ਸਾਡੇ ਨਾਲ ਸ਼ਾਮਲ

Follow us

20.7 C
Chandigarh
Tuesday, February 24, 2026
More
    Home ਰੂਹਾਨੀਅਤ ਅਨਮੋਲ ਬਚਨ ਦੀਨਤਾ-ਨਿਮਰਤਾ ...

    ਦੀਨਤਾ-ਨਿਮਰਤਾ ਧਾਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗੋ : ਪੂਜਨੀਕ ਗੁਰੂ ਜੀ

    Dera Sacha Sauda, Gurmeet Ram Rahi, God,Preciuous Word

    ਦੀਨਤਾ-ਨਿਮਰਤਾ ਧਾਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗੋ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਦੋਂ ਪਰਮ ਪਿਤਾ ਪਰਮਾਤਮਾ ਨਜ਼ਰ ਦੇ ਦਿੰਦਾ ਹੈ, ਤਾਂ ਉਸ ਨੂੰ ਉਹ ਨਜ਼ਾਰੇ ਮਿਲਦੇ ਹਨ, ਉਹ ਲੱਜ਼ਤ ਮਿਲਦੀ ਹੈ, ਜਿਸ ਦੀ ਕਦੇ ਉਸ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਉਹ ਖੁਸ਼ੀਆਂ ਮਿਲਦੀਆਂ ਹਨ, ਜਿਨ੍ਹਾਂ ਦਾ ਲਿਖ-ਬੋਲ ਕੇ ਵਰਣਨ ਨਹੀਂ ਕੀਤਾ ਜਾ ਸਕਦਾ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਨਜ਼ਰ ਤਾਂ ਸਭ ਦੀ ਹੈ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੂੰ ਮਾਲਕ ਨੇ ਨਹੀਂ ਦਿੱਤੀ ਪਰ ਇਸੇ ਨਿਗ੍ਹਾ ਨਾਲ ਜਦੋਂ ਉਸ ਪਰਮ ਪਿਤਾ ਪਰਮਾਤਮਾ, ਸਤਿਗੁਰੂ, ਮੌਲ਼ਾ ਦਾ ਦੀਦਾਰ ਹੁੰਦਾ ਹੈ ਤਾਂ ਇਹ ਨਜ਼ਰ ਉਸ ਨਿਗ੍ਹਾ ਵਰਗੀ ਹੋ ਜਾਂਦੀ ਹੈ, ਭਾਵ ਇਨਸਾਨ ਤੋਂ ਭਗਵਾਨ ਦਾ ਰੂਪ ਇਨਸਾਨ ਬਣਦਾ ਜਾਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਨਸਾਨ ਭਗਵਾਨ ਬਣ ਜਾਂਦਾ ਹੈ ਛੋਟੀਆਂ-ਛੋਟੀਆਂ ਨਦੀਆਂ-ਨਾਲੇ ਜੇਕਰ ਸਮੁੰਦਰ ਵਿੱਚ ਮਿਲ ਜਾਣ ਤਾਂ ਉਹ ਸਮੁੰਦਰ ਅਖਵਾਉਂਦੇ ਹਨ, ਉਸੇ ਤਰ੍ਹਾਂ ਜੋ ਆਤਮਾਵਾਂ ਪਰਮ ਪਿਤਾ ਪਰਮਾਤਮਾ ਦੇ ਨੂਰੀ ਸਰੂਪ ਨੂੰ ਸਿਮਰਨ-ਭਗਤੀ ਨਾਲ ਹਾਸਲ ਕਰ ਜਾਂਦੀਆਂ ਹਨ, ਉਹ ਮਾਲਕ, ਪਰਮਾਤਮਾ ਦਾ ਹੀ ਰੂਪ ਬਣ ਜਾਂਦੀਆਂ ਹਨ ਪਰ ਉਹ ਗਾ-ਗਾ ਕੇ ਨਹੀਂ ਸੁਣਾਉਂਦੀਆਂ,

    ਸਗੋਂ ਉਨ੍ਹਾਂ ਦੇ ਅੰਦਰ ਹੋਰ ਦੀਨਤਾ-ਨਿਮਰਤਾ ਆ ਜਾਂਦੀ ਹੈ ਮਾਲਕ ਦੇ ਪਿਆਰੇ, ਪਰਮ ਪਿਤਾ ਪਰਮਾਤਮਾ ਦਾ ਸਰੂਪ ਹੁੰਦਿਆਂ ਵੀ ਉਨ੍ਹਾਂ ਦੇ ਅੰਦਰ ਦੀਨਤਾ-ਨਿਮਰਤਾ ਹੱਦ ਤੋਂ ਜ਼ਿਆਦਾ ਹੁੰਦੀ ਹੈ ਅਤੇ ਜਿੰਨੀ ਦੀਨਤਾ-ਨਿਮਰਤਾ ਹੁੰਦੀ ਹੈ, ਓਨੀਆਂ ਹੀ ਮਾਲਕ ਦੀਆਂ ਖੁਸ਼ੀਆਂ ਜਲਦੀ ਅਤੇ ਜ਼ਿਆਦਾ ਮਿਲਦੀਆਂ ਹਨ ਇਸ ਲਈ ਆਪਣੇ ਅੰਦਰ ਦੀਨਤਾ-ਨਿਮਰਤਾ ਧਾਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗੋ, ਮਾਲਕ ਦੇ ਨਾਮ ਦਾ ਸਿਮਰਨ ਕਰਿਆ ਕਰੋ, ਕਦੇ ਵੀ ਕਿਸੇ ਦਾ ਮਾੜਾ ਨਾ ਸੋਚਿਆ ਕਰੋ, ਸਭ ਦਾ ਭਲਾ ਮੰਗਿਆ ਕਰੋ ਅਤੇ ਸਭ ਦਾ ਭਲਾ ਕਰਿਆ ਕਰੋ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.