ਮੋਗਾ (ਵਿੱਕੀ ਕੁਮਾਰ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 162 ਕਾਰਜਾਂ ਤਹਿਤ ਅੱਜ ਬਲਾਕ ਮੋਗਾ ਦੇ ਪਿੰਡ ਘੱਲ ਕਲਾਂ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਇੱਕ ਜ਼ਰੂਰਤਮੰਦ ਵਿਅਕਤੀ ਜਗਰੂਪ ਸਿੰਘ ਪੁੱਤਰ ਬਾਵਾ ਸਿੰਘ ਨੂੰ ਮਕਾਨ ਬਣਾ ਕੇ ਦਿੱਤਾ ਪ੍ਰਾਪਤ ਜਾਣਕਾਰੀ ਮੁਤਾਬਿਕ ਜਗਰੂਪ ਸਿੰਘ ਜਿਸ ਦੀ ਪਤਨੀ ਲੱਤਾਂ ਤੋਂ ਅਪਾਹਿਜ ਸੀ ਅਤੇ ਉਸਦੇ ਪੁੱਤਰ ਦੀਆਂ ਦੋਵਾਂ ਅੱਖਾਂ ਦੀ ਰੋਸ਼ਨੀ ਨਹੀਂ ਹੈ। ਗਰੀਬੀ ਹੋਣ ਕਾਰਨ ਜਗਰੂਪ ਸਿੰਘ ਨੂੰ ਘਰ ਚਲਾਉਣ ’ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਦੇ ਘਰ ਦੀ ਹਾਲਤ ਬਹੁਤ ਖਸਤਾ ਸੀ। ਇਸ ਅਵਸਥਾ ’ਚ ਘਰ ਦੀ ਛੱਤ ਪਾਉਣਾ ਜਗਰੂਪ ਸਿੰਘ ਲਈ ਬਹੁਤ ਵੱਡੀ ਚੁਣੌਤੀ ਸੀ। (Walfare Work)
ਇਸ ਦਰਮਿਆਨ ਜਗਰੂਪ ਸਿੰਘ ਤੇ ਉਸ ਦੀ ਧਰਮਪਤਨੀ ਬਬਲੀ ਕੌਰ ਨੇ ਡੇਰਾ ਸੱਚਾ ਸੌਦਾ ਸਰਸਾ ਨਾਲ ਰਾਬਤਾ ਕਾਇਮ ਕੀਤਾ ਤੇ ਉਨ੍ਹਾਂ ਨੂੰ ਆਪਣੀ ਸਾਰੀ ਸਥਿਤੀ ਦੱਸੀ, ਜਿਸ ’ਤੇ ਡੇਰਾ ਸੱਚਾ ਸੌਦਾ ਸਰਸਾ ਦੀ ਮੈਨੇਜ਼ਮੈਂਟ ਨੇ ਪੜਤਾਲ ਕਰਨ ’ਤੇ ਜਗਰੂਪ ਸਿੰਘ ਨੂੰ ਸਹਾਇਤਾ ਯੋਗ ਪਾਇਆ ਅਤੇ ਡੇਰਾ ਸੱਚਾ ਸੌਦਾ ਵੱਲੋਂ ਘੱਲ ਕਲਾਂ ਵਾਸੀ ਜਗਰੂਪ ਸਿੰਘ ਦਾ ਮਕਾਨ ਬਣਾਉਣ ਲਈ ਬਲਾਕ ਮੋਗਾ ਨੂੰ ਆਖਿਆ ਗਿਆ, ਜਿਸ ਮਗਰੋਂ ਬਲਾਕ ਮੋਗਾ ਦੀ ਸਾਧ-ਸੰਗਤ ਨੇ ਤਪਦੀ ਗਰਮੀ ਦੇ ਬਾਵਜੂਦ ਤਨ, ਮਨ, ਧਨ ਲਾਕੇ ਮਕਾਨ ਬਣਾਉਣ ਦੀ ਸੇਵਾ ਕੀਤੀ ਤੇ ਬਲਾਕ ਮੋਗਾ ਦੀ ਸਾਧ-ਸੰਗਤ ਨੇ ਦੇਖਦੇ ਹੀ ਦੇਖਦੇ ਕੁਝ ਹੀ ਘੰਟਿਆਂ ’ਚ ਜਗਰੂਪ ਸਿੰਘ ਦੇ ਮਕਾਨ ਦੀ ਛੱਤ ਪਾ ਦਿੱਤੀ। (Walfare Work)
ਲੋਕ ਸਭਾ ਚੋਣਾਂ : ਪਰਨੀਤ ਕੌਰ ਛੇਵੀਂ ਵਾਰ ਚੋਣ ਮੈਦਾਨ ’ਚ
ਇਸ ਮੌਕੇ ਜਗਰੂਪ ਸਿੰਘ ਅਤੇ ਉਸਦੀ ਧਰਮਪਤਨੀ ਬਬਲੀ ਕੌਰ ਨੇ ਆਪਣੀਆਂ ਹੰਝੂ ਭਰੀਆਂ ਅੱਖਾਂ ਨਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਵੀ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀWalfare Work, ਜਿਸ ਦੀ ਕਿ ਸਾਰੇ ਪਿੰਡ ਤੇ ਆਸ-ਪਾਸ ਦੇ ਇਲਾਕੇ ’ਚ ਚਰਚਾ ਹੋਈ। ਇਸ ਮੌਕੇ ਪਿੰਡ ਘੱਲ ਕਲਾਂ ਦੇ ਗੁਰਨਾਮ ਸਿੰਘ, ਨੱਥਾ ਸਿੰਘ, ਗੋਰਾ ਸਿੰਘ, ਛਿੰਦਰਪਾਲ ਕੌਰ ਇਹ ਸਾਬਕਾ ਪੰਚਾਇਤ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਪਿੰਡ ਧੱਲੇ ਕੇ ’ਚ ਇਸ ਤੋਂ ਪਹਿਲਾਂ ਵੀ ਡੇਰਾ ਸ਼ਰਧਾਲੂਆਂ ਨੇ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਹਨ। ਮੈਂਬਰ ਸਾਹਿਬ ਨੇ ਕਿਹਾ ਕਿ ਅਸੀਂ ਡੇਰਾ ਸੱਚਾ ਸੌਦਾ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪਰਿਵਾਰ ਦੀ ਦਿਲ ਖੋਲ੍ਹ ਕੇ ਮੱਦਦ ਕੀਤੀ। (Walfare Work)
ਇਸ ਮੌਕੇ ਜਸਪ੍ਰੀਤ ਸਿੰਘ ਇੰਸਾਂ 85 ਮੈਂਬਰ, ਸੁਖਜਿੰਦਰ ਕੌਰ ਇੰਸਾਂ 85 ਮੈਂਬਰ, ਸੁਖਮੰਦਰ ਸਿੰਘ ਇੰਸਾਂ, ਮਾਸਟਰ ਜਸਵੀਰ ਸਿੰਘ ਇੰਸਾਂ, ਡਾ. ਪ੍ਰਗਟ ਸਿੰਘ ਇੰਸਾਂ ਜਿੰਮੇਵਾਰ ਪਾਣੀ ਸੰਮਤੀ, ਚਰਨ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਪਰਮਜੀਤ ਸਿੰਘ ਇੰਸਾਂ, ਮਨਜੀਤ ਸਿੰਘ ਇੰਸਾਂ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਇੰਸਾਂ, ਪ੍ਰੇਮ ਇੰਸਾਂ, ਸਤਪਾਲ ਸਿੰਘ ਇੰਸਾਂ, ਗੁਰਾ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, ਕਰਮਜੀਤ ਕੌਰ ਇੰਸਾਂ, ਜਸਪ੍ਰੀਤ ਕੌਰ ਇੰਸਾਂ, ਬਲਜਿੰਦਰ ਕੌਰ ਇੰਸਾਂ, ਛਿੰਦਰ ਕੌਰ ਇੰਸਾਂ, ਮਨਜੀਤ ਕੌਰ ਇੰਸਾਂ, ਗਗਨ ਇੰਸਾਂ, ਜਸਪਾਲ ਇੰਸਾਂ, ਕੁਲਵਿੰਦਰ ਸਿੰਘ, ਮਿਸਤਰੀ ਤਰਸੇਮ ਸਿੰਘ, ਜਗਤਾਰ ਸਿੰਘ, ਵਿਜੈ ਬਿੱਟੂ ਇੰਸਾਂ ਤੋਂ ਇਲਾਵਾ ਪਾਣੀ ਸੰਮਤੀ ਭੈਣਾਂ-ਭਾਈ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਤੇ ਸਮੂਹ ਸਾਧ-ਸੰਗਤ ਹਾਜ਼ਰ ਸੀ। (Walfare Work)