London Welfare News: ਲੰਦਨ ਅਤੇ ਬਰਮਿੰਘਮ ਦੀ ਸਾਧ-ਸੰਗਤ ਨੇ ਲਾਏ ਬੂਟੇ ਤੇ ਚਲਾਇਆ ਸਫ਼ਾਈ ਅਭਿਆਨ

London Welfare News
ਲੰਦਨ/ ਬਰਮਿੰਘਮ : ਸਾਧ-ਸੰਗਤ ਬੂਟੇ ਲਾਉਣ ਮੌਕੇ ਤੇ ਇੱਕ ਸਾਂਝੀ ਤਸਵੀਰ ’ਚ ਸੇਵਾਦਾਰ।

ਲੰਦਨ ਦੀ ਸਾਧ-ਸੰਗਤ ਨੇ ਲਾਏ 635 ਬੂਟੇ | London Welfare News

  • ਬਰਮਿੰਘਮ ਦੀ ਸਾਧ-ਸੰਗਤ ਨੇ ਲਾਏ 45 ਬੂਟੇ ਤੇ ਚਲਾਇਆ ਸਫਾਈ ਅਭਿਆਨ

 London Welfare News: (ਸੱਚ ਕਹੂੰ ਨਿਊਜ਼) ਲੰਦਨ/ਬਰਮਿੰਘਮ। ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ 167 ਕਾਰਜ ਬੜੇ ਹੀ ਉਤਸ਼ਾਹ ਨਾਲ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਪਵਿੱਤਰ ਐੱਮਐੱਸਜੀ ਸੇਵਾ ਭੰਡਾਰਾ ਮਹੀਨੇ ਨੂੰ ਸਮਰਪਿਤ ਵਾਤਾਵਰਨ ਦੀ ਸ਼ੁੱਧਤਾ ਲਈ ਮਿਲਫੀਲਡਜ ਪਾਰਕ, ਲੰਦਨ ਵਿਖੇ 635 ਬੂਟੇ ਲਾਏ ਗਏ।

ਇਹ ਵੀ ਪੜ੍ਹੋ: Kisan Andolan Punjab: ਮੁੱਖ ਮੰਤਰੀ ਮਾਨ ਨੇ ਅੰਦੋਲਨ ‘ਤੇ ਬੈਠੇ ਕਿਸਾਨਾਂ ਦੇ ਹੱਕ ‘ਚ ਦਿੱਤਾ ਵੱਡਾ ਬਿਆਨ

ਲੰਦਨ/ ਬਰਮਿੰਘਮ : ਸਾਧ-ਸੰਗਤ ਬੂਟੇ ਲਾਉਣ ਮੌਕੇ ਤੇ ਇੱਕ ਸਾਂਝੀ ਤਸਵੀਰ ’ਚ ਸੇਵਾਦਾਰ।

ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਕਮੇਟੀ ਦੇ 27 ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨਾਲ ਮਿਲ ਕੇ ਸੇਵਾ ਕਾਰਜਾਂ ’ਚ ਹਿੱਸਾ ਲਿਆ। ਇਸ ਤੋਂ ਇਲਾਵਾ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਆਕਸਫੋਰਡ ਸਟਰੀਟ ਵੈਡਨਸਬਰੀ ਵਿਖੇ ਸਫਾਈ ਅਭਿਆਨ ਚਲਾਇਆ ਗਿਆ ਜਿੱਥੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਕਮੇਟੀ ਦੇ 32 ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨਾਲ ਮਿਲ ਕੇ ਸੇਵਾ ਕਾਰਜਾਂ ’ਚ ਹਿੱਸਾ ਲੈਂਦਿਆਂ 100 ਵੱਡੇ ਬੈਗ ਕੂੜਾ-ਕਰਕਟ ਇਕੱਠਾ ਕੀਤਾ। ਇਸ ਤੋਂ ਇਲਾਵਾ ਬਲੈਕਬੇਰੀ ਲੇਨ, ਕੋਵੈਂਟਰੀ ਵਿਖੇ 45 ਬੂਟੇ ਵੀ ਲਾਏ ਗਏ ਮੂਲ ਨਾਗਰਿਕਾਂ ਨੇ ਸੇਵਾਦਾਰਾਂ ਦੇ ਸੇਵਾ ਪ੍ਰਤੀ ਜ਼ਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ। London Welfare News

LEAVE A REPLY

Please enter your comment!
Please enter your name here