ਬਿਨਾ ਮਕਸਦ ਤੇ ਉਦੇਸ਼ ਦੇ ਇਨਸਾਨ ਦੀ ਜ਼ਿੰਦਗੀ ਅਧੂਰੀ: ਪੂਜਨੀਕ ਗੁਰੂ ਜੀ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਬੱਚਿਆਂ ਦੀ ਹਿੰਮਤ ਹੋਣੀ ਚਾਹੀਦੀ ਕਿ ਉਹ ਮਾਂ-ਬਾਪ ਦੇ ਉਸ ਫਰਜ਼ ਨੂੰ ਅਦਾ ਕਰਕੇ ਵਿਖਾਉਣ ਬਲਕਿ ਉਸ ਤੋਂ ਵੀ ਅੱਗੇ ਨਿੱਕਲ ਕੇ ਦਿਖਾਉਣ ਪਰ ਇਨਸਾਨ ਜਿਵੇਂ-ਜਿਵੇਂ ਵੱਡਾ ਹੁੰਦਾ ਜਾਂਦਾ ਹੈ ਉਸ ਦੀ ਟੈਨਸ਼ਨ ਵੀ ਹੌਲੀ-ਹੌਲੀ ਵਧਦੀ ਚਲੀ ਜਾਂਦੀ ਹੈ। (Saint Dr. MSG)
ਸਕੂਲ ਤੋਂ ਕਾਲਜ, ਯੂਨੀਵਰਸਿਟੀ ਜਿਵੇਂ-ਜਿਵੇਂ ਤੁਸੀਂ ਪੜ੍ਹਦੇ ਗਏ ਅੱਗੇ ਟੈਨਸ਼ਨ ਵੀ ਵਧਦੀ ਗਈ ਟੈਨਸ਼ਨ ਵਧਣ ਨਾਲ ਬਾਡੀ ਨੂੰ ਕੰਟਰੋਲ ਕਰਨਾ ਮੁਸ਼ਕਲ ਹੁੰਦਾ ਚਲਿਆ ਜਾਂਦਾ ਹੈ ਫਿਰ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਤੇ ਮਾਇਆ ਕਿਸੇ ਨਾ ਕਿਸੇ ਰੂਪ ਵਿੱਚ ਫਨ ਉਠਾਉਣ ਲੱਗਦੇ ਹਨ ਪਰ ਜਿਸ ਨੇ ਆਪਣਾ ਏਮ ਬਣਾ ਲਿਆ ਹੈ, ਟੀਚਾ ਬਣਾ ਲਿਆ ਹੈ ਕਿ ਮੈਂ ਇਸ ਨੂੰ ਹਾਸਲ ਕਰਕੇ ਹੀ ਛੱਡਣਾ ਹੈ ਵਾਕਈ ਜ਼ਿੰਦਗੀ ਵਿੱਚ ਕੋਈ ਮਕਸਦ, ਉਦੇਸ਼ ਤਾਂ ਇਨਸਾਨ ਦਾ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਉਸ ਤੋਂ ਬਿਨਾ ਜ਼ਿੰਦਗੀ ਅਧੂਰੀ ਹੈ।
ਉਦੇਸ਼ ਨੂੰ ਹਾਸਲ ਕਰਨ ਲਈ ਪਾਪ-ਗੁਨਾਹ ਦਾ ਸਹਾਰਾ ਨਾ ਲਓ Saint Dr. MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹਰ ਕਿਸੇ ਦਾ ਜ਼ਿੰਦਗੀ ਜਿਊਣ ਦਾ ਮਕਸਦ ਤੇ ਉਦੇਸ਼ ਜ਼ਰੂਰ ਹੁੰਦਾ ਹੈ ਉਸ ਨੂੰ ਅਚੀਵ ਕਰਨਾ, ਉਸ ਤੱਕ ਪਹੁੰਚਣਾ ਹੈ, ਪਰ ਉਸ ਤੱਕ ਪਹੁੰਚਣ ਲਈ ਕਦੇ ਵੀ ਇਨਸਾਨ ਨੂੰ ਅਜਿਹੇ ਕਰਮ ਨਹੀਂ ਕਰਨੇ ਚਾਹੀਦੇ, ਜਿਨ੍ਹਾਂ ਨੂੰ ਪਾਪ-ਗੁਨਾਹ ਕਿਹਾ ਜਾਂਦਾ ਹੈ ਕਿਉਂਕਿ ਜੇਕਰ ਉਹ ਕਰਮ ਕਰਕੇ ਤੁਸੀਂ ਆਪਣਾ ਟੀਚਾ ਅਚੀਵ ਕਰ ਵੀ ਲਓਗੇ ਤਾਂ ਤੁਹਾਡੇ ਮਾਈਂਡ ਵਿੱਚ ਸ਼ਾਂਤੀ ਨਹੀਂ ਰਹੇਗੀ ਅਮਨ ਚੈਨ ਤੁਹਾਡੇ ਅੰਦਰੋ ਗੁਆਚ ਜਾਵੇਗਾ ਤੇ ਬੇਚੈਨੀ ਦਾ ਆਲਮ ਹੋ ਜਾਵੇਗਾ ਹਾਲਾਂਕਿ ਪੈਸਾ ਤੁਸੀਂ ਕਮਾ ਲਓਗੇ, ਪਰ ਆਤਮਿਕ ਸ਼ਾਂਤੀ, ਚੈਨ ਤੇ ਤੰਦਰੁਸਤੀ ਗੁਆ ਦਿਓਗੇ ਇਸ ਲਈ ਆਪਣੇ ਬਾਰੇ ਸਿਰਫ਼ ਇਹ ਸੋਚੋ ਕਿ ਤੁਸੀਂ ਇੱਕ ਨਿਸ਼ਾਨਾ ਬਣਾਇਆ ਹੈ, ਉਸ ਨੂੰ ਪੂਰਾ ਕਰਨਾ ਹੈ ਹਰ ਕਿਸੇ ਦੇ ਆਪਣੇ-ਆਪਣੇ ਨਿਸ਼ਾਨੇ ਹੁੰਦੇ ਹਨ ਬੱਚਿਆਂ ਵਿਚ ਕੋਈ ਟੀਚਰ ਹੀ ਬਣਨਾ ਚਾਹੇਗਾ, ਕੋਈ ਡਾਕਟਰ ਹੀ ਬਣਨਾ ਚਾਹੇਗਾ, ਇਸ ਤਰ੍ਹਾਂ ਕੋਈ ਇੰਜੀਨੀਅਰ, ਲੈਕਚਰਾਰ, ਸਾਇੰਟਿਸਟ ਬਣਨਾ ਚਾਹੇਗਾ, ਉਹ ਉਸ ਦਾ ਏਮ ਬਣਾ ਕੇ ਚੱਲੇ ਤਾਂ ਜ਼ਿਆਦਾ ਬਿਹਤਰ ਹੈ ਜਨਰਲ ਨਾਲੇਜ ਉਸੇ ਚੀਜ਼ ਦੀ ਜ਼ਿਆਦਾ ਰੱਖੋ ਤਾਂ ਜ਼ਿਆਦਾ ਵਧੀਆ ਹੈ।
ਇਨਸਾਨ ਦਾ ਦਿਮਾਗ ਸੁਪਰ ਕੰਪਿਊਟਰ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਜ ਇਨਸਾਨ ਦਾ ਦਿਮਾਗ ਸੁਪਰ ਕੰਪਿਊਟਰ ਨੂੰ ਬਣਾਉਣ ਵਾਲਾ ਹੈ, ਬਹੁਤ ਪਾਵਰਫੁੱਲ ਹੈ ਬੰਦੇ ਦਾ ਦਿਮਾਗ ਪਰ ਇਸ ਦੀ ਵਰਤੋਂ ਕਰਨੀ ਆ ਜਾਵੇ, ਜਿਸ ਨੂੰ ਇਸ ਨੂੰ ਚਲਾਉਣਾ ਆ ਜਾਵੇ ਅਤੇ ਜੋ ਇਸ ਦੀ ਸਹੀ ਵਰਤੋਂ ਕਰਦਾ ਹੈ ਤਾਂ ਯਕੀਨ ਮੰਨੋ ਹਮੇਸ਼ਾ ਬੁਲੰਦੀਆਂ ਛੂੰਹਦਾ ਹੈ ਅਤੇ ਮੰਜ਼ਿਲਾਂ ਉਨ੍ਹਾਂ ਵੱਲ ਤੁਰੀਆਂ?ਆਉਂਦੀਆਂ ਹਨ ਜੋ ਇਨਸਾਨ ਇਹ ਚੀਜ ਨਹੀਂ ਕਰਦੇ ਉਨ੍ਹਾਂ ਅੱਗੇ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਏਮਲੈੱਸ ਜ਼ਿੰਦਗੀ, ਉਦੇਸ਼ਹੀਣ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਹੁੰਦੀ ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਉਦੇਸ਼ ਤਾਂ ਮਾੜੇ ਵੀ ਹੁੰਦੇ ਹਨ, ਕੋਈ ਉਨ੍ਹਾਂ ਨੂੰ ਵੀ ਆਪਣਾ ਏਮ ਬਣਾ ਲੈਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਇਹ ਅਚੀਵ ਕਰਾਂਗਾ ਇਹ ਨਹੀਂ?ਹੋਣਾ ਚਾਹੀਦਾ ਇਸ ਲਈ ਕਰਮਯੋਗੀ ਨਾਲ ਇਨਸਾਨ ਨੂੰ ਗਿਆਨਯੋਗੀ ਪਹਿਲਾਂ ਜ਼ਰੂਰ ਹੋਣਾ ਚਾਹੀਦਾ ਹੈ।
ਇਸ ਲਈ ਜੋ ਤੁਸੀਂ ਕਰਮ ਕਰਨ ਲੱਗੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦੈ ਕਿ ਇਸ ਕਰਮ ਦਾ ਮਤਲਬ ਕੀ ਹੈ ਗਿ੍ਰਹਸਥ ਜਿੰਦਗੀ ਵਿਚ ਜਦੋਂ ਤੁਸੀਂ ਜੀ ਰਹੇ ਹੋ, ਬਚਪਨ ’ਚ ਜੀ ਰਹੇ ਹੋ, ਜਵਾਨੀ ’ਚ ਜੀ ਰਹੇ ਹੋ, ਬ੍ਰਹਮਚਰਜ ’ਚ ਜੀ ਰਹੇ ਹੋ ਤਾਂ ਇਹ ਚੀਜ਼ਾਂ ਲਾਜ਼ਮੀ ਹੁੰਦੀਆਂ ਹਨ ਸਾਰਿਆਂ ਨੂੰ ਏਮ ਬਣਾ ਕੇ ਚੱਲਣਾ ਚਾਹੀਦਾ ਹੈ ਹੱਸਣਾ, ਖੇਡਣਾ ਕੋਈ ਮਾੜੀ ਗੱਲ ਨਹੀਂ ਹੈ, ਚੰਗਾ ਹੈ, ਇਸ ਨਾਲ ਤੁਹਾਨੂੰ ਤੁਹਾਡਾ ਏਮ ਛੇਤੀ ਮਿਲੇਗਾ ਕਿਉਂਕਿ ਦਿਮਾਗ ਫਰੈੱਸ਼ ਰਹਿੰਦਾ ਹੈ ਹਮੇਸ਼ਾ ਇੱਕ-ਦੂਜੇ ਨੂੰ ਖੁਸ਼ ਹੋ ਕੇ ਮਿਲਣਾ ਚਾਹੀਦਾ ਹੈ ਇਸ ਨਾਲ ਥਕਾਵਟ ਅੱਧੀ ਰਹਿ ਜਾਂਦੀ ਹੈ ਸਰੀਰ ’ਚ ਕੋਈ ਪਰੇਸ਼ਾਨੀ ਹੈ ਤਾਂ ਕੋਈ ਟੈਨਸ਼ਨ ਨਹੀਂ ਲੈਣੀ ਚਾਹੀਦੀ ਬਲਕਿ ਆਤਮਬਲ, ਵਿੱਲ ਪਾਵਰ ਨੂੰ ਬੂਸਟ ਕਰੋ ਅਤੇ ਸੋਚੋ ਕਿ ਮੈਂ ਆਪਣੀ ਜ਼ਿੰਦਗੀ ਮਾਲਕ ਨੂੰ?ਸੌਂਪ ਦਿੱਤੀ ਹੈ ਅੱਗੇ ਉਹ ਜਾਣੇ ਤੇ ਉਹਦਾ ਕੰਮ ਜਾਣੇ।
ਹਮੇਸ਼ਾ ਖੁਸ਼ ਅਤੇ ਮੁਸਕੁਰਾਉਂਦੇ ਰਹਿਣਾ ਚਾਹੀਦੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਹਮੇਸ਼ਾ ਖੁਸ਼ ਅਤੇ ਮੁਸਕੁਰਾਉਂਦੇ ਰਹਿਣਾ ਚਾਹੀਦਾ ਹੈ ਕੀ ਇਹ ਗਿ੍ਰਹਸਥ ਜਿੰਦਗੀ ’ਚ ਸੰਭਵ ਹੈ? ਇੱਥੇ ਕਲੇਸ ਕਦੋਂ ਸ਼ੁਰੂ ਹੋ ਜਾਵੇ, ਪਤਾ ਹੀ ਨਹੀਂ ਲੱਗਦਾ, ਦਾਲ-ਰੋਟੀ ਲਈ ਝਗੜਾ, ਕੱਪੜੇ-ਲੱਤੇ ਲਈ ਝਗੜਾ, ਬਾਲ-ਬੱਚੇ ਪਿੱਛੇ ਝਗੜਾ ਅਤੇ ਸਭ ਤੋਂ ਵੱਡਾ ਝਗੜਾ ਈਗੋ ਦਾ ਝਗੜਾ ਹੈ ਜਿਸ ਨਾਲ ਝਗੜੇ ਸ਼ੁਰੂ ਹੋ ਜਾਂਦੇ ਹਨ ਇਸ ਲਈ ਗਿ੍ਰਹਸਥ ਜ਼ਿੰਦਗੀ ਨੂੰ ਦੂਜੇ ਸ਼ਬਦਾਂ ’ਚ ਸਮਝੌਤਾ ਵੀ ਕਹਿੰਦੇ ਹਨ ਅੱਜ ਦੇ ਸਮੇਂ ’ਚ ਜੇਕਰ ਇੱਕ ਗੁੱਸੇ ’ਚ ਹੈ ਤਾਂ ਦੂਜੇ ਨੂੰ ਚਾਹੀਦਾ ਹੈ ਕਿ ਊਹ ਸ਼ਾਂਤਮਈ ਤਰੀਕੇ ਨਾਲ ਉਸ ਦੀ ਗੱਲ ਸੁਣੇ ਅਤੇ ਉਸ ਨੂੰ ਪਾਣੀ ਪਿਆਵੇ ਅਤੇ ਜਦੋਂ ਉਹ ਠੰਢਾ ਹੋ ਜਾਵੇ ਤਾਂ ਉਸ ਨਾਲ ਗੱਲ ਕਰੋ ਅਤੇ ਉਸ ਨੂੰ ਸਮਝਾਓ
ਜੇਕਰ ਦੋਵੇਂ ਹੀ ਭੜਕ ਗਏ ਤਾਂ ਲੜਾਈ-ਝਗੜਾ ਹੋਰ ਜ਼ਿਆਦਾ ਵਧਦਾ ਹੈ ਜਿਸ ਤਰ੍ਹਾਂ ਦੋ ਤਾਰਾਂ ਆਪਸ ’ਚ ਭਿੜਾ ਦਿਓ ਤਾਂ ਉਹ ਚਿੰਗਾਰੀ ਕੱਢਦੀਆਂ?ਹਨ ਅਤੇ ਚਿੰਗਾਰੀ ਘਰ ਨੂੰ ਤਬਾਹ ਕਰ ਦਿੰਦੀ ਹੈ ਕਿਉਂਕਿ ਗੁੱਸੇ ’ਚ ਬੰਦੇ ਨੂੰ ਖੁਦ ਹੀ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਗਿਆ ਇਸ ਲਈ ਕੰਟਰੋਲ ਕਰਨਾ ਸਿੱਖੋ ਜਦੋਂ ਇਨਸਾਨ ਉਤੇਜਨਾ ਵੱਲ ਜਾਂਦਾ ਹੈ ਤਾਂ ਸਿਮਰਨ ਕਰੋ ਅਤੇ ਪਾਣੀ ਜ਼ਰੂਰ ਪਿਓ ਯਕੀਨ ਮੰਨੋ ਅਜਿਹਾ ਕਰਨ ਨਾਲ 50 ਪਰਸੈਂਟ ਕੰਟਰੋਲ ਉਸੇ ਸਮੇਂ?ਆ ਜਾਵੇਗਾ ਨਾਲ ਹੀ ਪੂਜਨੀਕ ਗੁਰੂ ਜੀ ਨੇ ਬਾਡੀ ਟੈਂਪਰੇਚਰ ਦੇ ਹਿਸਾਬ ਨਾਲ ਪਾਣੀ ਪੀਣ ਦਾ ਸੱਦਾ ਦਿੱਤਾ।
ਬਜ਼ੁਰਗਾਂ ਦਾ ਜ਼ਰੂਰ ਕਰੋ ਸਤਿਕਾਰ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਗਿ੍ਰਹਸਥ ਜਿੰਦਗੀ ਜਿਉਂਦੇ ਸਮੇਂ?ਸਮਾਜ ਅਤੇ ਪਰਿਵਾਰ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਸਭ ਤੋਂ ਪਹਿਲਾਂ ਇਨਸਾਨ ਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਹੈ ਅਤੇ ਬਜ਼ੁਰਗਾਂ ਨੂੰ ਵੀ ਆਪਣੇ ਬੱਚਿਆਂ ਦੇ ਸਿਰ ’ਤੇ ਪਿਆਰ ਨਾਲ ਹੱਥ ਰੱਖਣਾ ਸਿੱਖਣਾ ਚਾਹੀਦਾ ਹੈ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਵੀ ਮੁਹਿੰਮ ਚਲਾਈ ਹੈ ਕਿ ਸਵੇਰੇ ਉੱਠ ਕੇ ਆਪਣੇ ਬਜ਼ੁਰਗਾਂ ਦੇ ਪੈਰਾਂ ਨੂੰ ਹੱਥ ਲਾਉਣਾ ਹੈ ਅਤੇ ਬਜ਼ੁਰਗਾਂ ਨੇ ਆਪਣੇ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਧ-ਸੰਗਤ ਲਗਾਤਾਰ ਅਜਿਹਾ ਕਰ ਰਹੀ ਹੈ ਇਸ ਨਾਲ ਪਰਿਵਾਰ ਵਿਚ ਅਤੇ ਆਪਸ ’ਚ ਪ੍ਰੇਮ ਵਿਚ ਬਹੁਤ ਬਦਲਾਅ ਆਇਆ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਸਾਡੀ ਸੰਸਕ੍ਰਿਤੀ ਹੈ, ਸੱਭਿਅਤਾ ਹੈ ਅਤੇ ਇਹ ਗਿ੍ਰਹਸਥ ਜਿੰਦਗੀ ਦਾ ਇੱਕ ਅੰਗ ਵੀ ਹੈ ਕਾਸ਼! ਸਮਾਜ ’ਚ ਵੀ ਅਜਿਹਾ ਹੋ ਜਾਵੇ ਤਾਂ ਕਹਿਣਾ ਹੀ ਕੀ ਇਸ ਸਭ ਗਿ੍ਰਹਸਥ ਜਿੰਦਗੀ ਦੀ ਚਰਚਾ ਹੈ ਜੋ ਪਵਿੱਤਰ ਵੇਦਾਂ ’ਚ ਵੀ ਦੱਸੀ ਗਈ ਹੈ ਝਗੜੇ ਉਦੋਂ ਹੁੰਦੇ ਹਨ ਜਦੋਂ ਈਗੋ ਅੜ ਜਾਂਦੀ ਹੈ।
ਸਭ ਦਾ ਭਲਾ ਕਰਨਾ ਅਤੇ ਭਲਾ ਮੰਗਣਾ ਹੀ ਉਨ੍ਹਾਂ ਦਾ ਕੰਮ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੰਦਾ ਰੱਬ ਤਾਂ ਹੈ ਨਹੀਂ, ਇਸ ਲਈ ਕਮੀਆਂ ਤਾਂ ਸਾਰਿਆਂ ’ਚ ਹੁੰਦੀਆਂ ਹਨ ਇਸ ਲਈ ਛੋਟੀਆਂ-ਛੋਟੀਆਂ ਗੱਲਾਂ ’ਤੇ ਝਗੜਾ ਨਹੀਂ ਕਰਨਾ ਚਾਹੀਦਾ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ’ਚ ਕੋਈ ਕਮੀ ਨਹੀਂ ਹੁੰਦੀ, ਸਤਿਗੁਰੂ ’ਚ ਕੋਈ ਕਮੀ ਨਹੀਂ ਹੁੰਦੀ ਇਸ ਲਈ ਅਮਲ ਕਰਨਾ ਜ਼ਰੂਰੀ ਹੈ ਜੇਕਰ ਜ਼ਿੰਦਗੀ ’ਚ ਸੁੱਖ ਚਾਹੁੰਦੇ ਹੋ ਤਾਂ ਜ਼ਿੰਦਗੀ ਜਿਊਣ ਦਾ ਢੰਗ ਸਿੱਖ ਲਓ ਜੇਕਰ ਕੋਈ ਇਕੱਲਾ ਰਹਿਣਾ ਚਾਹੁੰਦਾ ਹੈ, ਬ੍ਰਹਮਚਰਜ ’ਚ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਗਿ੍ਰਹਸਥ ਜਿੰਦਗੀ ’ਚ ਪੈਣਾ ਹੀ ਨਹੀਂ ਚਾਹੀਦਾ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ, ਮਾਇਆ ਉਸ ਦੇ ਨਜ਼ਦੀਕ ਨਹੀਂ ਆਉਣੇ ਚਾਹੀਦੇ ਜੋ ਬਚਪਨ ਤੋਂ ਸੰਯਮ ਰੱਖਦੇ ਹਨ ਉਹ ਘਰ-ਪਰਿਵਾਰ ਨੂੰ ਸੁਖੀ ਰੱਖਦੇ ਹਨ ਅਤੇ ਸਮਾਜ ਨੂੰ ਸੁਖੀ ਰੱਖਦੇ ਹਨ ਨਾਲ ਹੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਦੇ ਵੀ ਕਿਸੇ ਦੀ ਗੱਲ ਦਾ ਗਲਤ ਅਰਥ ਨਹੀਂ ਕੱਢਣਾ ਚਾਹੀਦਾ ਅਸੀਂ ਤਾਂ ਸਭ ਦਾ ਭਲਾ ਮੰਗਣਾ, ਸਭ ਦਾ ਭਲਾ ਕਰਨਾ, ਸਭ ਦੇ ਭਲੇ ਲਈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਅੱਗੇ ਦੁਆਵਾਂ ਕਰਨਾ ਅਤੇ ਪ੍ਰਾਰਥਨਾ ਕਰਨਾ ਹੀ ਸਾਡਾ ਕੰਮ ਹੈ ਬਾਕੀ ਰਾਮ ਜੀ ਜਾਣਨ ਅਤੇ ਉਨ੍ਹਾਂ ਦਾ ਕੰਮ ਜਾਣੇ।
ਵਧਦੀ ਅਬਾਦੀ ਅਤੇ ਟੁੱਟਦੇ ਪਰਿਵਾਰ ’ਤੇ ਬਣਾਇਆ ਸੌਂਗ (Saint Dr. MSG)
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਵਰਤਮਾਨ ’ਚ ਅਬਾਦੀ ਦਾ ਹੜ੍ਹ ਆ ਰਿਹਾ ਹੈ ਅਤੇ ਅਬਾਦੀ ਦਾ ਧਮਾਕਾ ਜਿਹਾ ਹੋ ਰਿਹਾ ਹੈ ਇਸ ਲਈ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਬਾਦੀ ਧਮਾਕਾ ਅਤੇ ਜੋ ਪਰਿਵਾਰ ਟੁੱਟ ਰਹੇ ਹਨ, ਉਨ੍ਹਾਂ ’ਤੇ ਵੀ ਇੱਕ ਭਜਨ ਬਣਾਇਆ ਹੈ ਉਸ ਵਿੱਚ ਦੱਸਿਆ ਗਿਆ ਹੈ ਕਿ ਪਰਿਵਾਰ ’ਚ ਕੀ-ਕੀ ਹੋ ਰਿਹਾ ਹੈ ਅਤੇ ਫਿਰ ਕਿਸ ਤਰ੍ਹਾਂ ਸਮਾਜ ’ਚ ਪਰਿਵਾਰ ਟੁੱਟ ਰਹੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਇੱਕ ਕਵੀਰਾਜ ਵੀ ਹਾਂ ਜਿਸ ਤਰ੍ਹਾਂ ਇੱਕ ਸ਼ਾਇਰ ਹੁੰਦਾ ਹੈ ਉਹ ਲਿਖਦਾ ਹੈ ਪਰ ਕੁਝ ਲਿਖਣ ਵਾਲੇ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਇਕਾਂਤ ਚਾਹੀਦੈ, ਉਨ੍ਹਾਂ ਨੂੰ ਸਮੁੰਦਰ ਦਾ ਕਿਨਾਰਾ ਚਾਹੀਦੈ, ਚੰਗੀ ਪਰਵਤਮਾਲਾ ਚਾਹੀਦੀ ਹੈ ਪਰ ਸਾਡੇ ਵੱਲ ਕੁਝ ਜੱਟੂ ਸੌਦਾ ਹੈ ਜੇਕਰ ਟਰੈਕਟਰ ਚੱਲ ਰਿਹਾ ਹੈ ਤਾਂ ਉਸ ਵਿੱਚ ਢੋਲਕ ਵਾਜਾ ਬਣਾ ਕੇ ਉਸ ਵਿੱਚ ਲਿਖ ਦਿੰਦੇ ਹਾਂ।