ਪਰਮਾਤਮਾ ਨੂੰ ਆਪਣੇ ਅੰਦਰ ਲੱਭੋ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਕਣ-ਕਣ, ਜ਼ੱਰ੍ਹੇ-ਜ਼ੱਰ੍ਹੇ ‘ਚ ਮੌਜ਼ੂਦ ਹੈ ਉਸ ਦੇ ਬਿਨਾਂ ਕੋਈ ਜਗ੍ਹਾ ਨਹੀਂ ਇਸ ਦਾ ਮਤਲਬ ਕਿ ਸਾਡੇ ਸਾਰਿਆਂ ਦੇ ਅੰਦਰ ਵੀ ਉਹ ਰਹਿੰਦਾ ਹੈ ਜਦੋਂ ਉਹ ਸਾਡੇ ਅੰਦਰ ਹੈ, ਤਾਂ ਉਸ ਨੂੰ ਬਾਹਰ ਲੱਭਣ ਦੀ ਲੋੜ ਨਹੀਂ, ਉਸ ਨੂੰ ਅੰਦਰੋਂ ਪਾਇਆ ਜਾ ਸਕਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਉਂਦੇ ਹਨ ਕਿ ਮਾਲਕ ਨੂੰ ਪਾਉਣ ਲਈ ਆਤਮਾ-ਪਰਮਾਤਮਾ ਦੇ ਵਿਚਕਾਰ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ- ਮਾਇਆ ਦੀਆਂ ਕੰਧਾਂ ਖੜ੍ਹੀਆਂ ਹਨ ਤੇ ਉਨ੍ਹਾਂ ਨੂੰ ਹਟਾਉਣਾ ਜ਼ਰੂਰੀ ਹੈ ਜਿਸ ਤਰ੍ਹਾਂ ਸ਼ੀਸ਼ੇ ‘ਤੇ ਤੁਸੀਂ ਥੰਦਿਆਈ ਵਾਲੇ ਹੱਥ ਲਾ ਦਿਓ, ਮਿੱਟੀ ਦੀ ਪਰਤ ਜੰਮ ਜਾਵੇ, ਉੱਪਰੋਂ ਧੁੰਦ ਹੋਵੇ, ਤਾਂ ਤੁਹਾਨੂੰ ਕੁਝ ਵੀ ਨਜ਼ਰ ਨਹੀਂ ਆਵੇਗਾ
ਜੇਕਰ ਤੁਸੀਂ ਉਸ ਨੂੰ ਕਾਇਦੇ ਨਾਲ, ਤਰੀਕੇ ਨਾਲ ਸਾਫ਼ ਕਰਦੇ ਹੋ ਤਾਂ ਉਹ ਸ਼ੀਸ਼ਾ ਬਿਲਕੁਲ ਸਾਫ਼ ਹੋ ਜਾਂਦਾ ਹੈ ਤੇ ਤੁਹਾਡਾ ਅਕਸ ਉੱਭਰ ਕੇ ਆ ਜਾਂਦਾ ਹੈ ਉਸੇ ਤਰ੍ਹਾਂ ਅੱਲ੍ਹਾ, ਵਾਹਿਗੁਰੂ, ਰਾਮ ਤੇ ਆਤਮਾ ਦਰਮਿਆਨ ਵਿਸ਼ਿਆਂ-ਵਿਕਾਰਾਂ , ਬੁਰੀ ਸੋਚ ਦੇ ਜੋ ਪਰਦੇ ਹਨ, ਉਨ੍ਹਾਂ ਨੂੰ ਹਟਾਉਣ ਲਈ ਭਗਤੀ-ਇਬਾਦਤ ਕਰੋ ਜਿਉਂ-ਜਿਉਂ ਤੁਸੀਂ ਭਗਤੀ-ਇਬਾਦਤ ਕਰਦੇ ਜਾਓਗੇ, ਤਿਉਂ-ਤਿਉਂ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ਼ ਹੁੰਦਾ ਜਾਵੇਗਾ ਤੇ ਪਰਮ ਪਿਤਾ ਪਰਮਾਤਮਾ ਦਾ ਅਕਸ ਉੁੱਭਰੇਗਾ, ਮਾਲਕ ਦੇ ਦਰਸ਼ਨ ਹੋਣਗੇ ਫਿਰ ਉਸ ਦੇ ਦਰਸ਼ਨਾਂ ਨਾਲ ਤੁਹਾਡੇ ਸਾਰੇ ਗ਼ਮ, ਦੁੱਖ, ਦਰਦ, ਚਿੰਤਾਵਾਂ ਖ਼ਤਮ ਹੋ ਜਾਣਗੀਆਂ ਤੇ ਤੁਹਾਡੀ ਜ਼ਿੰਦਗੀ ‘ਚ ਬਹਾਰਾਂ ਛਾ ਜਾਣਗੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.