ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਰੂਹਾਨੀਅਤ ਅਨਮੋਲ ਬਚਨ ਬਚਨਾਂ ’ਤੇ ਚੱਲ...

    ਬਚਨਾਂ ’ਤੇ ਚੱਲਣ ਨਾਲ ਹੁੰਦਾ ਹੈ ਹਿਰਦੇ ਦਾ ਸ਼ੁੱਧੀਕਰਨ : ਪੂਜਨੀਕ ਗੁਰੂ ਜੀ

    MSG, Health, Tips,  Sugar,

    ਬਚਨਾਂ ’ਤੇ ਚੱਲਣ ਨਾਲ ਹੁੰਦਾ ਹੈ ਹਿਰਦੇ ਦਾ ਸ਼ੁੱਧੀਕਰਨ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਹਰ ਜਗ੍ਹਾ, ਹਰ ਪਲ, ਹਰ ਸਮੇਂ ਰਹਿੰਦਾ ਹੈ ਕੋਈ ਅਜਿਹੀ ਜਗ੍ਹਾ ਨਹੀਂ, ਜਿੱਥੇ ਪਰਮਾਤਮਾ ਨਾ ਹੋਵੇ ਪਰਮਾਤਮਾ ਦਾ ਰਹਿਮੋ-ਕਰਮ ਹਰ ਕੋਈ ਪ੍ਰਾਪਤ ਕਰ ਸਕਦਾ ਹੈ, ਬਸ, ਬਚਨਾਂ ਨੂੰ ਮੰਨੋ ਬਚਨਾਂ ’ਤੇ ਚੱਲੋ ਤਾਂ ਹਿਰਦਾ ਸ਼ੁੱਧ ਹੋ ਜਾਂਦਾ ਹੈ, ਵਿਚਾਰਾਂ ’ਤੇ ਕਾਬੂ ਆ ਜਾਂਦਾ ਹੈ ਅਤੇ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਅੰਦਰੋਂ-ਬਾਹਰੋਂ ਹੋਣੇ ਸ਼ੁਰੂ ਹੋ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ, ਅੱਲ੍ਹਾ, ਰਾਮ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ ਇਨਸਾਨ ਆਪਣੇ ਕਰਮਾਂ ਨੂੰ ਹਲਕਾ ਨਹੀਂ ਕਰਨਾ ਚਾਹੁੰਦਾ ਇਸ ਲਈ ਉਹ ਦਰਸ਼ਨ ਨਹੀਂ ਦਿੰਦਾ ਹਰ ਜਗ੍ਹਾ ਪਰਮਾਤਮਾ ਤਾਂ ਹੈ, ਪਰ ਤੁਸੀਂ ਉਸ ਨੂੰ ਨਹੀਂ ਦੇਖ ਸਕਦੇ,

    ਕਿਉਂਕਿ ਤੁਸੀਂ ਆਪਣੇ ਹਿਰਦੇ ਦਾ ਸ਼ੁੱਧੀਕਰਨ ਨਹੀਂ ਕਰ ਰਹੇ ਜ਼ਰਾ ਸੋਚੋ , ਕੀ ਤੁਸੀਂ ਆਪਣੇ ਸਰੀਰ ਲਈ ਖਾਂਦੇ-ਪੀਂਦੇ ਨਹੀਂ ਹੋ? ਤੁਹਾਨੂੰ ਪਤਾ ਹੈ ਕਿ ਜੇਕਰ ਨਹੀਂ ਖਾਵਾਂਗੇ ਤਾਂ ਤੁਰ ਨਹੀਂ ਸਕਾਂਗੇ, ਕੰਮ-ਧੰਦਾ ਨਹੀਂ ਕਰ ਸਕਾਂਗੇ ਇਸ ਲਈ ਤੁਸੀਂ ਖਾਂਦੇ-ਪੀਂਦੇ ਹੋ ਉਸੇ ਤਰ੍ਹਾਂ ਹਿਰਦੇ ਦੀ ਸ਼ੁੱਧੀ ਲਈ ਸਿਮਰਨ ਕਿਉਂ ਨਹੀਂ ਕਰਦੇ ? ਦੂਜਿਆਂ ਨੂੰ ਦੋਸ਼ ਦਿੰਦੇ ਰਹਿੰਦੇ ਹੋ ਕਦੇ ਆਪਣੇ-ਆਪ ਬਾਰੇ ਸੋਚਿਆ ਹੈ ਕਿ ਤੁਹਾਡੇ ਖੁਦ ਦੇ ਵਿਚਾਰ ਕਿਹੋ ਜਿਹੇ ਹਨ ?

    MSG, Health, Tips,  Sugar,

    ਜੇਕਰ ਬੁਰੇ ਵਿਚਾਰ ਆ ਜਾਂਦੇ ਹਨ ਤਾਂ ਸਿਮਰਨ ਕਰੋ, ਬੁਰੇ ਵਿਚਾਰਾਂ ’ਤੇ ਨਾ ਚੱਲੋ, ਤਾਂ ਯਕੀਨਨ ਤੁਹਾਡਾ ਪਾਪ-ਕਰਮ ਉਸੇ ਸਮੇਂ ਖ਼ਤਮ ਹੋ ਜਾਵੇਗਾ ਅਤੇ ਮਾਲਕ ਦੀ ਦਇਆ ਮਿਹਰ ਰਹਿਮਤ ਨਾਲ ਤੁਸੀਂ ਮਾਲਾਮਾਲ ਹੁੰਦੇ ਜਾਵੋਗੇ ਇਸ ਲਈ ਆਪਣੇ ਵਿਚਾਰਾਂ ਦਾ ਸ਼ੁੱਧੀਕਰਨ ਅਤੀ ਜ਼ਰੂਰੀ ਹੈ ਜੋ ਵਿਚਾਰਾਂ ਦਾ ਸ਼ੁੱਧੀਕਰਨ ਨਹੀਂ ਕਰਦੇ, ਉਹ ਖੁਸ਼ੀਆਂ ਤੋਂ ਖਾਲੀ ਰਹਿ ਜਾਂਦੇ ਹਨ ਇਸ ਲਈ ਬਚਨਾਂ ’ਤੇ ਅਮਲ ਕਰਿਆ ਕਰੋ ਤਾਂਕਿ ਤੁਹਾਨੂੰ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸਦੀ ਨਜ਼ਰ ਆਵੇ ਅਤੇ ਤੁਸੀਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.