ਪਿੰਡ ਚਮੇਲੀ ਦੀ ਸਾਧ-ਸੰਗਤ ਨੇ ਪੰਛੀਆਂ ਲਈ ਰੱਖੇ ਕਟੋਰੇ

Bowls For Birds

ਪਿੰਡ ਚਮੇਲੀ ਦੀ ਸਾਧ-ਸੰਗਤ ਨੇ ਪੰਛੀਆਂ ਲਈ ਰੱਖੇ ਕਟੋਰੇ

ਕੋਟਕਪੂਰਾ (ਅਜੈ ਮਨਚੰਦਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ 139 ਮਾਨਵਤਾ ਭਲਾਈ ਕਾਰਜਾਂ ’ਤੇ ਚਲਦਿਆਂ ਬਲਾਕ ਕੋਟਕਪੂਰਾ ਦੇ ਪਿੰਡ ਚਮੇਲੀ ਦੀ ਸਾਧ-ਸੰਗਤ ਵੱਲੋਂ ਗਰਮੀ ਦੀ ਰੁੱਤ ਨੂੰ ਧਿਆਨ ’ਚ ਰੱਖਦੇ ਹੋਏ ਪੰਛੀਆਂ ਲਈ ਪੀਣ ਲਈ ਪਾਣੀ ਦੇ ਕਟੋਰੇ ਭਰ ਕੇ ਰੱਖੇ ਗਏ।

ਇਸ ਮੌਕੇ ਠਾਣਾ ਸਿੰਘ ਇੰਸਾਂ ਭੰਗੀਦਾਸ ਨੇ ਕਿਹਾ ਕਿ ਇਹ ਸਭ ਕੁਝ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ਅਤੇ ਮਿਹਰ ਸਦਕਾ ਹੀ ਹੋ ਰਿਹਾ ਹੈ। ਅੱਜ ਜੋ ਅੰਤਾਂ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਪੰਛੀਆਂ ਲਈ ਪੀਣ ਲਈ ਪਾਣੀ ਦੇ ਕਟੋਰੇ ਭਰ ਕੇ ਰੱਖੇ ਗਏ ਹਨ, ਉਹ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਰੱਖੇ ਗਏ ਹਨ।

ਸਾਧ-ਸੰਗਤ ਇਨ੍ਹਾਂ ਕਟੋਰਿਆਂ ਵਿੱਚ ਹਰ ਰੋਜ਼ ਪਾਣੀ ਪਾਇਆ ਕਰੇਗੀ। ਇਸ ਮੌਕੇ ਪਿੰਡ ਦੇ ਸਰਪੰਚ ਜਸਪਾਲ ਸਿੰਘ ਨੇ ਪਿੰਡ ਦੀ ਸਾਧ-ਸੰਗਤ ਦੀ ਪ੍ਰਸ਼ੰਸਾ ਕੀਤੀ ‘ਤੇ ਸਾਧ-ਸੰਗਤ ਦਾ ਹੌਂਸਲਾ ਵਧਾਇਆ ਤੇ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 138 ਮਾਨਵਤਾ ਭਲਾਈ ਦੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here