ਵਿਲਕਦੇ ਰਹਿ ਗਏ ਮਾਸੂਮ ਪੁੱਤਰ, ਲਾਚਾਰ ਮਾਪੇ, ਬੇਵੱਸ ਪਤਨੀ
ਸਰਹਾਲੀ (ਸੱਚ ਕਹੂੰ ਨਿਊਜ਼) | 8 ਮਹੀਨਿਆਂ ਦੇ ਮਾਸੂਮ ਗੁਰਜੋਤ ਸਿੰਘ ਨੂੰ ਇਲਮਵੀ ਨਹੀਂ ਸੀ ਕਿ ਉਸ ਉੱਤੇ ਕਿੰਨਾ ਵੱਡਾ ਕਹਿਰ ਵਾਪਰਿਆ ਹੈ ਦੇਸ਼ ਦੀ ਰਾਖੀ ਕਰਦਾ ਉਸ ਦਾ ਪਿਤਾ ਸੁਖਜਿੰਦਰ ਸਿੰਘ ਅੱਜ ਜੱਗ ਉੱਤੇ ਨਹੀਂ ਰਿਹਾ ਸ੍ਰੀਨਗਰ ਦੇ ਪੁਲਵਾਮਾ ਵਿਖੇ ਦਹਿਸ਼ਤਗਰਦਾਂ ਨੇ ਉਸ ਦਾ ਪਿਤਾ ਉਸ ਤੋਂ ਸਦਾ ਲਈ ਖੋਹ ਲਿਆ ਹੈ ਸ਼ਹੀਦ ਸੁਖਜਿੰਦਰ ਸਿੰਘ ਪਿੰਡ ਗੰਡੀਵਿੰਡ ਧੱਤਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ ਸੁਖਜਿੰਦਰ ਲੰਘੀ 28 ਜਨਵਰੀ ਨੂੰ ਹੀ ਛੁੱਟੀ ਕੱਟ ਕੇ ਗਿਆ ਸੀ
ਚੰਦ ਕੁ ਮਹੀਨਿਆਂ ਦੇ ਆਪਣੇ ਪੁੱਤਰ ਨਾਲ ਵਾਅਦਾ ਵੀ ਕਰਕੇ ਗਿਆ ਸੀ ਕਿ ਜਦੋਂ ਅਗਲੀ ਵਾਰ ਛੁੱਟੀ ਆਵਾਂਗਾ ਤਾਂ ਪੁੱਤ ਲਈ ਗੱਡੀ ਲਵੇਗਾ ਆਖਰ ਤਰਸ ਤਰਸ ਕੇ ਤਾਂ ਰੱਬ ਕੋਲੋਂ ਪੁੱਤਰ ਲਿਆ ਸੀ ਵਿਆਹ ਤੋਂ 8 ਸਾਲਾਂ ਬਾਅਦ ਤੇ ਸਾਥ ਸੀ ਸਿਰਫ 8 ਮਹੀਨਿਆਂ ਦਾ ਰੱਬ ਦੀਆਂ ਲਿਖੀਆਂ ਕੁਝ ਹੋਰ ਹੀ ਸਨ ਕੋਈ ਵਾਅਦਾ ਵਫ਼ਾ ਹੀ ਨਹੀਂ ਹੋਇਆ ਗੁਰਜੋਤ ਅੱਜ ਆਪਣੇ ਘਰ ਆਉਣ ਜਾਣ ਵਾਲੇ ਹਰਬੰਦੇ ਵੱਲ ਬੜੀਆਂ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਖਬਰੇ ਇੰਨੇ ਲੋਕ ਕਿਉਂ ਉਹਨਾਂ ਦੇ ਘਰ ਆ ਰਹੇ ਹਨ ਵੱਡਾ ਹੋਵੇਗਾ ਤਾਂ ਇਤਿਹਾਸ ਬੜੇ ਮਾਣ ਨਾਲ ਵੇਖੇਗਾ ਸੀਨਾ ਤਾਣ ਕੇ ਆਖੇਗਾ ਕਿ ਉਸ ਦਾ ਪਿਤਾ ਵੀ ਹਿੰਦੁਸਤਾਨ ਦੀ ਰਾਖੀ ਕਰਦਾ ਸ਼ਹੀਦ ਹੋਇਆ ਹੈ ਪਿਤਾ ਗੁਰਮੇਜ ਸਿੰਘ ਤੇ ਮਾਤਾ ਹਰਭਜਨ ਕੌਰ ਲਈ ਸੁਖਜਿੰਦਰ ਦਾ ਸਦਮਾ ਅਸਹਿ ਹੋ ਗਿਆ ਪਤਨੀ ਸਰਬਜੀਤ ਨੂੰ ਗਸ਼ਾਂ ਪੈ ਰਹੀਆਂ ਸਨ ਵੱਡਾ ਵੀਰ ਗੁਰਜੰਟ ਗੁੰਮਸੁੰਮ ਸੀ ਲੋਕ ਗੱਲਾਂ ਕਰ ਰਹੇ ਸਨ ਸੁਖਜਿੰਦਰ ਦੇ ਜ਼ਿਗਰੇ ਦੀਆਂ ਉਸ ਦੇ ਮਿਲਣਸਾਰ ਸੁਭਾਅ ਦੀ ਹਰ ਕੋਈ ਤਾਰੀਫ.ਕਰ ਰਿਹਾ ਸੀ
ਇੱਕ ਦਰਮਿਆਨੇ ਵਰਗ ਨਾਲ ਸਬੰਧ ਰੱਖਦਾ ਸੁਖਜਿੰਦਰ ਸਿੰਘ ਤੋਂ ਪਰਿਵਾਰ ਦੀਆਂ ਵੱਡੀਆਂ ਆਸਾਂ ਸਨ ਮਾਪਿਆਂ ਦੀ ਜ਼ਿੰਦਗੀ ਮੁਹਾਲ ਹੋ ਗਈ ਹੈ ਸ਼ਾਮੀ 7 ਕੁ ਵਜੇ ਆਏ ਫੋਨ ਉੱਤੇ ਜਦ ਸਾਹਮਣੇ ਵਾਲੇ ਨੇ ਕਿਹਾ ਕਿ ਤੁਹਾਡਾ ਪੁੱਤਰ ਇਸ ਦੁਨੀਆਂ ਉੱਤੇ ਨਹੀਂ ਰਿਹਾ ਤਾਂ ਉਹਨਾਂ ਲਈ ਜਿਵੇਂ ਧਰਤੀ ਹੀ ਪਲਟ ਗਈ ਘਰਦਾ ਸਾਰਾ ਖਰਚ ਹੀ ਸੁਖਜਿੰਦਰ ਦੇ ਸਿਰੋਂ ਚੱਲਦਾ ਸੀ 2 ਕੁ ਏਕੜ ਦੀ ਵਾਹੀ ਨਾਲ ਘਰ ਦਾ ਗੁਜ਼ਾਰਾ ਬੜਾ ਮੁਸ਼ਕਲ ਚੱਲਦਾ ਹੈ ਹੋਰ ਕੋਈ ਆਮਦਨ ਦਾ ਵਸੀਲਾ ਨਹੀਂ ਵੱਡਾ ਭਰਾ ਕੁਆਰਾ ਰਹਿ ਗਿਆ ਪਿਤਾ ਗੁਰਮੇਜ ਸਿੰਘ ਦੀਆਂ ਅੱਖਾਂ ਦਾ ਤਾਰਾ ਅੱਜ ਜ਼ਿੰਦਗੀ ਦੇ ਆਕਾਸ਼ ਤੋਂ ਸਦਾ ਲਈ ਟੁੱਟ ਗਿਆ
ਸ਼ਹੀਦ ਸੁਖਜਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਹਮਲੇ ਤੋਂ ਅੱਧਾ ਘੰਟਾ ਪਹਿਲਾਂ ਹੀ ਉਸ ਦੀ ਵਟਸਐਪ ‘ਤੇ ਸੁਖਜਿੰਦਰ ਨਾਲ ਵੀਡੀਓ ਕਾਲ ਹੋਈ ਸੀ ਸੁਖਜਿੰਦਰ ਉਸ ਨੂੰ ਜੰਮੂ ਵਿੱਚ ਹੋ ਰਹੀ ਬਰਫ਼ਬਾਰੀ ਦਿਖਾ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਉਹ ਜਲਦੀ ਹੀ ਅਗਲੇ ਮੁਕਾਮ ‘ਤੇ ਰਵਾਨਾ ਹੋ ਰਹੇ ਹਨ ਪਰ ਉਸ ਨੂੰ ਨਹੀਂ ਪਤਾ ਸੀ ਕਿ ਸ਼ਾਇਦ ਹੁਣ ਮੁਕਾਮ ਹੋਰ ਕੋਈ ਹੈ ਸਰਬਜੀਤ ਕੌਰ ਭੁੱਬਾਂ ਮਾਰ ਕੇ ਰੋ ਰਹੀ ਸੀ ਕਿ ਉਸ ਨੂੰ ਕੀ ਪਤਾ ਸੀ ਉਹ ਪਤੀ ਨਾਲ ਆਖਰੀ ਵਾਰ ਘਰ ਗੱਲ ਕਰ ਰਹੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।