ਸਤਿਸੰਗ ‘ਚ ਹੁੰਦੈ ਸੱਚ ਦਾ ਗਿਆਨ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ‘ਚ ਜੀਵ ਜਦੋਂ ਚੱਲ ਕੇ ਆਉਂਦਾ ਹੈ ਤਾਂ ਜਨਮਾਂ-ਜਨਮਾਂ ਦੀ ਮੈਲ ਉਤਰ ਜਾਂਦੀ ਹੈ ਸਤਿਸੰਗ ਅਜਿਹਾ ਤੀਰਥ ਹੈ ਜਿੱਥੇ ਗਿਆਨ ਦੀ ਚਰਚਾ ਹੁੰਦੀ ਹੈ, ਅੱਲ੍ਹਾ, ਵਾਹਿਗੁਰੂ ਰਾਮ ਦੀ ਚਰਚਾ ਹੁੰਦੀ ਹੈ ਸਤਿਸੰਗ ਅਜਿਹਾ ਤੀਰਥ ਸਥਾਨ ਹੈ ਜਿੱਥੇ ਇਨਸਾਨੀਅਤ ਦੇ ਜਜ਼ਬੇ ਨੂੰ ਵਧਾਇਆ ਜਾਂਦਾ ਹੈ ਤੇ ਸ਼ੈਤਾਨੀਅਤ ਦੇ ਜਜ਼ਬੇ ਨੂੰ ਘਟਾਇਆ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਵੇਂ ਸਕੂਲ, ਕਾਲਜ ‘ਚ ਦੁਨਿਆਵੀ ਸਿੱਖਿਆ ਦੇ ਕੇ ਤਰੱਕੀ ਕਰਨਾ ਸਿਖਾਇਆ ਜਾਂਦਾ ਹੈ, ਉਸੇ ਤਰ੍ਹਾਂ ਸਤਿਸੰਗ ‘ਚ ਰੂਹਾਨੀਅਤ ਦੀ ਤਰੱਕੀ ਦਾ ਰਾਹ ਵਿਖਾਇਆ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੈਸਾ ਸੰਗ ਕਰਦਾ ਹੈ,
ਉਸ ‘ਤੇ ਉਹੋ ਜਿਹਾ ਹੀ ਰੰਗ ਚੜ੍ਹ ਜਾਂਦਾ ਹੈ ਇਸ ਲਈ ਸਤਿਸੰਗ ਅਜਿਹਾ ਸੰਗ ਹੈ, ਜਿੱਥੇ ਆ ਕੇ ਤੁਹਾਨੂੰ ਸੱਚਾਈ ਦਾ ਪਤਾ ਲੱਗਦਾ ਹੈ ਮਾਲਕ ਦਾ ਨਾਮ ਕਿਵੇਂ ਜਪੀਏ, ਭਗਤੀ ਇਬਾਦਤ ਕਿਵੇਂ ਕਰੀਏ ਆਦਿ ਬਾਰੇ ਗਿਆਨ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਬੁਰੇ ਵਿਚਾਰਾਂ, ਆਦਤਾਂ ਦੇ ਤੰਗ ਦਾਇਰੇ ‘ਚ ਫਸਿਆ ਹੋਇਆ ਹੈ ਜਦੋਂ ਤੱਕ ਉਹ ਇਨ੍ਹਾਂ ਤੋਂ ਬਾਹਰ ਨਹੀਂ ਆਉਂਦਾ ਨਵੀਂ ਸੋਚ, ਨਵੀਆਂ ਖੁਸ਼ੀਆਂ ਹਾਸਲ ਨਹੀਂ ਕਰ ਸਕਦਾ ਇਨਸਾਨ ਦਾ ਇਹ ਤੰਗ ਦਾਇਰਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਅਤੇ ਮਾਇਆ ਦਾ ਹੈ ਤੇ ਇਹ ਦਾਇਰਾ ਸਿਰਫ਼ ਰਾਮ-ਨਾਮ ਨਾਲ ਹੀ ਘੱਟ ਕਰ ਸਕਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰਾਮ-ਨਾਮ ਖੁਸ਼ੀਆਂ ਨੂੰ ਤੁਹਾਡੇ ਨਾਲ ਜੋੜ ਦਿੰਦਾ ਹੈ ਭਾਗਾਂ ਵਾਲੇ ਹੀ ਰਾਮ-ਨਾਮ ਲੈਂਦੇ ਹਨ ਜਿਨ੍ਹਾਂ ਦੇ ਕਰਮ ਨਹੀਂ ਹੁੰਦੇ, ਜਿਉਂ-ਜਿਉਂ ਸਤਿਸੰਗ ‘ਚ ਆਉਂਦੇ ਹਨ
ਭਗਤੀ ਕਰਦੇ ਹਨ, ਕਰਮ ਬਣਦੇ ਜਾਂਦੇ ਹਨ ਇਸ ਲਈ ਤੁਸੀਂ ਭਾਗ ਜਗਾਉਣਾ ਚਾਹੁੰਦੇ ਹੋ, ਖੁਦ ਨੂੰ ਭਾਗਾਂ ਵਾਲਾ ਬਣਾਉਣਾ ਚਾਹੁੰਦੇ ਹੋ ਤਾਂ ਸਿਮਰਨ ਕਰੋ ਜਦੋਂ ਤੱਕ ਤੁਸੀਂ ਸੇਵਾ ਨਹੀਂ ਕਰਦੇ, ਸਤਿਸੰਗ ‘ਚ ਚੱਲ ਕੇ ਨਹੀਂ ਆਉਂਦੇ ਉਦੋਂ ਤੱਕ ਸੰਚਿਤ ਕਰਮ ਨਹੀਂ ਕੱਟੇ ਜਾਂਦੇ ਕਰਮ ਚੰਗੇ ਬਣਾਉਣਾ ਚਾਹੁੰਦੇ ਹੋ ਤਾਂ ਸੇਵਾ-ਸਿਮਰਨ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਮ ਗੱਲ ਹੈ ਕਿ ਇਨਸਾਨ ਜਿਹੋ ਜਿਹਾ ਕਰਮ ਕਰਦਾ ਹੈ ਉਹੋ ਜਿਹਾ ਭਰਦਾ ਹੈ ਇਹ ਵੀ ਕਹਾਵਤ ਹੈ ਕਿ ਜਿਹੋ ਜਿਹਾ ਪਰਮਾਤਮਾ ਨੇ ਨਸੀਬ ‘ਚ ਲਿਖ ਦਿੱਤਾ ਹੈ ਉਹ ਹੀ ਮਿਲੇਗਾ ਪਰ ਮਨੁੱਖੀ ਸਰੀਰ ਨੂੰ ਇਹ ਅਧਿਕਾਰ ਹੈ ਕਿ ਉਹ ਭਗਤੀ-ਸਿਮਰਨ ਕਰੇ ਤਾਂ ਨਵੇਂ ਕਰਮ ਬਣਾ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਸ ਤਰ੍ਹਾਂ ਪੜ੍ਹਨ ਵਾਲੇ ਬੱਚੇ ਪੂਰੀ ਮਿਹਨਤ ਕਰਨ ਅਤੇ 70-75 ਫੀਸਦੀ ਅੰਕ ਲਿਆ ਸਕਦੇ ਹਨ ਤਾਂ ਇਹ ਵੀ ਹੋ ਸਕਦਾ ਹੈ ਕਿ ਪਰਮਾਤਮਾ ਉਨ੍ਹਾਂ ‘ਤੇ ਕਿਰਪਾ ਕਰਕੇ ਉਸ ਨੂੰ 90 ਫੀਸਦੀ ਤੱਕ ਦਿਵਾ ਦੇਵੇ
ਉਸੇ ਤਰ੍ਹਾਂ ਬਿਜਨੈੱਸਮੈਨ, ਦੁਕਾਨਦਾਰ, ਕਿਸਾਨ ਮਿਹਨਤ ਕਰੇ ਤਾਂ ਉਹ ਪਰਮਾਤਮਾ, ਅੱਲ੍ਹਾ, ਰਾਮ ਦਇਆ-ਮਿਹਰ ਦੇ ਭੰਡਾਰ ਖੋਲ੍ਹ ਦਿੰਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤਾਂ ਦੇ ਬਚਨ ਨਹੀਂ ਹੁੰਦੇ, ਉਹ ਤਾਂ ਅੱਲ੍ਹਾ, ਵਾਹਿਗੁਰੂ ਰਾਮ ਦੇ ਬਚਨ ਸੁਣਾਉਂਦੇ ਹਨ ਸੰਤ ਪੀਰ-ਫ਼ਕੀਰ ਦੇ ਦਿਲੋ-ਦਿਮਾਗ ‘ਚ ਜਿਸ ਮਾਲਕ ਦਾ ਗਿਆਨ ਆਉਂਦਾ ਹੈ ਉਸ ‘ਤੇ ਜੋ ਅਮਲ ਕਰਦੇ ਹਨ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.