ਭਾਜਪਾ ਜਨਰਲ ਸਕੱਤਰ ਅਰੁਣ ਸਿੰਘ ਦੀ ਮੌਜ਼ੂਦਗੀ ‘ਚ ਪਾਰਟੀ ‘ਚ ਸ਼ਾਮਲ ਹੋਈ
ਨਵੀਂ ਦਿੱਲੀ, ਏਜੰਸੀ। ਸਟਾਰ ਬੈਂਡਮਿੰਟਨ ਖਿਡਾਰੀ ਅਤੇ ਓਲੰਪਿਕ ਤਮਗਾ ਜੇਤੂ ਸਾਇਨਾ ਨੇਹਵਾਲ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਈ। ਨੇਹਵਾਲ ਭਾਜਪਾ ਜਨਰਲ ਸਕੱਤਰ ਅਰੁਣ ਸਿੰਘ ਅਤੇ ਹੋਰ ਆਗੂਆਂ ਦੀ ਮੌਜ਼ੂਦਗੀ ‘ਚ ਪਾਰਟੀ ‘ਚ ਸ਼ਾਮਲ ਹੋਈ। ਇਸ ਮੌਕੇ ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਵੱਡਾ ਦਿਨ ਹੈ ਕਿਉਂਕਿ ਮੈਂ ਇੱਕ ਅਜਿਹੀ ਪਾਰਟੀ ‘ਚ ਸ਼ਾਮਲ ਹੋਣ ਜਾ ਰਹੀ ਹਾਂ ਜੋ ਗੰਭੀਰਤਾ ਨਾਲ ਦੇਸ਼ ਹਿੱਤ ‘ਚ ਕੰਮ ਕਰ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ਲਈ ਯੋਗਦਾਨ ਦੇਣ ‘ਚ ਸਮਰੱਥ ਹੋ ਸਕਾਂਗੀ। ਇਸ ਮੌਕੇ ਉਹਨਾਂ ਨੇ ਦੇਸ਼ ‘ਚ ਖੇਡ ਨੂੰ ਬੜਾਵਾ ਦੇਣ ਲਈ ਪ੍ਰਧਾਨ ਮੰਤਰੀ ਨੂੰ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਦਿੱਲੀ ਵਿਧਾਨ ਸਭਾ ਚੋਣ ਦੇ ਨੇੜੇ ਆਉਣ ਦੇ ਨਾਲ ਹੀ ਸਾਇਨਾ ਨੇਹਵਾਲ ਦੇ ਭਾਜਪਾ ‘ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਹੱਤਵਪੂਰਨ ਬ੍ਰਾਂਡ ਪਾਵਰ ਮਿਲੀ ਹੈ। ਪਾਰਟੀ ਵਿਧਾਨ ਸਭਾ ਚੋਣ ‘ਚ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਇਸ ਨਾਲ ਪਹਿਲਾਂ ਭਾਜਪਾ 1998 ‘ਚ ਸਰਕਾਰ ‘ਚ ਸੀ। Saina Nehwal
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।