ਇਨਸਾਨ ਨੂੰ ਪਰਮਾਤਮਾ ਤੋਂ ਦੂਰ ਕਰਦੀਆਂ ਹਨ ਬੁਰੀਆਂ ਆਦਤਾਂ

Saint Dr. MSG
Saint Dr. MSG

ਇਨਸਾਨ ਨੂੰ ਪਰਮਾਤਮਾ ਤੋਂ ਦੂਰ ਕਰਦੀਆਂ ਹਨ ਬੁਰੀਆਂ ਆਦਤਾਂ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਿਹੜੀ ਆਦਤ ਪੈ ਜਾਂਦੀ ਹੈ ਤਾਂ ਉਸ ਨੂੰ ਛੱਡਣਾ ਬਹੁਤ ਵੱਡੀ ਗੱਲ ਹੁੰਦੀ ਹੈ ਮਨ ਜਿਹੋ-ਜਿਹੀ ਗੱਲ ਇੱਕ ਵਾਰ ਫੜ ਲੈਂਦਾ ਹੈ ਤਾਂ ਇਨਸਾਨ ਨੂੰ ਉਨ੍ਹਾਂ ਖਿਆਲਾਂ ‘ਚ ਸਾਰੀ ਉਮਰ ਲਾਈ ਰੱਖਦਾ ਹੈ ਆਪਣੀਆਂ ਆਦਤਾਂ ਦੀ ਵਜ੍ਹਾ ਨਾਲ ਇਨਸਾਨ ਨੂੰ ਬਹੁਤ ਵਾਰ ਸੰਸਾਰ ‘ਚ ਸ਼ਰਮਿੰਦਾ ਹੋਣਾ ਪੈਂਦਾ ਹੈ ਅਤੇ ਅੱਲ੍ਹਾ, ਮਾਲਕ ਤੋਂ ਦੂਰ ਹੋ ਜਾਂਦਾ ਹੈ

ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਬੁਰੀਆਂ ਆਦਤਾਂ ਹੁੰਦੀਆਂ ਹਨ ਅਤੇ ਇਹ ਹੋ ਨਹੀਂ ਸਕਦਾ ਕਿ ਸਤਿਸੰਗੀ ਨੂੰ ਇਹ ਪਤਾ ਨਾ ਹੋਵੇ ਕਿ ਉਸ ਅੰਦਰ ਕੀ ਬੁਰਾ ਹੈ, ਕੀ ਸਹੀ ਤੇ ਅੰਦਰੋਂ ਉਸ ਦਾ ਜ਼ਮੀਰ, ਉਸ ਦਾ ਸਤਿਗੁਰੂ ਆਵਾਜ਼ ਨਾ ਦੇਵੇ ਕਿ ਹੁਣ ਤੂੰ ਸਹੀ ਕਰ ਰਿਹਾ ਹੈਂ ਅਤੇ ਹੁਣ ਤੂੰ ਗਲਤ ਕਰ ਰਿਹਾ ਹੈਂ 100 ਫੀਸਦੀ ਮਾਲਕ ਅੰਦਰੋਂ ਖਿਆਲ਼ ਦਿੰਦਾ ਹੈ ਇਹ ਗੱਲ ਵੱਖਰੀ ਹੈ ਕਿ ਲੋਕ ਆਪਣੇ ਜ਼ਮੀਰ ਦੀ ਆਵਾਜ਼ ਨੂੰ ਦਬਾ ਦਿੰਦੇ ਹਨ ਇਨਸਾਨ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਪੂਰੀਆਂ ਖੁਸ਼ੀਆਂ ਵੀ ਨਹੀਂ ਮਿਲਦੀਆਂ ਫਿਰ ਇਨਸਾਨ ਰੋਂਦਾ, ਤੜਫ਼ਦਾ ਹੈ

ਇਸ ਲਈ ਭਾਈ! ਆਪਣੇ ਅੰਦਰ ਨਿਗ੍ਹਾ ਮਾਰੋ ਤੁਹਾਡੇ ਅੰਦਰੋਂ ਛੱਡਣ ਵਾਲੀ ਚੀਜ਼ ਹੈ ਤੁਹਾਡੇ ਔਗੁਣ, ਬੁਰਾਈਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਦੂਜਿਆਂ ਦੀ ਬਜਾਇ ਆਪਣੇ ਅੰਦਰ ਦੀਆਂ ਬੁਰਾਈਆਂ, ਔਗੁਣਾਂ ਨੂੰ ਵੇਖਣਾ ਚਾਹੀਦਾ ਹੈ ਅਤੇ ਦੂਜਿਆਂ ਅੰਦਰ ਗੁਣ ਵੇਖਣੇ ਚਾਹੀਦੇ ਹਨ,

ਕਿਉਂਕਿ ਜੋ ਤੁਸੀਂ ਬਾਹਰੋਂ ਵੇਖਦੇ ਹੋ ਉਹ ਤੁਹਾਡੇ ਅੰਦਰ ਆਉਂਦਾ ਹੈ ਅਤੇ ਜੋ ਅੰਦਰੋਂ ਵੇਖਦੇ ਹੋ ਉਹ ਚਲਾ ਜਾਂਦਾ ਹੈ ਇਸ ਲਈ ਅੰਦਰ ਦੀਆਂ ਬੁਰਾਈਆਂ ਨੂੰ ਵੇਖੋ ਤਾਂ ਕਿ ਉਹ ਬੁਰਾਈਆਂ ਨਿੱਕਲ ਜਾਣ ਜੇਕਰ ਤੁਸੀਂ ਆਪਣੇ ਗੁਣਾਂ ‘ਤੇ ਹੰਕਾਰਨ ਲੱਗੇ, ਮਾਣ-ਵਡਿਆਈ ਕਰਨ ਲੱਗੇ ਤਾਂ ਉਹ ਗੁਣ ਚਲੇ ਜਾਣਗੇ, ਕਿਉਂਕਿ ਤੁਸੀਂ ਹੰਕਾਰ ‘ਚ ਆ ਜਾਓਗੇ ਇਸ ਲਈ ਆਪਣੇ ਅੰਦਰ ਦੀਆਂ ਬੁਰਾਈਆਂ ‘ਤੇ ਨਿਗ੍ਹਾ ਮਾਰੋ ਬੁਰਾਈਆਂ ਨੂੰ ਕੱਢ ਦਿਓ ਅਤੇ ਦੂਜਿਆਂ ਦੇ ਗੁਣਾਂ ਨੂੰ ਗ੍ਰਹਿਣ ਕਰ ਲਓ ਪੂਜਂਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫਕੀਰ  ਜੀਵ ਨੂੰ ਵਾਰ-ਵਾਰ ਸਮਝਾਉਂਦੇ ਹਨ ਸੰਤ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਇਹ ਵੱਖਰੀ ਗੱਲ ਹੈ ਕਿ ਦੁਨੀਆਂ ਵਾਲੇ ਬੇਸ਼ੱਕ ਕੁਝ ਵੀ ਕਹਿੰਦੇ ਫਿਰਨ, ਪਰ ਸੱਚਾ ਸੰਤ, ਪੀਰ-ਫਕੀਰ ਪਰਮਾਰਥ ਲਈ ਆਉਂਦਾ ਹੈ

‘ਤਰੁਵਰ ਫਲ ਨਹੀਂ ਖਾਤ ਹੈ, ਸਰਵਰ ਪੀਵ ਨ ਨੀਰ ਪਰਮਾਰਥ ਕੇ ਕਾਰਨੇ, ਸੰਤਨ ਭਇਓ ਸਰੀਰ ਸੰਤ ਕੋਈ ਵੀ ਗਤੀਵਿਧੀ ਕਰਦੇ ਹਨ, ਉਨ੍ਹਾਂ ‘ਚ ਉਨ੍ਹਾਂ ਦਾ ਕੋਈ ਸਵਾਰਥ ਨਹੀਂ ਹੁੰਦਾ ਜਿਸ ਤਰ੍ਹਾਂ ਦਰੱਖਤ ਆਪਣੇ ਫਲ ਆਪ ਨਹੀਂ ਖਾਂਦਾ ਸਮੁੰਦਰ ਆਪਣਾ ਪਾਣੀ ਆਪ ਨਹੀਂ ਪੀਂਦਾ ਉਸੇ ਤਰ੍ਹਾਂ ਸੰਤ ਜੋ ਵੀ ਬਚਨ ਕਰਦੇ ਹਨ, ਕਿਤੇ ਵੀ ਜਾਂਦੇ ਹਨ, ਕੁਝ ਵੀ ਕਰਦੇ ਹਨ, ਉਸ ‘ਚ ਕੋਈ ਨਾ ਕੋਈ ਰਾਜ਼ ਲੁਕਿਆ ਹੁੰਦਾ ਹੈ ਜਨ ਕਲਿਆਣ, ਸਮਾਜ ਸੁਧਾਰ ਲਈ ਸੰਤ ਸਤਿਸੰਗਾਂ ਲਾਉਂਦੇ ਹਨ, ਮਾਲਕ ਦੇ ਨਾਮ ਦੀ ਚਰਚਾ ਕਰਦੇ ਹਨ ਇਸ ਲਈ ਸੰਤਾਂ ਦੇ ਬਚਨਾਂ ਨੂੰ ਅਣਸੁਣਿਆ ਨਾ ਕਰੋ ਸਗੋਂ ਬਚਨਾਂ ਨੂੰ ਸੁਣੋ ਅਤੇ ਅਮਲ ਕਰੋ, ਕਿਉਂਕਿ ਜੋ ਲੋਕ ਸੁਣ ਕੇ ਅਮਲ ਕਰ ਲੈਂਦੇ ਹਨ ਉਹ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣ ਜਾਂਦੇ ਹਨ

ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਨ ਨਾਲ ਕੀ ਹੁੰਦਾ ਹੈ, ਇਸ ਬਾਰੇ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਨ ਨਾਲ ਇਨਸਾਨ ਦੇ ਅੰਦਰ ਇੱਕ ਵੱਖਰਾ ਸਰੂਰ, ਨਸ਼ਾ ਆਉਂਦਾ ਹੈ ਅਤੇ ਚਿਹਰੇ ‘ਤੇ ਮਾਲਕ ਦਾ ਨੂਰ ਆਉਂਦਾ ਹੈ ਆਦਮੀ ਬੇਨੂਰ, ਬੇਜ਼ਾਰ, ਬੇਚੈਨ ਨਹੀਂ ਹੁੰਦਾ ਕਿਉਂਕਿ ਉਸ ਦਾ ਮਾਲਕ ਤਾਂ ਹਰ ਸਮੇਂ ਉਸ ਦੇ ਅੰਦਰ ਰਹਿੰਦਾ ਹੈ ਅਤੇ ਜਿਉਂ ਹੀ ਰਾਮ-ਨਾਮ ਨਾਲ, ਚੰਗੇ-ਨੇਕ ਕੰਮਾਂ ਨਾਲ ਜੁੜਦਾ ਹੈ ਤਾਂ ਮਾਲਕ ਦਾ ਉਹ ਨਾਮ ਅੰਦਰੋਂ ਧੁਨਕਾਰਾਂ ਦਿੰਦਾ ਹੋਇਆ ਉਸ ਨੂੰ ਬੇਇੰਤਹਾ ਖੁਸ਼ੀਆਂ ਨਾਲ ਲਬਰੇਜ਼ ਕਰ ਦਿੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.