ਕੋਟਾ ਦੀਆਂ ਗਲੀਆਂ ‘ਚ ਗੂੰਜ ਰਿਹਾ ਹੈ ਜਾਗੋ ਦੁਨੀਆ ਦੇ ਲੋਕੋ

Jaago Duniya De Loko

ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ

ਕੋਟਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗਾਇਆ ਗਿਆ ਭਜਨ ‘ਜਾਗੋ ਦੁਨੀਆ ਦੇ ਲੋਕੋ’ (Jaago Duniya De Loko) ਨੇ ਧੁੰਮਾਂ ਪਾ ਰੱਖੀਆਂ ਹਨ. ਹਰ ਪਾਸੇ ਇਹ ਭਜਨ ਸੁਣਨ ਨੂੰ ਮਿਲ ਰਿਹਾ ਹੈ। ਹੈਰਾਨੀ ਉਦੋਂ ਹੋਈ ਜਦੋਂ ਕੋਟਾ ਦੀਆਂ ਗਲੀਆਂ ਵਿਚ ਲੋਕ ਇਸ ਭਜਨ ਮਸਤੀ ਨਾਲ ਝੂਮਦੇ ਨਜ਼ਰ ਆਏ । ਜਦੋਂ ਇਸ ਭਜਨ ਦੀ ਆਵਾਜ਼ ਲਾਊਡ ਸਪੀਕਰ ਰਾਹੀਂ ਲੋਕਾਂ ਦੇ ਕੰਨਾਂ ਤੱਕ ਪਹੁੰਚੀ ਤਾਂ ਲੋਕ ਇਸ ਭਜਨ ਦੀਆਂ ਗੱਲਾਂ ਕਰਨ ਲੱਗ ਪਏ। ਲੋਕ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਆਖਰ ਇਸ ਭਜਨ ਵਿੱਚ ਅਜਿਹਾ ਕੀ ਹੈ, ਜਿਸ ਨੂੰ ਸੁਣ ਕੇ ਲੋਕ ਨਸ਼ੇ ਵਰਗੀ ਬੁਰਾਈ ਛੱਡ ਰਹੇ ਹਨ।

ਪੂਜਨੀਕ ਗੁਰੂ ਜੀ ਵੱਲੋਂ ਗਾਏ ਇਸ ਭਜਨ ਨੂੰ ਲੋਕਾਂ ਨੇ ਇੱਕ ਕ੍ਰਾਂਤੀਕਾਰੀ ਭਜਨ ਮੰਨਿਆ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਤੱਕ ਕੋਈ ਅਜਿਹਾ ਭਜਨ ਨਹੀਂ ਸੁਣਿਆ ਜੋ ਲੋਕਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਵੇ ਅਤੇ ਜਿਸ ਦੀ ਆਵਾਜ਼ ਨਾਲ ਲੋਕ ਨਸ਼ੇ ਵਰਗੀ ਭਿਆਨਕ ਬੁਰਾਈ ਨੂੰ ਤਿਆਗ ਚੁੱਕੇ ਹੋਣ। ਇਸ ਭਜਨ ਰਾਹੀਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਸ਼ੇ ਵਰਗੀ ਭਿਆਨਕ ਬੁਰਾਈ ਨੂੰ ਤਿਆਗ ਦਿੱਤਾ ਹੈ। ਇਸ ਦੇ ਨਾਲ ਹੀ ਡੈਪਥ ਮੁਹਿੰਮ ਰਾਹੀਂ ਵੀ ਪੂਜਨੀਕ ਗੁਰੂ ਜੀ ਲੱਖਾਂ ਲੋਕਾਂ ਦਾ ਨਸ਼ਾ ਛੁਡਵਾ ਚੁੱਕੇ ਹਨ।

ਐਤਵਾਰ ਨੂੰ ਕੋਟਾ ’ਚ ਪਵਿੱਤਰ ਅਵਤਾਰ ਮਹੀਨੇ ਦੀ ਹੋਵੇਗੀ ਨਾਮ ਚਰਚਾ

ਕੋਟਾ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ 8 ਜਨਵਰੀ ਨੂੰ ਪੋਲੀਟੈਕਨਿਕ ਕਾਲਜ ਗਰਾਊਂਡ ਕੋਟਾ ਹਵਾਈ ਅੱਡਾ ਦੇ ਸਾਹਮਣੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਵਿਸ਼ਾਲ ਨਾਮ ਚਰਚਾ ਹੋਵੇਗੀ ਨਾਮ ਚਰਚਾ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ