਹੈ
ਪੂਜਨੀਕ ਗੁਰੂ ਫ਼ਰਮਾਉਂਦੇ ਹਨ ਕਿ ਇੱਕ ਵਾਰ ਆਤਮਾ ਜੇਕਰ ਰੂਹਾਨੀ ਮੰਡਲਾਂ ’ਤੇ ਉਡਾਰੀ ਮਾਰ ਦਿੰਦੀ ਹੈ ਤਾਂ ਕਦੇ ਵੀ ਡਿੱਗਦੀ ਨਹੀਂ, ਸਗੋਂ ਉਡਦੀ ਚਲੀ ਜਾਂਦੀ ਹੈ ਕਾਲ-ਮਹਾਂਕਾਲ ਦੀ ਕੋਈ ਵੀ ਤਾਕਤ ਨਹੀਂ ਹੁੰਦੀ ਕਿ ਉਸ ਨੂੰ ਰੋਕ ਸਕੇ ਜੀਂਦੇ -ਜੀਅ ਜਦ ਤੱਕ ਸਰੀਰ ਵਿੱਚ ਆਤਮਾ ਰਹਿੰਦੀ ਹੈ ਤਾਂ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਤੇ ਮਰਨ ਤੋਂ ਬਾਦ ਆਤਮਾ ਨੂੰ ਮੌਕਸ਼- ਮੁਕਤੀ ਮਿਲਦੀ ਹੈ ਪਰ ਉਹ ਮਾਲਕ ਖੁਦ ਬੁਲਾਏ ਭਾਵ ਜਿੰਨਾ ਸਮਾਂ ਲਿਖਿਆ ਹੈ
ਓਨਾ ਸਮਾਂ ਭੋਗ ਕੇ ਜਦੋਂ ਜੀਵਆਤਮਾ ਜਾਂਦੀ ਹੈ ਤਾਂ ਮਾਲਕ ਉਸ ਨੂੰ ਤਮਾਮ ਖੁਸ਼ੀਆਂ ਬਖ਼ਸ਼ਦਾ ਹੈ, ਜਿਸ ਦੀ ਕਲਪਨਾ ਨਹੀਂ ਹੁੰਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਲਈ ਜਦੋਂ ਤੱਕ ਜਿੰਦਗੀ ਹੈ ਮਾਲਕ ਦੀ ਭਗਤੀ ਕਰੋ, ਆਤਮ ਰੱਖਿਆ ਹਰ ਪ੍ਰਾਣੀ ਦਾ ਫ਼ਰਜ਼ ਹੇੈ ਉਸ ਨੂੰ ਕਰਦੇ ਰਹਿਣਾ ਚਾਹੀਦਾ ਹੈ ਸਿਮਰਨ ਕਰਦੇ ਰਹਿਣਾ ਚਾਹੀਦਾ ਹੈੇ ਮਨ ਦੇ ਹੱਥੇ ਚੜ੍ਹ ਕੇ ਗਲਤ ਕਦਮ ਕਦੇ ਨਾ ਉਠਾਓ ਮਨ ਬੜਾ ਜ਼ਾਲਮ ਹੇੈ, ਜੋ ਇਨਸਾਨ ਮਨ ਦੇ ਹੱਥੋਂ ਮਜ਼ਬੂਰ ਹੋ ਕੇ ਬੁਰੇ ਕਰਮ ਕਰਦੇ ਹਨ ਉਹ ਹਮੇਸ਼ਾ ਦੁਖੀ ਰਹਿੰਦੇ ਹਨ, ਪਰੇਸ਼ਾਨ ਰਹਿੰਦੇ ਹਨ ਤੇ ਖੁਸ਼ੀਆਂ ਕਦੇ ਉਹਨਾਂ ਕੋਲ ਨਹੀਂ ਆਉਂਦੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.