ਸਾਡੇ ਨਾਲ ਸ਼ਾਮਲ

Follow us

13.5 C
Chandigarh
Tuesday, February 24, 2026
More

    ਜ਼ਰੇ-ਜ਼ਰੇ ‘ਚ ਮੌਜ਼ੂਦ ਹੈ ਪਰਮ ਪਿਤਾ ਪਰਮਾਤਮਾ : ਪੂਜਨੀਕ ਗੁਰੂ ਜੀ

    MSG, Health, Tips,  Sugar,

    ਜ਼ਰੇ-ਜ਼ਰੇ ‘ਚ ਮੌਜ਼ੂਦ ਹੈ ਪਰਮ ਪਿਤਾ ਪਰਮਾਤਮਾ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ  ਪਰਮ ਪਿਤਾ ਪਰਮਾਤਮਾ ਉਹ ਸ਼ਕਤੀ ਹੈ ਜੋ ਸਾਰਿਆਂ ਦੇ ਅੰਦਰ ਰਹਿੰਦੀ ਹੈ, ਉਹ ਜ਼ਿੰਦਾ ਤਸਵੀਰ, ਕਣ-ਕਣ, ਜ਼ਰੇ-ਜ਼ਰੇ ‘ਚ ਮੌਜ਼ੂਦ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮ ਪਿਤਾ  ਨੂੰ ਪਾਉਣ ਦਾ ਤਰੀਕਾ ਜੇਕਰ ਕੋਈ ਦੱਸ ਸਕਦਾ ਹੈ ਤਾਂ ਉਹ ਪੀਰ-ਫ਼ਕੀਰ ਹੀ ਹੈ, ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਆਪਣੇ ਪੀਰ-ਪੈਗੰਬਰ ਭੇਜਦਾ ਹੈ, ਜੋ ਜੀਵਾਂ ਨੂੰ ਸਹੀ ਰਾਹ ਦਿਖਾਉਂਦੇ ਹਨ ਉਨ੍ਹਾਂ ਦਾ ਸੰਦੇਸ਼ ਸੁਣਾਉਂਦੇ ਹਨ ਅਤੇ ਜੋ ਸੁਣ ਕੇ  ਮੰਨ ਲੈਂਦੇ ਹਨ ਉਨ੍ਹਾਂ ਦਾ ਬੇੜਾ ਪਾਰ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਉਣ ਲਈ , ਦੇਖਣ ਲਈ, ਸਿਮਰਨ ਕਰਨਾ ਅਤੀ ਜ਼ਰੂਰੀ ਹੈ ਸਿਮਰਨ ਦੇ ਬਿਨਾਂ ਉਹ ਪ੍ਰਤੱਖ ਨਜ਼ਰ ਨਹੀਂ ਆਉਂਦਾ ਸਿਮਰਨ ਤੋਂ ਬਿਨਾ ਉਸ ਦੇ ਨੂਰਾਨੀ ਨਜ਼ਾਰੇ ਨਹੀਂ ਮਿਲਦੇ  ਸਿਮਰਨ ਦੇ ਬਿਨਾਂ ਮਨ ਨਹੀਂ ਰੁਕਦਾ

    MSG, Health, Tips,  Sugar,

    ਸਿਮਰਨ ਦੇ ਬਿਨਾ ਇਨਸਾਨ ਦੇ ਅੰਦਰੋਂ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ , ਮਨ ਅਤੇ ਮਾਇਆ ਕਦੇ ਨਹੀਂ ਰੁਕਦੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੇਵਾ ਕਰੋ ਤਾਂ ਕਿ ਸਿਮਰਨ ‘ਚ ਮਨ ਜ਼ਿਆਦਾ ਲੱਗੇ ਅਤੇ ਸਿਮਰਨ ਕਰੋ ਤਾਂਕਿ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰ ਸਕੋ ਇਸ ਤਰ੍ਹਾਂ ਨਾਲ ਕਾਲ ਅਤੇ ਕਾਲ ਦੇ ਪੰਜ ਚੋਰਾਂ ਤੋਂ ਤੁਸੀਂ ਬਚ ਜਾਵੋਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੇਵਾ ਅਤੇ ਸਿਮਰਨ ਜੋ ਜੀਵ ਕਰਦੇ ਹਨ, ਬਚਨਾਂ ‘ਤੇ ਪੱਕੇ ਰਹਿੰਦੇ ਹਨ ਉਨ੍ਹਾਂ ਨੂੰ ਮਾਲਕ ਅੰਦਰੋਂ-ਬਾਹਰੋਂ ਕਮੀ ਨਹੀਂ ਛੱਡਦਾ ਬਚਨ ਮੰਨਦੇ ਹੋਏ ਸਿਮਰਨ ਕਰਨਾ ਚਾਹੀਦਾ ਹੈ ਜਿਸ ਨਾਲ ਮਾਲਕ ਦੀ ਦਇਆ ਮਿਹਰ ਮਿਲਦੀ ਹੈ, ਜਨਮਾਂ-ਜਨਮਾਂ ਦੇ ਪਾਪ ਕਰਮ ਕਟ ਜਾਂਦੇ ਹਨ ਅਤੇ ਆਉਣ ਵਾਲੇ ਪਹਾੜ ਵਰਗੇ ਕਰਮ ਕੰਕਰ ‘ਚ ਬਦਲ ਜਾਂਦੇ ਹਨ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.