ਪਰਮਾਤਮਾ ਸੱਚੀ ਫ਼ਰਿਆਦ ਜ਼ਰੂਰ ਸੁਣਦਾ ਹੈ : ਪੂਜਨੀਕ ਗੁਰੂ ਜੀ

Saint Dr MSG

ਪਰਮਾਤਮਾ ਸੱਚੀ ਫ਼ਰਿਆਦ ਜ਼ਰੂਰ ਸੁਣਦਾ ਹੈ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) (Anmol Bachan) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਕਣ–ਕਣ, ਜ਼ਰੇ-ਜ਼ਰੇ ਵਿਚ ਰਹਿਣ ਵਾਲਾ ਤੇ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਸਾਰੀ ਸ੍ਰਿਸ਼ਟੀ ਵਿਚ ਸੈਂਕੜੇ ਤ੍ਰਿਲੋਕੀਆਂ ਅਰਥਾਤ ਜਿੱਥੇ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਹਨ ਦਿਸਣ ਵਾਲੇ ਨੂੰ ਸਥੂਲ ਕਾਇਆ, ਨਾ ਦਿਸਣ ਵਾਲੇ ਨੂੰ ਸੂਖ਼ਮ ਕਾਇਆ ਤੇ ਦੇਵੀ-ਦੇਵਤਿਆਂ ਨੂੰ ਕਾਰਣ ਕਾਇਆ ਕਹਿੰਦੇ ਹਨ ਅਜਿਹੀਆਂ ਸੈਂਕੜੇ ਤ੍ਰਿਲੋਕੀਆਂ ਹਨ ਅਤੇ ਜਿੱਥੇ  ਭਗਤੀ ਤੇ ਸੇਵਾ-ਸਿਮਰਨ ਦੇ ਅਨੁਸਾਰ ਸੈਂਕੜੇ ਆਤਮਾਵਾਂ ਦਾ ਵਾਸ ਹੁੰਦਾ ਹੈ ਅਤੇ ਸਭ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਹੁੰਦਾ ਹੈ

Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਪਰਮਾਤਮਾ ਕਣ-ਕਣ ਵਿਚ ਮੌਜ਼ੂਦ ਹੈ ਉਹ ਦਿਸਣ ਵਿਚ ਕਿਵੇਂ ਦਾ ਹੋਵੇਗਾ? ਉਹ ਪਰਮ ਪਿਤਾ ਪਰਮਾਤਮਾ ਹਰ ਜਗ੍ਹਾ ਮੌਜ਼ੂਦ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਰ ਜਗ੍ਹਾ ‘ਤੇ ਹੁੰਦੇ ਹੋਏ ਵੀ ਉਹ ਜਨਮ-ਮਰਨ ਤੋਂ ਰਹਿਤ ਹੈ, ਉਹ ਜਨਮ ਨਹੀਂ ਲੈਂਦਾ ਅਤੇ ਉਹ ਅਜਾਪ ਹੈ ਅਤੇ ਉਸਦਾ ਵਰਣਨ ਨਹੀਂ ਕੀਤਾ ਜਾ ਸਕਦਾ ਉਸਦੇ ਬਰਾਬਰ ਕੋਈ ਤੁਲਨਾ ਨਹੀਂ ਹੋ ਸਕਦੀ ਉਸ ਤੱਕ ਜਾਣ ਲਈ ਇਨਸਾਨ ਨੂੰ ਜਾਪ ਕਰਨਾ ਪੈਂਦਾ ਹੈ,

ਜੋ ਜੀਵ ਉਸਦੀ ਧੁਨ ਨੂੰ ਫੜ ਲੈਂਦੇ ਹਨ ਤਾਂ ਉਸਨੂੰ ਜਾਪ ਦੀ ਜ਼ਰੂਰਤ ਨਹੀਂ ਪੈਂਦੀ ਇਨਸਾਨ ਦੇ ਅੰਦਰ ਕਈ ਪ੍ਰਕਾਰ ਦੇ ਰੋਗ ਪੈਦਾ ਹੁੰਦੇ ਹਨ, ਉਨ੍ਹਾਂ ਵਿਚੋਂ ਇੱਕ ਕਰਮ ਰੋਗ ਤੇ ਦੂਸਰੇ ਉਸਦੇ ਸਰੀਰ ਦੇ ਖਰੀਦੇ ਗਏ ਰੋਗ ਹੁੰਦੇ ਹਨ ਜੇਕਰ ਉਹ ਸੱਚੇ ਦਿਲੋਂ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੇ ਤਾਂ ਜਿਸ ਮਾਲਕ ਨੇ ਇਹ ਸਰੀਰ ਬਣਾਇਆ ਹੈ ਉਹ ਉਨ੍ਹਾਂ ਰੋਗਾਂ ਨੂੰ ਸਰੀਰ ਵਿਚੋਂ ਇਸ ਤਰ੍ਹਾਂ ਕੱਢ ਦਿੰਦਾ ਹੈ ਜਿਵੇਂ ਕਿ ਮੱਖਣ ਵਿਚੋਂ ਵਾਲ ਕੱਢ ਦਿੰਦੇ ਹਨ, ਭਾਵ ਪਤਾ ਹੀ ਨਹੀਂ ਲੱਗਦਾ ਇਸ ਤਰ੍ਹਾਂ ਗੱਲ ਸਿਰਫ਼ ਸੰਤਾਂ ਦੇ ਬਚਨਾਂ ਨੂੰ ਮੰਨਣ ਦੀ ਹੁੰਦੀ ਹੈ

ਜੇਕਰ ਕੋਈ ਜੀਵ ਉਨ੍ਹਾਂ ਬਚਨਾਂ ਨੂੰ ਮੰਨ ਲਵੇ ਤੇ ਜਿਵੇਂ ਫ਼ਕੀਰ, ਸੰਤ ਕਹਿੰਦੇ ਹਨ ਜੇਕਰ ਉਨ੍ਹਾਂ ਦੇ ਕਹੇ ਅਨੁਸਾਰ ਚੱਲੇ ਤਾਂ ਉਸੇ ਸਮੇਂ ਉਸਦਾ ਬੇੜਾ ਪਾਰ ਹੋ ਜਾਂਦਾ ਹੈ ਤੇ ਅਸੰਭਵ ਸ਼ਬਦ ਵੀ ਸੰਭਵ ਵਿਚ ਬਦਲ ਜਾਂਦਾ ਹੈ ਇਸ ਕਲਿਯੁਗ ਵਿਚ ਸਿਰਫ਼ ਬਚਨਾਂ ਦੀ ਹੀ ਭਗਤੀ ਹੈ ਜੇਕਰ ਇਨਸਾਨ ਸੰਤਾਂ ਦੇ ਬਚਨਾਂ ਅਨੁਸਾਰ ਚੱਲਿਆ ਤਾਂ ਠੀਕ ਹੈ, ਨਹੀਂ ਤਾਂ ਉਸਨੂੰ ਭੁਗਤਣਾ ਤਾਂ ਪੈਂਦਾ ਹੀ ਹੈ ਇਸ ਨਾਲ ਸੰਤ ਨਾਰਾਜ਼ ਨਹੀਂ ਹੁੰਦੇ, ਪਰ ਉਹ ਦੁਖੀ ਜ਼ਰੂਰ ਹੁੰਦੇ ਹਨ, ਕਿ ਅਸੀਂ ਤਾਂ ਉਸਦੇ ਪਹਾੜ ਵਰਗੇ ਕਰਮ ਕੱਟ ਰਹੇ ਸੀ, ਪਰ ਇਹ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਹੈ

ਆਪ ਜੀ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਐਨਾ ਸ਼ਕਤੀਸ਼ਾਲੀ ਹੈ ਕਿ ਉਸਨੂੰ ਸੱਚੇ ਦਿਲੋਂ ਯਾਦ ਕਰਨ ਮਾਤਰ ਨਾਲ ਉਹ ਇਨਸਾਨ ਦੀਆਂ ਜਾਇਜ਼ ਇੱਛਾਵਾਂ ਨੂੰ ਪੂਰੀਆਂ ਕਰ ਦਿੰਦਾ ਹੈ ਤੁਸੀਂ ਜ਼ਰਾ ਸੋਚੋ ਜੇਕਰ ਕੋਈ ਜੀਵ ਲਗਾਤਾਰ ਉਸ ਮਾਲਕ ਦੀ ਭਗਤੀ-ਇਬਾਦਤ ਕਰੇਗਾ ਤਾਂ ਮਾਲਕ ਉਸਦੇ ਸਾਹਮਣੇ ਕੀ ਕੋਈ ਕਮੀ ਆਉਣ ਦੇਵੇਗਾ, ਕਦੇ ਵੀ ਨਹੀਂ ਆਉਣ ਦੇਵੇਗਾ ਇਸ ਲਈ ਉਸਨੂੰ ਸੱਚੇ ਦਿਲੋਂ ਯਾਦ ਕਰੋ, ਫ਼ਰਿਆਦ ਕਰੋ ਉਹ ਪਰਮ ਪਿਤਾ ਪਰਮਾਤਮਾ ਦਇਆ ਦਾ ਸਾਗਰ ਹੈ

ਉਹ ਆਪਣੇ ਭਗਤਾਂ ਨੂੰ ਕੋਈ ਕਮੀ ਨਹੀਂ ਆਉਣ ਦੇਵੇਗਾ ਜੇਕਰ ਤੁਸੀਂ ਉਸ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਨਾ ਚਾਹੁੰਦੇ ਹੋ ਤੇ ਉਸਦੀ ਕ੍ਰਿਪਾ-ਦ੍ਰਿਸ਼ਟੀ ਚਾਹੁੰਦੇ ਹੋ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਉਸਦੇ ਨਾਮ ਦਾ ਸਿਮਰਨ ਕਰਿਆ ਕਰੋ ਇਸ ਲਈ ਤੁਹਾਨੂੰ ਕੋਈ ਦਿਖਾਵੇ ਦੀ ਲੋੜ ਨਹੀਂ ਉਸ ਮਾਲਕ ਨੂੰ ਦਿਖਾਵਾ ਬਿਲਕੁਲ ਪਸੰਦ ਨਹੀਂ, ਦਿਖਾਵੇ ਨਾਲ ਤਾਂ ਸਮਝਦਾਰ ਆਦਮੀ ਵੀ ਨਹੀਂ ਪਸੀਜਦਾ, ਉਸਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਇਹ ਇਨਸਾਨ ਢੋਂਗ, ਪਾਖੰਡ ਕਰ ਰਿਹਾ ਹੈ

ਇਸ ਲਈ ਜਿਸਨੇ ਸਭ ਨੂੰ ਬਣਾਇਆ ਹੈ, ਉਹ ਇਨਸਾਨ ਦੇ ਝੂਠੇ ਦਿਖਾਵੇ ਵਿਚ ਕਿਵੇਂ ਆ ਜਾਵੇਗਾ ਉਹ ਤਾਂ ਸਿਰਫ਼ ਹਕੀਕਤ ਵਿਚ ਯਕੀਨ ਰੱਖਦਾ ਹੈ ਉਹ ਸਭ ਜਾਣਦਾ ਹੈ ਕਿ ਤੁਸੀਂ ਕਿਵੇਂ ਹੋ ਅਤੇ ਕਿਸ ਤਰ੍ਹਾਂ ਦੇ ਹੋ ਤੁਹਾਡੇ ਅੰਦਰ ਕਿਸ ਤਰ੍ਹਾਂ ਦੇ ਵਿਚਾਰ ਚੱਲ ਰਹੇ ਹਨ ਅਤੇ ਕੀ ਆਉਣ ਵਾਲੇ ਹਨ ਉਸਨੂੰ ਸਭ ਪਤਾ ਹੈ ਪਰ ਫਿਰ ਵੀ ਤੁਹਾਡੇ ਵੱਲੋਂ ਲਾਪ੍ਰਵਾਹੀ ਕਰਨਾ ਆਪਣੇ ਪੈਰ ‘ਤੇ ਕੁਹਾੜੀ ਮਾਰਨ ਦੇ ਸਮਾਨ ਹੈ

ਇਸ ਲਈ ਇਨਸਾਨ ਜੇਕਰ ਸੱਚੇ ਦਿਲੋਂ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੇ ਤੇ ਉਸਦੇ ਨਾਮ ਦਾ ਸਿਮਰਨ ਕਰੇ ਅਤੇ ਆਪਣੀਆਂ ਬੁਰਾਈਆਂ ਤੋਂ ਤੌਬਾ ਕਰੇ ਤਾਂ ਤੁਸੀਂ ਯਕੀਨ ਮੰਨੋ ਉਹ ਵੇਸਵਾਵਾਂ ਨੂੰ ਵੀ ਅਜਿਹਾ ਭਗਤ ਬਣਾ ਦਿੰਦਾ ਹੈ ਜਿਸਦਾ ਨਾਂਅ ਦੋਵਾਂ ਜਹਾਨਾਂ ਵਿਚ ਅਮਰ ਹੋ ਜਾਂਦਾ ਹੈ ਤਾਂ ਭਾਈ! ਉਸ ਮਾਲਕ ਦਾ ਨਾਮ ਜਪਿਆ ਕਰੋ, ਉਹ ਬਹੁਤ ਜ਼ਰੂਰੀ ਹੈ ਇਸੇ ਇੱਕ ਗੱਲ ਨੂੰ ਅਸੀਂ ਅਰਬਾਂ ਵਾਰ ਕਹਿ ਚੁੱਕੇ ਹਾਂ ਅਤੇ ਅੱਗੇ ਵੀ ਕਹਿੰਦੇ ਰਹਾਂਗੇ

Anmol Bachan | ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਲਈ ਤਨ, ਮਨ, ਧਨ ਨਾਲ ਸੇਵਾ ਕਰਨ ਦੇ ਨਾਲ-ਨਾਲ  ਸਵੇਰੇ-ਸ਼ਾਮ ਨਾਮ ਦਾ ਸਿਮਰਨ ਕਰਨਾ ਵੀ ਜ਼ਰੂਰੀ ਹੈ ਉਸਨੂੰ ਕੰਮ-ਧੰਦਾ, ਲੇਟਦੇ, ਉੱਠਦੇ-ਬੈਠਦੇ ਥੋੜ੍ਹਾ-ਥੋੜ੍ਹਾ ਉਸ ਮਾਲਕ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ਬਜਾਏ ਆਪਣੀਆਂ ਪਰੇਸ਼ਾਨੀਆਂ ਜਾਂ ਫ਼ਜ਼ੂਲ ਦੀਆਂ ਗੱਲਾਂ ਕਰਨ ਦੇ ਜੇਕਰ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਉਸ ਰਾਮ ਨਾਮ ਦਾ ਜਾਪ ਕਰੋਗੇ ਤਾਂ ਤੁਹਾਨੂੰ ਆਪਣੀਆਂ ਪਰੇਸ਼ਾਨੀਆਂ ਬਾਰੇ ਗੱਲ ਕਰਨ ਦੀ ਲੋੜ ਹੀ ਨਹੀਂ ਪਵੇਗੀ

ਸਗੋਂ ਤੁਹਾਡੇ ਸਾਰੇ ਗ਼ਮ, ਚਿੰਤਾ, ਪਰੇਸ਼ਾਨੀਆਂ ਸਮਾਪਤ ਹੋ ਜਾਣਗੀਆਂ ਇਸ ਲਈ ਸਿਮਰਨ ਬਹੁਤ ਜ਼ਰੂਰੀ ਹੈ ਸਿਮਰਨ ਕਰਨਾ ਜਾਂ ਨਾ ਕਰਨਾ ਤਾਂ ਤੁਹਾਡੀ ਮਰਜ਼ੀ ਹੈ, ਅਸੀਂ ਤਾਂ ਉਸ ਮਾਲਕ ਦੇ ਚੌਕੀਦਾਰ ਹਾਂ ਸਕੂਲ-ਕਾਲਜ਼  ਵਿਚ ਲੈਕਚਰਾਰ ਜਾਂ ਅਧਿਆਪਕ ਤਾਂ ਤਨਖ਼ਾਹ ਲੈਣ ਦੀ ਵਜ੍ਹਾ ਨਾਲ ਬੱਚਿਆਂ ਨੂੰ ਸਿੱਖਿਆ ਦਿੰਦਾ ਹੈ, ਤਾਂ ਕਿ ਉਸਦੇ ਚੈਪਟਰ ਨਾ ਰਹਿ ਜਾਣ ਅਤੇ ਤਨਖ਼ਾਹ ਨਾ ਰੁਕ ਜਾਵੇ ਪਰ ਅਸੀਂ ਤਾਂ ਆਪਣੇ ਸਾਰੇ ਚੈਪਟਰ ਪੂਰੇ ਕਰਵਾ ਦਿੱਤੇ ਹਨ, ਅਤੇ ਇਹ ਤਾਂ ਤੁਹਾਡੇ ਹੱਥ ਵਿਚ ਹੈ ਕਿ ਤੁਸੀਂ ਉਨ੍ਹਾਂ ‘ਤੇ ਚਲਦੇ ਹੋ ਜਾਂ ਨਹੀਂ ਰੂਹਾਨੀ ਸੰਤ, ਪੀਰ-ਫ਼ਕੀਰ ਤਾਂ ਉਸ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਗਏ ਹੁੰਦੇ ਹਨ

ਉਨ੍ਹਾਂ ਨੂੰ ਤਾਂ ਉਨ੍ਹਾਂ ਦਾ ਮਾਲਕ ਸਾਰੇ ਚੈਪਟਰ ਪੂਰੇ ਕਰਵਾਉਂਦਾ ਹੇ ਇਸ ਲਈ ਉਹ ਜੀਵਾਂ ਨੂੰ ਇਹ ਚੈਪਟਰ ਕਰਵਾਉਂਦੇ ਰਹਿੰਦੇ ਹਨ ਉਹ ਉਨ੍ਹਾਂ ਨੂੰ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਦਾ ਮੁੱਖ ਚੈਪਟਰ ਪੂਰਾ ਕਰ ਲਿਆ ਤਾਂ ਤੁਸੀਂ ਜ਼ਰੂਰ ਅੱਵਲ ਆਓਗੇ ਅਤੇ ਉਹ ਮੁੱਖ ਚੈਪਟਰ ਬਚਨਾਂ ‘ਤੇ ਰਹਿਣਾ, ਸੇਵਾ ਤੇ ਸਿਮਰਨ ਕਰਨਾ ਤਿੰਨ ਹੀ ਗੱਲਾਂ ਹਨ ਜੇਕਰ ਤੁਸੀਂ ਇਨ੍ਹਾਂ ‘ਤੇ ਅਮਲ ਕਰਕੇ ਦੇਖ ਲਓ ਤਾਂ ਤੁਹਾਡੀਆਂ ਪੌਂ ਬਾਰਾਂ ਪੱਚੀ ਹੋ ਜਾਣ ਅਤੇ ਤੁਹਾਡੇ ਸਾਹਮਣੇ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹੇਗੀ

Anmol Bachan | ਪੂਜਨੀਕ ਗੁਰੂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਉਸ ਮਾਲਕ ਤੋਂ ਡਰਨਾ ਚਾਹੀਦਾ ਹੈ ਭਲੇ ਹੀ ਤੁਸੀਂ ਹੋਰ ਕਿਸੇ ਤੋਂ ਨਾ ਡਰੋ, ਪਰ ਉਸ ਮਾਲਕ ਤੋਂ ਡਰੋ ਉਹ ਸੁਪਰੀਮ ਪਾਵਰ ਹੈ, ਉਹ ਪਲ ਵਿਚ ਰਾਈ ਨੂੰ ਪਹਾੜ ਤੇ ਪਹਾੜ ਨੂੰ ਰਾਈ ਵਿਚ ਬਦਲ ਸਕਦਾ ਹੈ ਇਸ ਲਈ ਉਸ ਮਾਲਕ ਦੇ ਨਾਮ ਦਾ ਜਾਪ ਕਰਦੇ ਰਹੋ, ਘਰ ਵਿਚ ਉਸਦਾ ਨਾਮ ਲੈ ਕੇ ਖਾਣਾ ਬਣਾਓ, ਕੰਮ-ਧੰਦਾ ਕਰਦੇ ਹੋਏ ਉਸ ਮਾਲਕ ਦਾ ਸਿਮਰਨ ਕਰੋ ਤਾਂ ਕਿ ਤੁਸੀਂ ਜੋ ਕੰਮ-ਧੰਦਾ ਕਰ ਰਹੇ ਹੋ ਉਸ ਵਿਚ ਬਰਕਤ ਆਵੇ ਤੁਹਾਡੇ ਦੁਆਰਾ ਸਿਮਰਨ ਕਰਕੇ ਬਣਾਇਆ ਗਿਆ ਖਾਣਾ ਜੋ ਖਾਵੇ ਉਹ ਵੀ ਉਸ ਮਾਲਕ ਨੂੰ ਯਾਦ ਕਰੇ ਜੇਕਰ ਤੁਸੀਂ ਉਸ ਮਾਲਕ ਨਾਲ ਖਿਲਵਾੜ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਖਿਡੌਣਾ ਬਣ ਜਾਵੇਗੀ

ਅਜਿਹੇ ਵਿਚ ਤੁਸੀਂ ਨਾ ਜਿਉਂ ਸਕੋਗੇ ਤੇ ਨਾ ਮਰ ਸਕੋਗੇ, ਤਾਂ ਅਜਿਹੀ ਜ਼ਿੰਦਗੀ ਦਾ ਕੀ ਫ਼ਾਇਦਾ ਇਸ ਲਈ ਮਾਲਕ ਤੋਂ ਮਾਲਕ ਨੂੰ ਮੰਗੋ, ਆਪਣੀਆਂ ਬੁਰਾਈਆਂ ਤੋਂ ਤੌਬਾ ਕਰਦੇ ਹੋਏ ਸਿਮਰਨ ਕਰੋ, ਰਾਮ-ਨਾਮ ਜਪਦੇ ਰਹੋ ਅਤੇ ਹਮੇਸ਼ਾ ਖੁਸ਼ ਰਹੋ ਅਸੀਂ ਮਾਲਕ ਅੱਗੇ ਸਾਰਿਆਂ ਲਈ ਇਹੀ ਦੁਆ ਕਰਾਂਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।