ਆਨਲਾਈਨ ਗੁਰੂਕੁਲ ਦੀ ਖੁਸ਼ੀ ’ਚ ਬਲਾਕ ਲੌਂਗੋਵਾਲ ਦੀ ਸਾਧ ਸੰਗਤ ਨੇ ਵੰਡਿਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ

ਆਨਲਾਈਨ ਗੁਰੂਕੁਲ ਦੀ ਖੁਸ਼ੀ ’ਚ ਬਲਾਕ ਲੌਂਗੋਵਾਲ ਦੀ ਸਾਧ ਸੰਗਤ ਨੇ ਵੰਡਿਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ

ਲੌਂਗੋਵਾਲ (ਹਰਪਾਲ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 142 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਲੌਂਗੋਵਾਲ ਦੇ ਪਿੰਡ ਢੱਡਰੀਆਂ ਦੇ ਸੇਵਾਦਾਰ ਵੱਧ ਚੜ੍ਹ ਕੇ ਲੋਕ ਭਲਾਈ ਦੇ ਕੰਮ ਕਰਦੇ ਆ ਰਹੇ ਹਨ। ਇਸ ਲੜੀ ਤਹਿਤ ਦੀਵਾਲੀ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਨਲਾਈਨ ਗੁਰੂਕੁਲ ਰਾਹੀਂ ਸਾਧ-ਸੰਗਤ ਨੂੰ ਸੰਦੇਸ਼ ਦਿੱਤਾ ਸੀ ਕਿ ਲੋੜਵੰਦ ਬੱਚਿਆਂ ਨੂੰ ਕੱਪੜੇ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਵੰਡੇ ਜਾਣ। ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਚੱਲਦਿਆਂ ਬਲਾਕ ਲੌਂਗੋਵਾਲ ਦੇ ਪਿੰਡ ਢੱਡਰੀਆਂ ਦੇ ਜ਼ਿੰਮੇਵਾਰਾਂ ਅਤੇ ਸਾਧ-ਸੰਗਤ ਨੇ 10 ਲੋੜਵੰਦ ਪਰਿਵਾਰਾਂ ਨੂੰ ਆਟਾ, ਖੰਡ, ਚਾਹ ਪੱਤੀ , ਦਾਲਾਂ , ਹਲਦੀ ਮਿਰਚ, ਲੂਣ, ਸਾਬਣਾਂ ਆਦਿ ਘਰੇਲੂ ਵਰਤੋਂ ਯੋਗ ਰਾਸ਼ਨ ਦਿੱਤਾ ਗਿਆ।

ਇਸ ਮੌਕੇ ਜ਼ਿਲ੍ਹਾ ਸੁਜਾਨ ਭੈਣ ਧੰਨਜੀਤ ਇੰਸਾਂ, ਬਲਾਕ ਲੌਂਗੋਵਾਲ ਦੇ ਪੰਦਰਾਂ ਮੈਂਬਰ ਗੁਰਤੇਜ ਸਿੰਘ ਇੰਸਾਂ, ਪੰਦਰਾਂ ਮੈਂਬਰ ਦਲਜੀਤ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਫਰਮਾਏ ਬਚਨਾਂ ਅਨੁਸਾਰ ਬਲਾਕ ਲੌਂਗੋਵਾਲ ਦੇ ਪਿੰਡ ਢੱਡਰੀਆਂ ਦੀ ਸਾਧ ਸੰਗਤ ਵੱਲੋਂ 10 ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਯੋਗ ਰਾਸ਼ਨ ਦਿੱਤਾ ਗਿਆ ਹੈ। ਇਸ ਮੌਕੇਂ ਵਿਜੇ ਕੁਮਾਰ ਇੰਸਾਂ, ਰਮੇਸ਼ ਕੁਮਾਰ ਇੰਸਾਂ ਤੋਂ ਇਲਾਵਾ ਪਿੰਡ ਢੱਡਰੀਆਂ ਦੀ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ