ਸੇਵਾ ਸਿਮਰਨ ਕਰਦੈ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲੋਮਾਲ : ਪੂਜਨੀਕ ਗੁਰੂ ਜੀ

Sant Dr. MSG

ਸੇਵਾ ਸਿਮਰਨ ਕਰਦੈ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲੋਮਾਲ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜਦੋਂ ਜੀਵ ਸਤਿਸੰਗ ’ਚ ਚੱਲ ਕੇ ਆਉਂਦਾ ਹੈ ਤਾਂ ਉਸ ਦੇ ਹਿਰਦੇ ਦੀ ਸਫ਼ਾਈ ਹੁੰਦੀ ਹੈ ਜਿੰਨੀਆਂ ਵੀ ਬੁਰੀਆਂ ਗੱਲਾਂ ਸੋਚਦਾ ਹੈ, ਸਾਫ਼ ਹੋ ਜਾਂਦੀਆਂ ਹਨ ਸਤਿਸੰਗ ਦਾ ਅਸਰ ਏਨਾ ਹੈ ਕਿ ਇਨਸਾਨ ਸਿਮਰਨ, ਸੇਵਾ ਕਰ ਕੇ ਪਰਮਾਤਮਾ ਨੂੰ ਵੀ ਪਾ ਸਕਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਸੰਗ ਦੇ ਪ੍ਰਭਾਵ ਨਾਲ ਰਾਖਸ਼ ਵੀ ਦੇਵਤੇ ਬਣ ਜਾਂਦੇ ਹਨ ਜੇ ਇਨਸਾਨ ਸਤਿਸੰਗ ਨੂੰ ਧਿਆਨ ਨਾਲ ਸੁਣੇ ਤੇ ਸੁਣ ਕੇ ਅਮਲ ਕਰੇ ਤਾਂ ਉਸ ਨੂੰ ਅੰਦਰੋਂ -ਬਾਹਰੋਂ ਕੋਈ ਕਮੀ ਨਹੀਂ ਰਹਿੰਦੀ ਸਤਿਸੰਗ ’ਚ ਇਹ ਸ਼ਕਤੀ ਹੁੰਦੀ ਹੈ, ਇਹ ਗੁਣ ਹੁੰਦਾ ਹੈ ਕਿ ਉਹ ਤੁਹਾਡੇ ਔਗੁਣਾਂ ਦਾ ਨਾਸ਼ ਕਰ ਦਿੰਦੀ ਹੈ ਸਤਿਸੰਗ ਨੂੰ ਧਿਆਨ ਨਾਲ ਸੁਣੋ, ਸੁਣ ਕੇ ਅਮਲ ਕਰੋ ਤੇ ਕਿਸੇ ਦੀਆਂ ਗੱਲਾਂ ’ਤੇ ਧਿਆਨ ਨਾ ਦਿਓ ਦੁਨੀਆਂ ’ਚ ਅਜਿਹੇ ਬਹੁਤ ਲੋਕ ਹੁੰਦੇ ਹਨ, ਜੋ ਇਨਸਾਨ ਨੂੰ ਗੁੰਮਰਾਹ ਕਰਦੇ ਹਨ, ਇਨਸਾਨ ਨੂੰ ਗਲਤ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ ਤੁਸੀਂ ਉਨ੍ਹਾਂ ਦੀ ਗੱਲ ਸੁਣਦੇ ਹੋ, ਪੀਰ-ਫ਼ਕੀਰ ਵੱਲੋਂ ਦੱਸੇ ਗਏ ਕੰਮ ਸੇਵਾ-ਸਿਮਰਨ ਤੋਂ ਦੂਰ ਕਿਉਂ ਹੋ ਜਾਂਦੇ ਹੋ? ਆਦਮੀ , ਆਦਮੀ ਹੈ ਤੇ ਅਜੋਕਾ ਆਦਮੀ ਤਾਂ ਅਜਿਹਾ ਹੈ ਕਿ ਸ਼ੈਤਾਨ ਵੀ ਸ਼ਰਮਾ ਜਾਵੇ ਪਤਾ ਨਹੀਂ, ਕਿਸੇ ਨੂੰ, ਕਿਸ ਬਹਾਨੇ ਨਾਲ ਕਿੱਥੇ ਭਟਕਾ ਦੇਵੇ, ਗੁੰਮਰਾਹ ਕਰ ਦੇਵੇ ਇਨਸਾਨ ਦਾ ਕੁੱਝ ਪਤਾ ਨਹੀਂ ਜੋ ਸੇਵਾ,ਸਿਮਰਨ ਕਰਦੇ ਹਨ, ਉਹ ਅੱਲਾ, ਵਾਹਿਗੁਰੂ, ਰਾਮ ’ਤੇੇ ਦਿ੍ਰੜ ਯਕੀਨ ਰੱਖਦੇ ਹਨ ਤੇ ਕਦੇ ਵੀ ਗੁਮਰਾਹ ਨਹੀਂ ਹੋਇਆ ਕਰਦੇ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੁਸੀਂ ਆਪਣੇ ਸਤਿਗੁਰੂ, ਮਾਲਕ ’ਤੇ ਦਿ੍ਰੜ ਯਕੀਨ ਰੱਖੋ ਤੁਸੀਂ ਆਪਣੇ ਮਾਲਕ , ਸਤਿਗੁਰੂ ’ਤੇ ਦਿ੍ਰੜ ਯਕੀਨ ਰੱਖੋਗੇ ਤਾਂ ਪਤਾ ਨਹੀਂ ਮਾਲਿਕ ਨੇ ਤੁਹਾਨੂੰ ਕੀ ਬਖ਼ਸ਼ ਦੇਣਾ ਹੈ ਯਕੀਨਨ, ਜਦੋਂ ਤੁਹਾਨੂੰ ਬੇਇੰਤਹਾ ਖੁਸ਼ੀਆਂ ਮਿਲਣ ਵਾਲੀਆਂ ਹੁੰਦੀਆਂ ਹਨ,ਤਾਂ ਕਾਲ , ਮਨ-ਮਾਇਆ ਤੇ ਮਨਮਤੇ ਲੋਕ ਪੂਰਾ ਜ਼ੋਰ ਲਾਉਂਦੇ ਹਨ ਕਿ ਕਿਤੇ ਤੁਸੀਂ ਚੋਟੀ ’ਤੇ ਨਾ ਪਹੁੰਚ ਜਾਓ ਜੋ ਇਨਸਾਨ ਇਸ ਝਾਂਸੇ ਤੋਂ ਨਿੱਕਲ ਗਿਆ, ਉਹ ਤਾਂ ਫਿਰ ਮਾਲਿਕ ਦੀ ਦਇਆ , ਮਿਹਰ ਰਹਿਮਤ ਦਾ ਸੋਨਾ ਹਾਸਿਲ ਕਰ ਲੈਂਦਾ ਹੈ ਵਰਨਾ ਪਿੱਤਲ ਬਣ ਕੇ ਰਹਿ ਜਾਂਦਾ ਹੈ ਇਸ ਲਈ ਕਿਸੇ ’ਤੇ ਧਿਆਨ ਨਾ ਦਿਓ, ਸਤਿਸੰਗ ਸੁਣੋ ਤੇ ਸੁਣ ਕੇ ਅਮਲ ਕਰਿਆ ਕਰੋ , ਮਾਲਕ ਬੇਇੰਤਹਾ ਖੁਸ਼ੀਆਂ ਦੇਣ ਵਾਲਾ ਹੈ ਜੋ ਸਤਿਸੰਗ ਸੁਣ ਕੇ ਅਮਲ ਕਰਿਆ ਕਰਦੇ ਹਨ, ਉਨ੍ਹਾਂ ਨੂੰ ਹੀ ਅੰਦਰ -ਬਾਹਰ ਖੁਸ਼ੀਆਂ ਮਿਲਦੀਆਂ ਹਨ ,ਅੰਦਰ ਦਾ ਖਿਆਲ ਪਵਿੱਤਰ ਹੁੰਦਾ ਹੈ ਤੇ ਮਾਲਕ ਦਾ ਨੂਰੀ ਸਰੂਪ ਦਿਲੋ-ਦਿਮਾਗ ’ਚ ਛਾਉੁਣ ਲੱਗਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ