Malout News : ਵਾਤਾਰਣ ਦੀ ਸੰਭਾਲ ‘ਚ ਸਹਿਯੋਗ ਕਰ ਰਹੀ ਹੈ ਬਲਾਕ ਮਲੋਟ ਦੀ ਸਾਧ-ਸੰਗਤ

Malout News

ਡੇਰਾ ਸ਼ਰਧਾਲੂ ਪਰਿਵਾਰ ਨੇ ਕੁਝ ਹੀ ਦਿਨਾਂ ‘ਚ ਵੰਡੇ ਅਤੇ ਲਗਾਏ 38 ਬੂਟੇ | Malout News

  • ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਨਾਲ ਰਿਸ਼ਤੇਦਾਰਾਂ ਅਤੇ ਆਂਢ-ਗੁਆਂਢ ਨੂੰ ਗਿਫ਼ਟ ਦੇ ਰੂਪ ਵਿੱਚ ਵੰਡੇ ਬੂਟੇ

ਮਲੋਟ (ਮਨੋਜ) । Malout News : ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੁਆਰਾ ਚਲਾਏ 166 ਮਾਨਵਤਾ ਭਲਾਈ ਕਾਰਜਾਂ ਵਿੱਚ ਜਿੱਥੇ ਵੱਧ ਚੜ੍ਹ ਕੇ ਸਹਿਯੋਗ ਕਰ ਰਹੀ ਹੈ ਉਥੇ ਦਿਨ-ਬ-ਦਿਨ ਗੰਧਲੇ ਹੋਏ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਉਪਰਾਲੇ ਵੀ ਲਗਾਤਾਰ ਕਰ ਰਹੀ ਹੈ।

ਜੋਨ ਨੰਬਰ 2 ਦੇ ਪ੍ਰੇਮੀ ਸੇਵਕ ਰੋਬਿਨ ਗਾਬਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਹਾੜਾ ਸਾਧ-ਸੰਗਤ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦੇ ਕੇ ਪਿਛਲੇ ਕਈ ਸਾਲਾਂ ਤੋਂ ਮਨਾਉਂਦੀ ਆ ਰਹੀ ਹੈ ਅਤੇ ਇਸ ਵਾਰ ਵੀ ਜੋਨ ਨੰਬਰ 2 ਦੀ ਸਾਧ-ਸੰਗਤ ਵੱਲੋਂ ਵੱਧ ਚੜ੍ਹ ਕੇ ਬੂਟੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਜੋਨ ਨੰਬਰ 2 ਦਾ ਡੇਰਾ ਸ਼ਰਧਾਲੂ ਪਰਿਵਾਰ ਨੀਸ਼ਾ ਫੁਟੇਲਾ ਇੰਸਾਂ ਪਤਨੀ ਪ੍ਰਦੀਪ ਕੁਮਾਰ ਫੁਟੇਲਾ ਇੰਸਾਂ (ਮਿਲਖ ਡੇਅਰੀ ਵਾਲੇ) ਨੇ ਪੂਜਨੀਕ ਗੁਰੂ ਜੀ ਦੁਆਰਾ ਵਾਤਾਵਰਣ ਨੂੰ ਸੰਭਾਲ ਤਹਿਤ ਚਲਾਈ ਮੁਹਿੰਮ ਤਹਿਤ ਕੁਝ ਹੀ ਦਿਨਾਂ ਵਿੱਚ 38 ਬੂਟੇ ਲਗਾਏ ਅਤੇ ਵੰਡੇ ਗਏ ਜੋਕਿ ਸ਼ਲਾਘਾਯੋਗ ਕਦਮ ਹੈ। ਰੋਬਿਨ ਗਾਬਾ ਇੰਸਾਂ ਨੇ ਦੱਸਿਆ ਕਿ ਪਵਿੱਤਰ ਅਗਸਤ ਮਹੀਨੇ ਵਿੱਚ ਜੋਨ ਨੰਬਰ 2 ਦੀ ਸਾਧ-ਸੰਗਤ ਵੱਲੋਂ ਕੁੱਲ 258 ਬੂਟੇ ਲਗਾਏ ਗਏ ਹਨ। Malout News

Read Also : Reunite With Family: ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲਾਪਤਾ ਲੜਕੀ ਨੂੰ ਡੇਰਾ ਸ਼ਰਧਾਲੂਆਂ ਨੇ ਪਰਿਵਾਰ ਨਾਲ ਮਿਲਵਾਇਆ

ਭੈਣ ਨੀਸ਼ਾ ਫੁਟੇਲਾ ਇੰਸਾਂ ਨੇ ਦੱਸਿਆ ਕਿ ਉਸਨੇ ਪੂਜਨੀਕ ਗੁਰੂ ਜੀ ਦੁਆਰਾ ਮਾਨਵਤਾ ਭਲਾਈ ਦੀ ਦਿੱਤੀ ਸਿੱਖਿਆ ਅਤੇ ਵਾਤਾਵਰਣ ਨੂੰ ਬਚਾਉਣ ਲਈ ਇਹ ਬੂਟੇ ਜਿੱਥੇ ਘਰ ਵਿੱਚ ਲਗਾਏ, ਉਥੇ ਰਿਸ਼ਤੇਦਾਰਾਂ ਅਤੇ ਆਂਢ-ਗੁਆਂਢ ਨੂੰ ਗਿਫ਼ਟ ਦੇ ਰੂਪ ਵਿੱਚ ਵੰਡੇ ਗਏ। ਉਨ੍ਹਾਂ ਦੱਸਿਆ ਕਿ ਉਸਨੂੰ ਇਹ ਸਿੱਖਿਆ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ।

ਇਸ ਮੌਕੇ ਜੋਨ 2 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਪ੍ਰੇਮ ਕੁਮਾਰ ਚਾਵਲਾ ਇੰਸਾਂ, ਮਹਿੰਦਰ ਸੋਨੀ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਸੌਰਵ ਜੱਗਾ ਇੰਸਾਂ, ਦੀਪਕ ਨਰੂਲਾ ਇੰਸਾਂ, ਅਜੈ ਇੰਸਾਂ, ਅਰੁਣ ਅਨੇਜਾ ਇੰਸਾਂ, ਸਰੋਜ ਅਨੇਜਾ ਇੰਸਾਂ, ਸ਼ੀਲਾ ਬਾਂਸਲ ਇੰਸਾਂ, ਸੁਨੀਤਾ ਧਮੀਜਾ ਇੰਸਾਂ, ਮਮਤਾ ਗਰੋਵਰ ਇੰਸਾਂ, ਹਰਪਾਲ ਕੌਰ ਇੰਸਾਂ, ਸਿਮਰਨ ਇੰਸਾਂ ਅਤੇ ਪੂਨਮ ਇੰਸਾਂ ਵੀ ਮੌਜੂਦ ਸਨ। Malout News