ਸਾਡੇ ਨਾਲ ਸ਼ਾਮਲ

Follow us

14.1 C
Chandigarh
Tuesday, February 24, 2026
More
    Home Breaking News ਚੰਡੀਗੜ੍ਹ ਦੀ ਸ...

    ਚੰਡੀਗੜ੍ਹ ਦੀ ਸਾਧ-ਸੰਗਤ ਨੇ ਖੂਨਦਾਨ ਕਰਕੇ ਮਨਾਈ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ

    ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਦੇਸ਼-ਵਿਦੇਸ਼ ਦੀ ਸੰਗਤ ਧੂਮ-ਧਾਮ ਨਾਲ ਮਨਾ ਰਹੀ ਹੈ। ਇਸ ਮਹੀਨੇ ਵਿਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮ ਹੋਰ ਵੀ ਜ਼ੋਰਾਂ-ਸ਼ੋਰਾਂ ਨਾਲ ਕਰ ਰਹੀ ਹੈ। ਉਹ ਆਪਣਾ ਹਰ ਸਪੈਸ਼ਲ ਦਿਨ ਮਾਨਵਤਾ ਭਲਾਈ ਦੇ ਕੰਮ ਕਰ ਕੇ ਮਨਾਉਂਦੇ ਹਨ।

    ਇਸੇ ਤਹਿਤ ਚੰਡੀਗੜ੍ਹ ਦੇ ਡੇਰਾ ਸ਼ਰਧਾਲੂ ਵਾਸੂਦੇਵ ਇੰਸਾਂ ਨੇ 32 ਸੈਕਟਰ ਜੀਐਮਐਸਐਚ ਹਸਪਤਾਲ ਵਿਖੇ ਇਕ ਜਰੂਰਤਮੰਦ ਨੂੰ ਖੂਨ ਦਾਨ ਦਿੱਤਾ ਅਤੇ ਪ੍ਰੇਮੀ ਅਜੈਬ ਇੰਸਾਂ ਅਤੇ ਰਾਹੁਲ ਇੰਸਾਂ ਨੇ ਪੀਜੀਆਈ ਵਿੱਚ ਗੰਭੀਰ ਬਿਮਾਰੀ ਕਾਰਨ ਭਰਤੀ ਸੈਕਟਰ 56 ਚੰਡੀਗੜ ਵਾਸੀ ਭਵਨੀਤ ਅਰੋੜਾ ਲਈ ਖੂਨਦਾਨ ਕਰਕੇ ਉਨ੍ਹਾਂ ਦੀ ਜਾਨ ਬਚਾਈ। ਇਸ ਉਪਰੰਤ ਮਰੀਜ਼ ਦੇ ਪਰਿਵਾਰਜਨਾਂ ਨੇ ਭਾਵੁਕ ਹੁੰਦੇ ਹੋਏ ਪੂਜਨੀਕ ਗੁਰੂ ਜੀ ਅਤੇ ਡੇਰਾ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਖੂਨਦਾਨੀਆਂ ਨੇ ਕਿਹਾ ਕਿ ਸਾਨੂੰ ਅਜਿਹਾ ਲੱਗਾ ਜਿਵੇਂ ਅਸੀਂ ਖੂਨਦਾਨ ਕਰਕੇ ਸਾਡੇ ਪੂਜਨੀਕ ਗੁਰੂ ਜੀ ਨੂੰ ਅਵਤਾਰ ਮਹੀਨੇ ਦਾ ਤੋਹਫਾ ਦਿੱਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here