Saif Ali Khan: ਮੁੰਬਈ, (ਏਜੰਸੀ)। ਆਪਣੇ ਘਰ ‘ਤੇ ਹੋਏ ਹਮਲੇ ‘ਚ ਜ਼ਖਮੀ ਹੋਏ ਅਭਿਨੇਤਾ ਸੈਫ ਅਲੀ ਖਾਨ ਨੂੰ ਛੇ ਦਿਨਾਂ ਬਾਅਦ ਮੰਗਲਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਅਭਿਨੇਤਾ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਸਰਜਰੀ ਹੋਈ। ਸੈਫ ਨੂੰ ਘਰ ਲਿਆਉਣ ਲਈ ਉਨਾਂ ਦੀ ਪਤਨੀ ਅਦਾਕਾਰਾ ਕਰੀਨਾ ਕਪੂਰ ਖਾਨ ਉਨ੍ਹਾਂ ਲੀਲਾਵਤੀ ਹਸਪਤਾਲ ਪਹੁੰਚੀ ਸੀ। ਅਭਿਨੇਤਾ ਨੂੰ ਡਾਕਟਰਾਂ ਨੇ ਸੁਝਾਅ ਦਿੱਤਾ ਹੈ ਕਿ ਪੂਰੀ ਤਰ੍ਹਾਂ ਠੀਕ ਹੋਣ ਲਈ ਉਨ੍ਹਾਂ ਨੂੰ ਕੁਝ ਦਿਨ ਹੋਰ ਆਰਾਮ ਕਰਨ ਦੀ ਲੋੜ ਹੈ। ਇਸ ਦੌਰਾਨ ਸੈਫ ਅਲੀ ਖਾਨ ਦੇ ਘਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਅਭਿਨੇਤਾ ਦੇ ਘਰ ਦੇ ਫਲੋਰ ਡਕਟ ਨੂੰ ਜਾਲ ਨਾਲ ਪੈਕ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab News: ਸਫਰ ਕਰਨ ਤੋਂ ਪਹਿਲਾਂ ਯਾਤਰੀ ਦੇਣ ਧਿਆਨ! ਰੱਦ ਹੋਈਆਂ ਇਹ ਟਰੇਨਾਂ
ਇਮਾਰਤ ਦੀ 12ਵੀਂ ਮੰਜ਼ਿਲ ‘ਤੇ ਸਾਰੇ ਏਸੀ ਡਕਟ ਏਰੀਆ ਜਿੱਥੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਆਪਣੇ ਬੱਚਿਆਂ ਜੇਹ ਅਤੇ ਤੈਮੂਰ ਨਾਲ ਰਹਿੰਦੇ ਹਨ, ਨੂੰ ਜਾਲੀਦਾਰ ਸਕਰੀਨਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ, ਪੁਲਿਸ ਮੰਗਲਵਾਰ ਸਵੇਰੇ ਅਭਿਨੇਤਾ ਸੈਫ ਅਲੀ ਖਾਨ ਦੇ ਘਰ ਪਹੁੰਚੀ ਅਤੇ ਪੂਰੇ ਅਪਰਾਧ ਸੀਨ ਨੂੰ ਦੁਬਾਰਾ ਬਣਾਇਆ। ਅਭਿਨੇਤਾ ‘ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਮੁਲਜ਼ਮ ਸ਼ਹਿਜ਼ਾਦ ਨੂੰ ਵੀ ਨਾਲ ਲੈ ਕੇ ਆਈ ਸੀ, ਤਾਂ ਕਿ ਪੂਰੇ ਕ੍ਰਾਈਮ ਸੀਨ ਨੂੰ ਸਮਝਿਆ ਜਾ ਸਕੇ। Saif Ali Khan
ਪੁਲਿਸ ਨੇ ਮੁਲਜ਼ਮ ਤੋਂ ਇਹ ਜਾਣਿਆ ਕਿ ਆਖਰ ਉਸ ਨੇ ਸੈਫ ‘ਤੇ ਕਿਵੇਂ ਹਮਲਾ ਕੀਤਾ ਸੀ। ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕਰਦੇ ਹੋਏ ਮੁਲਜ਼ਮ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਸੈਫ ਦੇ ਘਰ ਕਿਵੇਂ ਦਾਖਲ ਹੋਇਆ ਸੀ। ਇਸ ਨਾਲ ਪੁਲਿਸ ਨੂੰ ਅਗਲੇਰੀ ਜਾਂਚ ਵਿੱਚ ਮੱਦਦ ਮਿਲੇਗੀ।